ਚੰਡੀਗੜ੍ਹ, 23 ਨਵੰਬਰ। ਪੰਜਾਬ ਪੁਲਿਸ ਮੁਤਾਬਕ ਐਤਵਾਰ ਨੂੰ ਸੂਬੇ ਵਿੱਚ 581 ਥਾਵਾਂ ’ਤੇ ਛਾਪੇ ਮਾਰੇ ਗਏ। ਪੁਲਿਸ ਨੇ ਇਸ ਦੌਰਾਨ 243 ਗ੍ਰਿਫ਼ਤਾਰੀਆਂ ਅਤੇ ਪੰਜ ਹਥਿਆਰਾਂ ਦੀ ਬਰਾਮਦਗੀ ਦੀ ਜਾਣਕਾਰੀ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ 208 ਵਿਅਕਤੀਆਂ ਖ਼ਿਲਾਫ਼ ਅਹਿਤਿਆਤੀ ਕਾਰਵਾਈ ਵੀ ਕੀਤੀ ਗਈ ਅਤੇ ਦੋ ਭਗੌੜੇ ਗ੍ਰਿਫ਼ਤਾਰ ਕੀਤੇ ਗਏ। ਇਹ ਕਾਰਵਾਈ 20 ਜਨਵਰੀ ਨੂੰ ਸ਼ੁਰੂ ਹੋਈ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੇ 306ਵੇਂ ਦਿਨ ਹੋਈ। ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਤਾਲਮੇਲ ਕਰ ਕੇ ਛਾਪੇ ਮਾਰੇ।