ਕਦੇ ਪਰਖਿਆਂ ਸਬਰ ਨਾਲ ਆਰਿਆਂ ਦੇ ਦੰਦਿਆਂ
ਕਦੇ ਜ਼ਬਰ ਦੀ ਹੱਦ ਮੁਕਾਵੇ ਐ ਖ਼ੁਦਾ ਦਿਆਂ ਬੰਦਿਆਂ।
ਰੂੰ ਨਾਲ ਬੰਨ੍ਹ ਬੰਨ੍ਹ ਸਾੜ ਤੂੰ ਵਾਹ ਆਪਣੀ ਪੂਰੀ ਲਾਈ
ਦੇਗਾਂ ਵਿੱਚ ਉਬਾਲੇ ਪਏ ਜੋ ਖਾਂਦੇ ਧੰਨ ਉਹਨਾਂ ਦੀ ਕਮਾਈ।
ਤੂੰ ਪੜ੍ਹ ਪੜ੍ਹ ਪਾਕ ਕਲਮਾਂ ਫ਼ਤਵੇ ਨਪਾਕ ਜਾਰੀ ਕਰਵਾਏ
ਗੰਗੂ ਪਾਪੀ ਦੇ ਆਖੇ ਲੱਗਾ ਤੈਨੂੰ ਹੁਣ ਕੌਣ ਸਮਝਾਏ।
ਧੰਨ ਦਾਤਾ ਗੁਰੂ ਤੇਗ ਬਹਾਦੁਰ ਸਾਹਿਬ ਖ਼ੁਦ ਖ਼ੁਦਾ
ਔਰੰਗਜ਼ੇਬ ਤੇਰੇ ਕਰਮਾਂ ਵਿੱਚ ਦੋਜ਼ਖਾਂ ਦੀ ਸੁਆਹ।।
ਚਾਂਦਨੀ ਚੌਂਕ ਵਿੱਚ ਤੂੰ ਜ਼ੁਲਮ ਜ਼ੋ ਪਾਪੀਆਂ ਕਮਾਇਆ
ਇਤਿਹਾਸ ਵਿੱਚ ਦਰਜ ਹੋਣਾ ਕਿਵੇਂ ਜ਼ਫ਼ਰਨਾਮੇ ਤੈਨੂੰ ਹਰਾਇਆ।
ਲੱਖਾਂ ਦੀਆਂ ਲਾਹਨਤਾਂ ਝੋਲੀ ਪੁਆ ਬਣਿਆਂ ਔਰਗਜ਼ੇਬ
ਦੁਸ਼ਟਾ ਤੇਰੇ ਕਫ਼ਨ ਦਾ ਬਦਦੁਆਵਾਂ ਨਾਲ ਭਰਿਆ ਖੀਸਾ ਤੇ ਜ਼ੇਬ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।