Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਤੁਹਾਡੀ ਇੱਕ ਸੋਸ਼ਲ ਮੀਡੀਆ ਪੋਸਟ, ਹੈਕਰਾਂ ਲਈ ਹਜ਼ਾਰਾਂ ਸੁਰਾਗ!

ਚਾਨਣਦੀਪ ਸਿੰਘ ਔਲਖ (ਮਾਨਸਾ) | Updated on Friday, November 13, 2026 13:27 PM IST

ਆਮ ਤੌਰ ’ਤੇ ਜਦੋਂ ਵੀ ਅਸੀਂ ਹੈਕਿੰਗ ਜਾਂ ਸਾਈਬਰ ਹਮਲਿਆਂ ਬਾਰੇ ਸੁਣਦੇ ਹਾਂ, ਤਾਂ ਸਾਡੇ ਦਿਮਾਗ ਵਿੱਚ ਇੱਕ ਅਜਿਹੀ ਤਸਵੀਰ ਉੱਭਰਦੀ ਹੈ, ਜਿਸ ਵਿੱਚ ਕੋਈ ਵਿਅਕਤੀ ਹਨੇਰੇ ਕਮਰੇ ਵਿੱਚ ਬੈਠ ਕੇ ਲੈਪਟਾਪ ’ਤੇ ਤੇਜ਼ੀ ਨਾਲ ਕੋਡਿੰਗ ਕਰ ਰਿਹਾ ਹੁੰਦਾ ਹੈ। ਪਰ ਅਸਲੀਅਤ ਇਸ ਤੋਂ ਕਾਫ਼ੀ ਵੱਖਰੀ ਅਤੇ ਸੋਚਣ ਲਈ ਮਜਬੂਰ ਕਰਨ ਵਾਲੀ ਹੈ। ਕਈ ਸਾਈਬਰ ਹਮਲਿਆਂ ਤੋਂ ਪਹਿਲਾਂ ਹਮਲਾਵਰ ਨਿਸ਼ਾਨੇ ਬਾਰੇ ਜਾਣਕਾਰੀ ਇਕੱਠੀ ਕਰਦੇ ਹਨ।

ਇਸ ਪ੍ਰਕਿਰਿਆ ਨੂੰ ਸਾਈਬਰ ਸੁਰੱਖਿਆ ਦੀ ਭਾਸ਼ਾ ਵਿੱਚ OSINT (Open Source Intelligence) ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਇੰਟਰਨੈੱਟ ਅਤੇ ਹੋਰ ਜਨਤਕ ਸਰੋਤਾਂ ਤੋਂ ਉਪਲਬਧ ਜਾਣਕਾਰੀ ਇਕੱਠੀ ਕਰਨਾ ਅਤੇ ਉਸ ਦਾ ਵਿਸ਼ਲੇਸ਼ਣ ਕਰਨਾ। ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਦਫ਼ਤਰਾਂ ਅਤੇ ਸੰਸਥਾਵਾਂ ਦੀਆਂ ਵੈੱਬਸਾਈਟਾਂ, ਕਰਮਚਾਰੀਆਂ ਦੀ ਜਾਣਕਾਰੀ, ਈਮੇਲ ਪਤੇ, ਨੌਕਰੀਆਂ ਦੇ ਇਸ਼ਤਿਹਾਰ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਰਗੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਕਿਸੇ ਸਾਈਬਰ ਅਪਰਾਧੀ ਲਈ ਮਹੱਤਵਪੂਰਨ ਜਾਣਕਾਰੀ ਬਣ ਸਕਦੀਆਂ ਹਨ। OSINT ਦੀ ਵਰਤੋਂ ਜਾਇਜ਼ ਖੋਜ ਅਤੇ ਸਾਈਬਰ ਸੁਰੱਖਿਆ ਲਈ ਵੀ ਹੁੰਦੀ ਹੈ; ਇਸ ਦੀ ਹਰ ਵਰਤੋਂ ਅਪਰਾਧ ਨਹੀਂ ਹੈ।

