Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Poem

ਨਸ਼ਿਆਂ ਵਿਰੁੱਧ ਜੰਗ — ਗੀਤ

ਡਾ. ਅਮਰੀਕ ਸਿੰਘ | Updated on Thursday, November 12, 2026 02:23 AM IST

ਆਓ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ,
ਆਪਣਾ ਫ਼ਰਜ਼ ਨਿਭਾਈਏ।
ਆਓ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ,
ਸੋਹਣਾ ਜੀਵਨ ਬਣਾਈਏ।

ਨਸ਼ਿਆਂ ਵਿੱਚ ਰਹਿ ਕੇ ਯਾਰੋ,
ਜੀਵਨ ਨਰਕ ਬਣ ਜਾਂਦਾ।
ਹੱਸਦਾ-ਖੇਡਦਾ ਇਨਸਾਨ ਵੀ,
ਅੰਦਰੋਂ ਮਰ ਜਾਂਦਾ।

ਨਾ ਆਪਣਾ ਘਰ ਉਜਾੜੀਏ,
ਨਾ ਮਾਪਿਆਂ ਨੂੰ ਰੁਲਾਈਏ।
ਆਓ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ,
ਆਪਣਾ ਫ਼ਰਜ਼ ਨਿਭਾਈਏ।

ਨਸ਼ਿਆਂ ਵਿੱਚ ਸੁੱਧ ਨਾ ਰਹਿੰਦੀ,
ਨਸ਼ਿਆਂ ਵਿੱਚ ਬੁੱਧ ਨਾ ਰਹਿੰਦੀ।
ਹੋਸ਼ ਤੇ ਜੋਸ਼ ਇਹ ਖਾ ਜਾਂਦੇ,
ਜੀਵਨ ਦੀ ਰੌਣਕ ਲਾਹ ਜਾਂਦੇ।

ਨਾ ਜੀਵਨ ਜ਼ਹਿਰ ਬਣਾਈਏ,
ਨਾ ਸੁੱਖਾਂ ਨੂੰ ਗਵਾਈਏ।
ਆਓ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ,
ਸੋਹਣਾ ਭਵਿੱਖ ਬਣਾਈਏ।

ਆਓ ਮਿਲ ਕੇ ਕਸਮ ਇਹ ਖਾਈਏ,
ਨਸ਼ਿਆਂ ਨੂੰ ਦੇਸ਼ੋਂ ਦੂਰ ਭਜਾਈਏ।
ਜਵਾਨੀ ਨੂੰ ਬਚਾ ਕੇ ਯਾਰੋ,
ਨਵਾਂ ਪੰਜਾਬ ਬਣਾਈਏ।

ਆਓ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ,
ਆਪਣਾ ਫ਼ਰਜ਼ ਨਿਭਾਈਏ।
ਆਓ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ,
ਸੋਹਣਾ ਜੀਵਨ ਬਣਾਈਏ।

Have something to say? Post your comment
X