Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਮੁਸਕਾਨ ਸਿਰਫ਼ ਚਿਹਰੇ ਦੀ ਰੌਣਕ ਨਹੀਂ, ਸਗੋਂ ਕਿਸੇ ਦੇ ਦਿਲ ਨੂੰ ਜਿਊਣ ਦਾ ਹੌਸਲਾ ਦੇਣ ਦੀ ਤਾਕਤ ਵੀ ਹੈ

ਸਿਮਰਨਜੀਤ ਕੌਰ (ਗੁਰਦਾਸਪੁਰ) | Updated on Thursday, November 12, 2026 02:22 AM IST

ਪਿਆਰ, ਆਪਣੇਪਣ ਅਤੇ ਸਾਫ਼ ਦਿਲ ਨਾਲ ਦਿੱਤੀ ਮੁਸਕਾਨ ਕਿਸੇ ਉਦਾਸ ਇਨਸਾਨ ਦੀ ਜ਼ਿੰਦਗੀ ਵਿੱਚ ਖ਼ੁਸ਼ੀ ਦੀ ਨਵੀਂ ਕਿਰਨ ਜਗਾ ਸਕਦੀ ਹੈ

ਮੁਸਕਾਨ ਇੱਕ ਅਜਿਹੀ ਖ਼ੂਬਸੂਰਤੀ ਹੈ, ਜਿਸ ਨੂੰ ਸਜਾਉਣ ਲਈ ਕਿਸੇ ਗਹਿਣੇ ਦੀ ਲੋੜ ਨਹੀਂ ਹੁੰਦੀ। ਇਹ ਤਾਂ ਉਹ ਰੌਸ਼ਨੀ ਹੈ, ਜੋ ਬਿਨਾਂ ਕੁਝ ਕਹੇ ਕਿਸੇ ਦੇ ਦਿਲ ਤੱਕ ਪਹੁੰਚ ਜਾਂਦੀ ਹੈ। ਕੁਝ ਮੁਸਕਾਨਾਂ ਅਣਜਾਣਿਆਂ ਨੂੰ ਆਪਣਾ ਬਣਾ ਲੈਂਦੀਆਂ ਹਨ, ਕੁਝ ਰੁੱਸਿਆਂ ਨੂੰ ਵੀ ਮਨਾ ਲੈਂਦੀਆਂ ਹਨ ਅਤੇ ਕੁਝ ਉਦਾਸ ਦਿਲਾਂ ਵਿੱਚ ਵੀ ਖ਼ੁਸ਼ੀ ਦੀ ਇੱਕ ਨਿੱਕੀ ਜਿਹੀ ਕਿਰਨ ਜਗਾ ਦਿੰਦੀਆਂ ਹਨ।

ਕਦੇ ਕਿਸੇ ਦੀ ਮੁਸਕਾਨ ਕਿਸੇ ਦੇ ਦਿਨ ਦੀ ਸਭ ਤੋਂ ਸੋਹਣੀ ਯਾਦ ਬਣ ਜਾਂਦੀ ਹੈ ਅਤੇ ਕਦੇ ਕਿਸੇ ਦੀ ਇੱਕ ਹਲਕੀ ਜਿਹੀ ਮੁਸਕਰਾਹਟ ਟੁੱਟੇ ਹੋਏ ਹੌਸਲੇ ਨੂੰ ਫਿਰ ਤੋਂ ਜਿਊਣ ਦੀ ਤਾਕਤ ਦੇ ਜਾਂਦੀ ਹੈ। ਇਸ ਲਈ ਮੁਸਕਰਾਉਣ ਨੂੰ ਕਦੇ ਛੋਟੀ ਜਿਹੀ ਗੱਲ ਨਾ ਸਮਝੋ, ਕਿਉਂਕਿ ਤੁਹਾਡੀ ਮੁਸਕਾਨ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਵੱਡੀ ਖ਼ੁਸ਼ੀ ਦਾ ਕਾਰਨ ਬਣ ਸਕਦੀ ਹੈ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਮੁਸਕਾਨ ਦਾ ਮਤਲਬ ਇਹ ਨਹੀਂ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ।

ਕਈ ਵਾਰ ਸਭ ਤੋਂ ਵੱਧ ਮੁਸਕਰਾਉਣ ਵਾਲੇ ਲੋਕ ਹੀ ਆਪਣੇ ਅੰਦਰ ਬਹੁਤ ਕੁਝ ਸਮੇਟ ਕੇ ਬੈਠੇ ਹੁੰਦੇ ਹਨ। ਉਹ ਦੂਜਿਆਂ ਨੂੰ ਖ਼ੁਸ਼ ਦੇਖਣਾ ਚਾਹੁੰਦੇ ਹਨ, ਇਸ ਲਈ ਆਪਣੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਦੀ ਬਜਾਏ ਮੁਸਕਾਨ ਵਿੱਚ ਲੁਕਾ ਲੈਂਦੇ ਹਨ। ਜ਼ਿੰਦਗੀ ਬਹੁਤ ਛੋਟੀ ਹੈ।

ਇਸ ਨੂੰ ਨਫ਼ਰਤਾਂ, ਗਿਲੇ-ਸ਼ਿਕਵਿਆਂ ਅਤੇ ਹੰਕਾਰ ਵਿੱਚ ਗੁਆਉਣ ਦੀ ਬਜਾਏ ਪਿਆਰ, ਆਪਣੇਪਣ ਅਤੇ ਮੁਸਕਾਨਾਂ ਨਾਲ ਸਜਾਓ। ਕਿਸੇ ਨੂੰ ਮਿਲੋ ਤਾਂ ਦਿਲੋਂ ਮਿਲੋ, ਕਿਸੇ ਨਾਲ ਗੱਲ ਕਰੋ ਤਾਂ ਪਿਆਰ ਨਾਲ ਕਰੋ ਅਤੇ ਜੇ ਕਿਸੇ ਦੇ ਚਿਹਰੇ ਉੱਤੇ ਉਦਾਸੀ ਦਿਖਾਈ ਦੇਵੇ ਤਾਂ ਉਸ ਨੂੰ ਹਸਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਜ਼ਰੂਰ ਕਰੋ। ਕਿਉਂਕਿ ਪੈਸੇ ਨਾਲ ਚੀਜ਼ਾਂ ਖ਼ਰੀਦੀਆਂ ਜਾ ਸਕਦੀਆਂ ਹਨ, ਪਰ ਕਿਸੇ ਦੇ ਚਿਹਰੇ ਉੱਤੇ ਸੱਚੀ ਮੁਸਕਾਨ ਲਿਆਉਣ ਲਈ ਪਿਆਰ, ਸਤਿਕਾਰ ਅਤੇ ਸਾਫ਼ ਦਿਲ ਦੀ ਲੋੜ ਹੁੰਦੀ ਹੈ।

ਇਸ ਲਈ ਮੁਸਕਰਾਉਂਦੇ ਰਹੋ, ਕਿਉਂਕਿ ਹੋ ਸਕਦਾ ਹੈ ਤੁਹਾਡੀ ਇੱਕ ਮੁਸਕਾਨ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਪਲ ਬਣ ਜਾਵੇ।

Have something to say? Post your comment
X