ਉਦਹਾਰਣ ਵਜੋਂ, ਜੇਕਰ ਕੋਈ ਕਰਮਚਾਰੀ ਸੋਸ਼ਲ ਮੀਡੀਆ ’ਤੇ ਆਪਣੀ ਨਵੀਂ ਨੌਕਰੀ, ਦਫ਼ਤਰ ਦਾ ਨਾਮ, ਅਹੁਦਾ ਜਾਂ ਕੰਮ ਕਰਨ ਵਾਲੀ ਥਾਂ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕਰਦਾ ਹੈ, ਤਾਂ ਇਹ ਜਾਣਕਾਰੀ ਕਿਸੇ ਸਾਈਬਰ ਅਪਰਾਧੀ ਨੂੰ ਉਸ ਦੀ ਪਛਾਣ ਅਤੇ ਕੰਮਕਾਜ ਬਾਰੇ ਕਾਫ਼ੀ ਕੁਝ ਸਮਝਣ ਵਿੱਚ ਮਦਦ ਕਰ ਸਕਦੀ ਹੈ। ਇਸੇ ਤਰ੍ਹਾਂ, ਕਿਸੇ ਸੰਸਥਾ ਦੀ ਵੈੱਬਸਾਈਟ ’ਤੇ ਮੌਜੂਦ ਸੰਪਰਕ ਵੇਰਵੇ ਜਾਂ ਤਕਨੀਕੀ ਜਾਣਕਾਰੀ ਵੀ ਨਿਸ਼ਾਨਾ ਬਣਾਉਣ ਲਈ ਵਰਤੀ ਜਾ ਸਕਦੀ ਹੈ।

ਇੱਥੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਸੀਂ ਅਕਸਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀ ਜਾਣਕਾਰੀ ਨੂੰ ਬਿਨਾਂ ਸੋਚੇ-ਸਮਝੇ ਇੰਟਰਨੈੱਟ ’ਤੇ ਸਾਂਝਾ ਕਰ ਦਿੰਦੇ ਹਾਂ। ਸਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਵੱਖ-ਵੱਖ ਥਾਵਾਂ ’ਤੇ ਸਾਂਝੀਆਂ ਕੀਤੀਆਂ ਛੋਟੀਆਂ-ਛੋਟੀਆਂ ਜਾਣਕਾਰੀਆਂ ਨੂੰ ਜੋੜ ਕੇ ਸਾਡੇ ਬਾਰੇ ਇੱਕ ਪੂਰੀ ਤਸਵੀਰ ਤਿਆਰ ਕੀਤੀ ਜਾ ਸਕਦੀ ਹੈ। ਇਸੇ ਜਾਣਕਾਰੀ ਦੇ ਆਧਾਰ ’ਤੇ ਫਿਸ਼ਿੰਗ ਈਮੇਲਾਂ, ਫਰਜ਼ੀ ਫ਼ੋਨ ਕਾਲਾਂ, ਅਤੇ ਹੋਰ ਸਾਈਬਰ ਧੋਖਾਧੜੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।

