Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਗੁਰੂ ਨਾਨਕ ਸਾਹਿਬ ਦੀਆਂ ਚਾਰ ਉਦਾਸੀਆਂ ਤੇ ਬਰਾਬਰੀ ਦਾ ਸੁਨੇਹਾ

ਬਘੇਲ ਸਿੰਘ ਧਾਲੀਵਾਲ | Updated on Sunday, November 22, 2026 23:35 PM IST

ਜਗਤ ਗੁਰੂ ਨਾਨਕ ਸਾਹਿਬ ਦੇ ਅੰਤਰਰਾਸ਼ਟਰੀ ਪ੍ਰਚਾਰ ਵਾਲੀਆਂ ਚਾਰ ਉਦਾਸੀਆਂ

ਬਘੇਲ ਸਿੰਘ ਧਾਲੀਵਾਲ

ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਸ੍ਰੀ ਗੁ੍ਰੂ ਨਾਨਕ ਸਾਹਿਬ ਦੇ ਦ੍ਰਿੜਤਾ,ਨਿੱਡਰਤਾ ਅਤੇ ਭੈਅ ਰਹਿਤ ਮਾਨਵਵਾਦੀ ਤੇ ਕਰਾਂਤੀਕਾਰੀ ਪੈਂਤੜੇ ਕਾਰਨ ਪੰਦਰਵੀ ਸਦੀ ਇੱਕ ਅਜਿਹੇ ਵੱਡੇ ਸਮਾਜੀ ਬਦਲਾਅ ਦੀ ਪਰਤੀਕ ਹੋ ਨਿਬੜੀ,ਜਿਸ ਨੇ ਦੁਨੀਆਂ ਨੂੰ ਇਨਕਲਾਬ ਦੀ ਅਸਲੀ ਪਰਿਭਾਸ਼ਾ ਤੋ ਜਾਣੂ ਕਰਵਾਇਆ। ਸਮਾਜਿਕ ਕਰਾਂਤੀ ਦੀ ਜਾਂਚ ਦੱਸੀ।ਮਨੁੱਖੀ ਅਧਿਕਾਰਾਂ ਦੀ ਪਹਿਲੀ ਲੜਾਈ ਦੀ ਸ਼ੁਰੂਆਤ ਕੀਤੀ। ਮਨੁੱਖ ਹੱਥੋਂ ਹੁੰਦੀ ਮਨੁੱਖ ਦੀ ਆਰਥਿਕ ਲੁੱਟ ਹੀ ਨਹੀ,ਬਲਕਿ ਮਾਨਸਿਕ ਅਤੇ ਸਰੀਰਕ ਲੁੱਟ ਭਾਵ ਹਰ ਤਰਾਂ ਦੀ ਲੁੱਟ ਦੇ ਖਿਲਾਫ ਸੰਘਰਸ਼ ਦਾ ਬਿਗਲ ਬਜਾਇਆ।ਇਸ ਕਾਰਜ ਨੂੰ ਸੰਪੂਰਨਤਾ ਤੱਕ ਲੈ ਕੇ ਜਾਣ ਲਈ ਇੱਕ ਵੱਖਰੇ ਰਸਤੇ,ਵੱਖਰੇ ਧਰਮ ਅਤੇ ਵੱਖਰੀ ਕੌਂਮ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਤੇ ਇਸ ਔਖੇ ਮਾਰਗ ਦੇ ਪਾਂਧੀ ਬਣ ਕੇ ਇੱਕ ਅਜਿਹੇ ਵਿਗਿਆਨਿਕ ਧਰਮ,ਕੌਂਮ ਦੀ ਨੀਂਹ ਰੱਖ ਦਿੱਤੀ,ਜਿਸ ਨੇ ਬਹੁਤ ਜਲਦੀ ਦੇਸ਼ ਦੁਨੀਆਂ ਵਿੱਚ ਅਪਣੀ ਵੱਖਰੀ ਪਛਾਣ ਬਣਾ ਲਈ।

