ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਅਤੇ ਪ੍ਰੈੱਸ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ, ਲਗਾਇਆ
ਪ੍ਰੈੱਸ ਕਲੱਬ ਰਾਏਕੋਟ ਵੱਲੋਂ ਪੁਰਾਤਨ ਸ਼ਿਵਾਲਾ ਖਾਮ ਮੰਦਰ ਵਿਖੇ ਲਗਾਇਆ ਗਿਆ ਕੈਂਪ, ਖੂਨਦਾਨੀਆਂ ਅਤੇ ਮਹਿਮਾਨਾਂ ਦਾ ਕੀਤਾ ਸਨਮਾਨ
ਰਾਏਕੋਟ, ਨਵੰਬਰ (ਗੁਰਭਿੰਦਰ ਗੁਰੀ) – ਦੇਸ਼ ਦੀ ਆਜ਼ਾਦੀ ਲਈ ਨਿੱਕੀ ਉਮਰੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਅਤੇ ਪ੍ਰੈੱਸ ਦਿਵਸ ਨੂੰ ਸਮਰਪਿਤ ਪ੍ਰੈੱਸ ਕਲੱਬ ਰਾਏਕੋਟ (ਰਜਿ.) ਵੱਲੋਂ ਸਥਾਨਕ ਸ਼ਹਿਰ ਦੇ ਪੁਰਾਤਨ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ) ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸੰਵੇਦਨਾ ਟਰੱਸਟ (ਰਜਿ.), ਸਿਵਲ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ 35 ਯੂਨਿਟ ਖੂਨ ਇਕੱਤਰ ਕੀਤਾ ਗਿਆ।
ਕੈਂਪ ਦਾ ਉਦਘਾਟਨ ਹੀਰਾ ਲਾਲ ਬਾਂਸਲ (ਮੁਸਕਾਨ ਫੀਡ) ਅਤੇ ਵਿਨੋਦ ਜੈਨ (ਪੁਜਾਰੀ ਫੀਡ) ਵੱਲੋਂ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮਹਾਨ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ ਪ੍ਰੈੱਸ ਕਲੱਬ ਰਾਏਕੋਟ ਦੇ ਸਮੂਹ ਮੈਂਬਰਾਂ ਨੂੰ ਪ੍ਰੈੱਸ ਦਿਵਸ ਦੀ ਵਧਾਈ ਦਿੱਤੀ।
ਇਸ ਮੌਕੇ ਹੀਰਾ ਲਾਲ ਬਾਂਸਲ ਅਤੇ ਵਿਨੋਦ ਜੈਨ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਕਿਉਂਕਿ ਮਨੁੱਖ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਲੋੜਵੰਦ ਮਰੀਜ਼ ਦੀ ਜ਼ਿੰਦਗੀ ਬਚਾਉਣ ਦਾ ਸਾਧਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਮਹਾਨ ਕਾਰਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਪ੍ਰੈੱਸ ਕਲੱਬ ਰਾਏਕੋਟ ਵੱਲੋਂ ਸਮਾਜ ਸੇਵਾ ਦੀ ਭਾਵਨਾ ਨਾਲ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ ਵਧਾਈ ਦਿੱਤੀ।
