ਚੰਡੀਗੜ੍ਹ, 25 ਨਵੰਬਰ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਾਨਪੁਰ ਦੇ 53 ਸਾਲਾ ਪਰਸ਼ੋਤਮ ਸਿੰਘ ਦੇ ਪਰਿਵਾਰ ਵੱਲੋਂ ਅੰਗਦਾਨ ਦੀ ਸਹਿਮਤੀ ਦੇਣ ਨਾਲ ਤਿੰਨ ਮਰੀਜ਼ਾਂ ਦਾ ਚੰਡੀਗੜ੍ਹ ਪੀਜੀਆਈ ਵਿੱਚ ਟਰਾਂਸਪਲਾਂਟ ਹੋਇਆ। ਉਨ੍ਹਾਂ ਦਾ ਜਿਗਰ, ਪੈਂਕ੍ਰਿਆਸ ਅਤੇ ਦੋਵੇਂ ਗੁਰਦੇ ਮਰੀਜ਼ਾਂ ਨੂੰ ਲਾਏ ਗਏ। ਅੰਗ ਪ੍ਰਾਪਤ ਕਰਨ ਵਾਲਿਆਂ ਵਿੱਚ ਇੱਕ 20 ਸਾਲਾ ਮੁਟਿਆਰ ਵੀ ਸ਼ਾਮਲ ਹੈ।
ਪਰਸ਼ੋਤਮ ਸਿੰਘ 18 ਨਵੰਬਰ ਨੂੰ ਸਾਈਕਲ ’ਤੇ ਜਾਂਦਿਆਂ ਇੱਕ ਕਾਰ ਦੀ ਟੱਕਰ ਨਾਲ ਜ਼ਖ਼ਮੀ ਹੋਏ ਸਨ। ਇਲਾਜ ਲਈ ਉਨ੍ਹਾਂ ਨੂੰ 19 ਨਵੰਬਰ ਨੂੰ ਪੀਜੀਆਈ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ 21 ਨਵੰਬਰ ਨੂੰ ਉਨ੍ਹਾਂ ਦੇ ਬ੍ਰੇਨ ਸਟੈਮ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੀ ਪਤਨੀ ਰਾਜ ਕੌਰ ਅਤੇ ਪੁੱਤਰ ਦਵਿੰਦਰ ਸਿੰਘ ਨੇ ਅੰਗਦਾਨ ਦਾ ਫ਼ੈਸਲਾ ਲਿਆ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਪਰਿਵਾਰ ਦਾ ਧੰਨਵਾਦ ਕੀਤਾ।