ਲੁਧਿਆਣਾ ਵਿੱਚ ਮੰਗਲਵਾਰ ਦੇਰ ਰਾਤ ਦੋ ਨਕਾਬਪੋਸ਼ਾਂ ਨੇ ਇੱਕ ਮੈਡੀਕਲ ਸਟੋਰ ਤੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਦੁਕਾਨ ਮਾਲਕ ਗੁਰਮੀਤ ਸਿੰਘ ਕੋਹਲੀ ਮੁਤਾਬਕ ਦੋਵਾਂ ਨੇ ਉਸ ਨੂੰ ਧਮਕਾ ਕੇ ਕਾਊਂਟਰ ਵਿੱਚ ਪਏ ਪੈਸੇ ਮੰਗੇ।
ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਦੋਵੇਂ ਉੱਥੋਂ ਭੱਜ ਗਏ। ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ। ਡਾਬਾ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।