ਕਵੀ ਸੁਰਿੰਦਰਪਾਲ ਸਿੰਘ। ਫੋਟੋ: ਲੇਖਕ ਵੱਲੋਂ ਭੇਜੀ ਗਈ।
ਪੌਦਿਆਂ ਦੀ ਉਤਪਤੀ ਵਿੱਚ ਬੀਜ਼ ਹੈ ਆਧਾਰ
ਕੁਦਰਤ ਨੇ ਸਿਰਜਿਆ ਪੌਦਿਆਂ ਦਾ ਸੰਸਾਰ।
ਜੋ ਫੁੱਲਾਂ ਦੇ ਪ੍ਰਜਣਨ ਤੋਂ ਹੈ ਅਣਜਾਣ
ਬੱਚਿਓ ਪਰਾਗਣ ਇਸ ਦੀ ਹੈ ਪਹਿਚਾਣ।।
ਪੁੰਕੇਸਰ ਪਰਾਗਣਾਂ ਨੂੰ ਬਣਾਉਂਦਾ ਨਾਲ ਸ਼ਾਨ
ਨਰ ਯੁੱਗਮਕਾਂ ਦਾ ਹੁੰਦਾ ਇਹ ਨਿਸ਼ਾਨ।
ਪਰਾਗਕਣ ਇਸਤ੍ਰੀਕੇਸਰ ਦੇ ਸਿਖਰ ਡੇਰਾ ਲਾਉਂਦੇ
ਵਿਗਿਆਨ ਵਿੱਚ ਪਰਾਗਣ ਦੀ ਕਿਰਿਆ ਅਖਵਾਉਂਦੇ।।
ਪਰਾਗਕਣਾਂ ਨੂੰ ਹਵਾ,ਪਾਣੀ, ਕੀਟ ਪਤੰਗੇ ਖਿਲਾਰਦੇ
ਸ਼ਹਿਦ ਦੀ ਮੱਖੀ ਵੀ ਪਰਾਗਣ ਵਿੱਚ ਹਿੱਸਾ ਭਾਲਦੇ।
ਪਰਾਗਣ ਬਾਅਦ ਨਿਸ਼ੇਚਨ ਦੀ ਆਉਂਦੀ ਵਾਰੀ
ਯੁੱਗਮਜ ਉਸਾਰੀ ਦੀ ਨਰ ਮਾਦਾ ਯੁੱਗਮਕ ਕਰਦੇ ਤਿਆਰੀ।।
ਯੁੱਗਮਜ ਬਣ ਕੇ ਵੱਧਦਾ-ਵੱਧਦਾ
ਬਣਦਾ ਨਵਾਂ ਭ੍ਰੂਣ
ਬੀਜ ਅੰਦਰ ਲੁਕਿਆ ਰਹਿੰਦਾ
ਜੀਵਨ ਦਾ ਨਵਾਂ ਜੁਨੂੰਨ।
ਫ਼ਲ ਨੇ ਆਪਣੇ ਅੰਦਰ ਬੀਜ਼ ਸਮਾਇਆ
ਕੁਦਰਤ ਮਹਿਮਾ ਬਾਰੇ ਅਕਾਲ ਪੁਰਖ ਫਰਮਾਇਆ।
ਮਿੱਟੀ ਵਿੱਚ ਬੀਜ਼ ਨਵੇਂ ਪੌਦੇ ਦਾ ਜਨਮ ਦਾਤਾ
ਅਲਿੰਗੀ ਪ੍ਰਜਣਨ ਰਾਹੀਂ
ਜੀਵਨ ਦਾ ਖੁੱਲ੍ਹੇ ਖ਼ਾਤਾ।।
ਤਣਾ, ਜੜ੍ਹ ਜਾਂ ਪੱਤਾ ਬਣੇ
ਨਵੇਂ ਪੌਦੇ ਦਾ ਆਧਾਰ
ਆਲੂ,ਅਦਰਕ, ਗੰਨੇ ਦੀ ਉਦਾਹਰਣ ਇਸ ਵਿਧੀ ਦਾ ਸਾਰ।
ਕਲਮ,ਦਾਬ,ਟਿਸ਼ੂ ਕਲਚਰ
ਵਿਗਿਆਨ ਦੇ ਰਾਹ
ਘੱਟ ਸਮਿਆਂ ਵਿੱਚ ਵੱਧ ਪੌਦਿਆਂ ਨੂੰ ਮਿਲਣ ਸਾਹ।।
ਬੀਜ ਤੋਂ ਪੌਦਾ, ਪੌਦੇ ਤੋਂ ਫੁੱਲ,
ਫੁੱਲ ਤੋਂ ਫਿਰ ਬੀਜ਼
ਇਸ ਜੀਵਨ ਚੱਕਰ ਅੰਦਰ
ਕੁਦਰਤ ਅਜ਼ੀਜ਼।
ਆਓ ਪੌਦਿਆਂ ਨੂੰ ਸਮਝ
ਵਿਗਿਆਨ ਦਾ ਮਾਣ ਵਧਾਈਏ
ਇੱਕ ਪੌਦਾ ਬੀਜ਼ ਧਰਤੀ ਨੂੰ ਹਰਿਆਵਲ ਨਾਲ ਸਜਾਈਏ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।