ਇਸ ਲਈ ਸਾਈਬਰ ਸੁਰੱਖਿਆ ਸਿਰਫ਼ ਐਂਟੀਵਾਇਰਸ ਸਾਫ਼ਟਵੇਅਰ ਲਗਾਉਣ, ਮਜ਼ਬੂਤ ਪਾਸਵਰਡ ਰੱਖਣ ਜਾਂ ਮਹਿੰਗੇ ਸੁਰੱਖਿਆ ਸਿਸਟਮ ਖਰੀਦਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਇਸ ਦੀ ਸ਼ੁਰੂਆਤ ਸਾਡੀ ਆਪਣੀ ਜਾਗਰੂਕਤਾ ਅਤੇ ਡਿਜੀਟਲ ਵਿਹਾਰ ਤੋਂ ਹੋਣੀ ਚਾਹੀਦੀ ਹੈ। ਹਰ ਵਿਅਕਤੀ ਅਤੇ ਸੰਸਥਾ ਨੂੰ ਸਮੇਂ-ਸਮੇਂ ’ਤੇ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਇੰਟਰਨੈੱਟ ’ਤੇ ਉਨ੍ਹਾਂ ਬਾਰੇ ਕਿਹੜੀ ਜਾਣਕਾਰੀ ਜਨਤਕ ਤੌਰ ’ਤੇ ਉਪਲਬਧ ਹੈ ਅਤੇ ਕੀ ਉਸ ਜਾਣਕਾਰੀ ਦੀ ਕਿਸੇ ਵੀ ਤਰੀਕੇ ਨਾਲ ਦੁਰਵਰਤੋਂ ਹੋ ਸਕਦੀ ਹੈ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੀਆਂ ਪ੍ਰਾਈਵੇਸੀ ਸੈਟਿੰਗਾਂ ਦੀ ਸਮੀਖਿਆ ਕਰਨੀ, ਅਣਜਾਣ ਲਿੰਕਾਂ ’ਤੇ ਕਲਿੱਕ ਕਰਨ ਤੋਂ ਬਚਣਾ, ਨਿੱਜੀ ਜਾਣਕਾਰੀ ਸਾਂਝੀ ਕਰਨ ਵੇਲੇ ਸਾਵਧਾਨ ਰਹਿਣਾ ਅਤੇ ਹਰ ਖਾਤੇ ਲਈ ਮਜ਼ਬੂਤ ਤੇ ਵੱਖਰਾ ਪਾਸਵਰਡ ਵਰਤਣਾ ਵੀ ਬਹੁਤ ਜ਼ਰੂਰੀ ਹੈ। ਸੰਸਥਾਵਾਂ ਨੂੰ ਆਪਣੇ ਕਰਮਚਾਰੀਆਂ ਲਈ ਸਾਈਬਰ ਸੁਰੱਖਿਆ ਸਬੰਧੀ ਸਿਖਲਾਈ ਅਤੇ ਨਿਯਮਤ ਸੁਰੱਖਿਆ ਜਾਂਚ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ।

ਅੰਤ ਵਿੱਚ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਡਿਜੀਟਲ ਦੁਨੀਆ ਵਿੱਚ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਕਈ ਵਾਰ ਸਾਡੀ ਆਪਣੀ ਲਾਪਰਵਾਹੀ ਹੁੰਦੀ ਹੈ। ਹੈਕਿੰਗ ਹਮੇਸ਼ਾ ਕਿਸੇ ਤਕਨੀਕੀ ਕਮਜ਼ੋਰੀ ਰਾਹੀਂ ਹੀ ਨਹੀਂ ਹੁੰਦੀ, ਕਈ ਵਾਰ ਇਹ ਸਾਡੇ ਵੱਲੋਂ ਖੁਦ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਵੀ ਸ਼ੁਰੂ ਹੋ ਸਕਦੀ ਹੈ। ਯਾਦ ਰੱਖੋ, ਸਾਈਬਰ ਸੁਰੱਖਿਆ ਦੀ ਪਹਿਲੀ ਕੰਧ ਕੋਈ ਸਾਫ਼ਟਵੇਅਰ ਨਹੀਂ, ਸਗੋਂ ਸਾਡੀ ਜਾਗਰੂਕਤਾ ਹੈ। ਇੰਟਰਨੈੱਟ ’ਤੇ ਹਰ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ, ਕਿਉਂਕਿ ਡਿਜੀਟਲ ਦੁਨੀਆ ਵਿੱਚ ਤੁਹਾਡੀ ਜਾਣਕਾਰੀ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਵੀ ਹੋ ਸਕਦੀ ਹੈ ਅਤੇ ਸਭ ਤੋਂ ਵੱਡੀ ਕਮਜ਼ੋਰੀ ਵੀ।

Have something to say? Post your comment
ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋਣ ਨਾਲ ਨਵੇਂ ਸਮੀਕਰਨ ਬਣੇ

: ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋਣ ਨਾਲ ਨਵੇਂ ਸਮੀਕਰਨ ਬਣੇ

ਯੂਥਨੇਸ਼ੀਆ ਬਾਰੇ ਬਹਿਸ ਵਿੱਚ ਜੀਵਨ ਦਾ ਅਧਿਕਾਰ ਅਤੇ ਮਨੁੱਖੀ ਮਰਿਆਦਾ

: ਯੂਥਨੇਸ਼ੀਆ ਬਾਰੇ ਬਹਿਸ ਵਿੱਚ ਜੀਵਨ ਦਾ ਅਧਿਕਾਰ ਅਤੇ ਮਨੁੱਖੀ ਮਰਿਆਦਾ

ਪੁਸਤਕ ਸਮੀਖਿਆ — ‘ਬਾਗੀ ਕੇ ਕਲਮਕਾਰ’ ਵਿੱਚ ਲੇਖਕ ਦੀ ਸਮਾਜਿਕ ਜ਼ਿੰਮੇਵਾਰੀ

: ਪੁਸਤਕ ਸਮੀਖਿਆ — ‘ਬਾਗੀ ਕੇ ਕਲਮਕਾਰ’ ਵਿੱਚ ਲੇਖਕ ਦੀ ਸਮਾਜਿਕ ਜ਼ਿੰਮੇਵਾਰੀ

ਗੁਰੂ ਨਾਨਕ ਸਾਹਿਬ ਦੀਆਂ ਚਾਰ ਉਦਾਸੀਆਂ ਤੇ ਬਰਾਬਰੀ ਦਾ ਸੁਨੇਹਾ

: ਗੁਰੂ ਨਾਨਕ ਸਾਹਿਬ ਦੀਆਂ ਚਾਰ ਉਦਾਸੀਆਂ ਤੇ ਬਰਾਬਰੀ ਦਾ ਸੁਨੇਹਾ

ਪ੍ਰਕਾਸ਼ ਪੁਰਬ ਵਿਸ਼ੇਸ਼ | ਦੌਲਤਾਂ ਦਾਈ ਦੀ ਸਾਖੀ ਵਿੱਚ ਸੰਤੋਖ ਦਾ ਅਰਥ

: ਪ੍ਰਕਾਸ਼ ਪੁਰਬ ਵਿਸ਼ੇਸ਼ | ਦੌਲਤਾਂ ਦਾਈ ਦੀ ਸਾਖੀ ਵਿੱਚ ਸੰਤੋਖ ਦਾ ਅਰਥ

ਸਮਾਜ ਵਿੱਚ ਭ੍ਰਿਸ਼ਟਾਚਾਰ ਦਾ ਕੋਹੜ

: ਸਮਾਜ ਵਿੱਚ ਭ੍ਰਿਸ਼ਟਾਚਾਰ ਦਾ ਕੋਹੜ

ਸਾਡੀ ਜ਼ਿੰਦਗੀ ਦਾ ਮਤਲਬ ਕੀ ਹੈ?

: ਸਾਡੀ ਜ਼ਿੰਦਗੀ ਦਾ ਮਤਲਬ ਕੀ ਹੈ?

ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ: ਗੁਰੂ ਨਾਨਕ ਦੇਵ ਜੀ ਦਾ ਸਰਬੱਤ ਦੇ ਭਲੇ ਦਾ ਪੈਗਾਮ

: ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ: ਗੁਰੂ ਨਾਨਕ ਦੇਵ ਜੀ ਦਾ ਸਰਬੱਤ ਦੇ ਭਲੇ ਦਾ ਪੈਗਾਮ

ਪ੍ਰਕਾਸ਼ ਪੁਰਬ ਵਿਸ਼ੇਸ਼: ਤਲਵੰਡੀ ਤੋਂ ਕਰਤਾਰਪੁਰ ਤੱਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਪੈੜਾਂ

: ਪ੍ਰਕਾਸ਼ ਪੁਰਬ ਵਿਸ਼ੇਸ਼: ਤਲਵੰਡੀ ਤੋਂ ਕਰਤਾਰਪੁਰ ਤੱਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਪੈੜਾਂ

ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ — ਜੋਤੀ ਜੋਤ ਦਿਵਸ ਲਈ ਵਿਸ਼ੇਸ਼ ਲੇਖ

: ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ — ਜੋਤੀ ਜੋਤ ਦਿਵਸ ਲਈ ਵਿਸ਼ੇਸ਼ ਲੇਖ

X