ਇਸ ਮੌਕੇ ਪ੍ਰੈੱਸ ਕਲੱਬ ਰਾਏਕੋਟ ਦੇ ਪ੍ਰਧਾਨ ਇਕਬਾਲ ਸਿੰਘ ਗੁਲਾਬ ਅਤੇ ਸਮੂਹ ਮੈਂਬਰਾਂ ਵੱਲੋਂ ਕੈਂਪ ਵਿੱਚ ਪਹੁੰਚੇ ਮਹਿਮਾਨਾਂ ਅਤੇ ਖੂਨਦਾਨੀਆਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਇਸ ਉਪਰਾਲੇ ਨੂੰ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਇਸ ਮੌਕੇ ਅਤਰ ਸਿੰਘ ਚੱਢਾ, ਸ਼ਤੀਸ਼ ਭੱਲਾ, ਮੈਨੇਜਰ ਰਾਮ ਸਿੰਘ, ਮਦਨ ਲਾਲ ਅੱਗਰਵਾਲ ਪ੍ਰਧਾਨ ਕਰਿਆਨਾ ਯੂਨੀਅਨ, ਵਿਨੋਦ ਖੁਰਮੀ ਪ੍ਰਧਾਨ ਸਵਰਨਕਾਰ ਸੰਘ, ਗੁਲਸ਼ਨ ਮਿੱਤਲ ਪ੍ਰਧਾਨ ਲਾਇਨਜ਼ ਕਲੱਬ, ਸਕੱਤਰ ਬਿਕਰਮਜੀਤ ਬਾਂਸਲ, ਬਲਜੀਤ ਸਿੰਘ ਤਾਜਪੁਰ, ਸੁਖਮਿੰਦਰ ਸਿੰਘ ਧੂਰਕੋਟ, ਇੰਦਰਜੀਤ ਸਿੰਘ ਗੋਂਦਵਾਲ ਸਾਬਕਾ ਚੇਅਰਮੈਨ, ਇੰਦਰਪਾਲ ਗੋਲਡੀ ਪ੍ਰਧਾਨ, ਅਮਨਦੀਪ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਡਕੌਂਦਾ, ਅਸ਼ੋਕ ਕਨੌਜੀਆ ਪ੍ਰਧਾਨ ਸੰਜੀਵਨੀ ਟਰੱਸਟ, ਧਰਮਪਾਲ ਠੇਕੇਦਾਰ, ਪ੍ਰੀਤਮ ਸਿੰਘ ਬਰ੍ਹਮੀ, ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਪ੍ਰਧਾਨ, ਕਪਿਲ ਗਰਗ ਭਾਜਪਾ ਆਗੂ, ਮਾਸਟਰ ਰਾਜਨ ਸਿੰਘ, ਗੁਲਸ਼ਨ ਜੇਠੀ, ਹਾਕਮ ਸਿੰਘ ਬਾਲਾਜੀ ਹੋਟਲ, ਛੈਂਬਰ ਸਿੰਘ ਵੜਿੰਗ, ਭਿੰਦਰ ਸਿੰਘ ਬੁੱਟਰ, ਗੌਰਵ ਜੈਨ ਪ੍ਰਧਾਨ ਐੱਸ.ਐੱਸ. ਜੈਨ ਸਭਾ, ਸੁਸ਼ੀਲ ਕੁਮਾਰ, ਗੁਰਭਿੰਦਰ ਗੁਰੀ.ਪ੍ਰਵੀਨ ਅੱਗਰਵਾਲ, ਰਘਵੀਰ ਸਿੰਘ ਜੱਗਾ, ਸੰਜੀਵ ਭੱਲਾ, ਸ਼ਮਸ਼ੇਰ ਸਿੰਘ, ਨਾਮਪ੍ਰੀਤ ਸਿੰਘ ਗੋਗੀ, ਅਮਿਤ ਪਾਸੀ, ਮੁਹੰਮਦ ਇਮਰਾਨ, ਸੁਸ਼ੀਲ ਵਰਮਾ, ਤੇਜਿੰਦਰ ਸਿੰਘ ਨੱਤ, ਜਸਵੰਤ ਸਿੰਘ ਸਿੱਧੂ, ਠਾਕੁਰਜੀਤ ਸਿੰਘ ਤਾਜਪੁਰੀ, ਅਜੈਪਾਲ ਸ਼ਰਮਾ ਕੋਚ, ਬੌਬੀ ਚੱਕਭਾਈਕਾ, ਪਾਲਾ ਚੱਕਭਾਈਕਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਕੈਂਪ ਦੌਰਾਨ ਖੂਨਦਾਨੀਆਂ ਦੇ ਉਤਸ਼ਾਹ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨੇ ਇਹ ਸੁਨੇਹਾ ਦਿੱਤਾ ਕਿ ਸ਼ਹੀਦਾਂ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੇ ਦੱਸੇ ਰਾਹ ’ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਕਰਕੇ ਹੀ ਦਿੱਤੀ ਜਾ ਸਕਦੀ ਹੈ।