ਇਹ ਮਹਾਨ ਕਾਰਜ ਕਰਨ ਦਾ ਸਿਹਰਾ ਸਿੱਖ ਪੰਥ ਦੇ ਉਸ ਬਾਨੀ ਸੰਸਥਾਪਕ,ਮਾਨਵਤਾ ਦੇ ਅਸਲੀ ਰਹਿਬਰ,ਨਪੀੜੇ ਲਿਤਾੜੇ ਦਲਿਤ ਸਮਾਜ ਦੇ ਰਾਖੇ,ਔਰਤ ਜਾਤੀ ਦੇ ਪਹਿਲੇ ਪਰਸੰਸਕ ਅਤੇ ਸਰਮਾਏਦਾਰੀ ਸਿਸਟਮ ਦੇ ਪਹਿਲੇ ਸਫਲ ਵਿਰੋਧੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਜਾਂਦਾ ਹੈ,ਜਿਸ ਨੇ ਸੁਰਤ ਸੰਭਾਲਦਿਆਂ ਹੀ ਸਮੇ ਦੇ ਸੱਚ ਨੂੰ ਗਹੁ ਨਾਲ ਜਾਣਿਆ,ਵਾਚਿਆ ਤੇ ਸਮਾਜਿਕ ਨਾ-ਬਰਾਬਰੀ ਕਾਰਨ ਧਾਰਮਿਕ ਅੱਤਿਆਚਾਰਾਂ ਦੀ ਮਾਰ ਝੱਲਦੇ ਪਿਛੜੇ ਦਲਿਤ ਸਮਾਜ ਦੀ ਦਿਸ਼ਾ ਤੇ ਦਸ਼ਾ ਨੂੰ ਦੇਖਿਆ ਅਤੇ ਮੁੱਲਾਂ ਮੁਲਾਣਿਆ,ਪਾਂਡਿਆਂ,ਬ੍ਰਾਹਮਣਾਂ ਦੁਆਰਾ ਸੱਤਾ ਦੀ ਸਹਿ ਤੇ ਸਮਾਜ ਵਿੱਚ ਫੈਲਾਏ ਗਏ ਕਰਮਕਾਂਡੀ ਅਤੇ ਜਾਤੀਵਾਦੀ ਧੁੰਦੂਕਾਰੇ ਨੂੰ ਡੰਕੇ ਦੀ ਚੋਟ ਤੇ ਲਲਕਾਰਦਿਆਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਅਹਿਦ ਕੀਤਾ।ਮੰਨੂਵਾਦੀ ਸਿਸਟਮ ਦੁਆਰਾ ਔਰਤ ਦੀ ਕੀਤੀ ਜਾ ਰਹੀ ਦੁਰਦਸ਼ਾ ਤੇ “ਸੋ ਕਿਉਂ ਮੰਦਾ ਆਖੀਐ,ਜਿਤੁ ਜੰਮਹਿ ਰਾਜਾਨ” ਕਹਿੰਦਿਆਂ ਸਦੀਆ ਤੋ ਲਿਤਾੜੀ ਜਾ ਰਹੀ ਔਰਤ ਜਾਤੀ ਨੂੰ ਵੱਡਾ ਮਾਣ ਦੇ ਕੇ ਮੰਨੂਵਾਦੀ ਅੱਤਿਆਚਾਰ ‘ਤੇ ਹਮੇਸਾਂ ਲਈ ਵਿਰਾਮ ਲਾ ਦਿੱਤਾ।

ਇਹ ਉਹ ਮਹਾਂਨ ਰਹਿਬਰ ਗੁਰੂ ਨਾਨਕ ਸਾਹਿਬ ਹੀ ਸਨ,ਜਿੰਨਾਂ ਨੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ,ਮਨੁੱਖ ਹੱਥੋਂ ਹੁੰਦੀ ਮਨੁੱਖ ਦੀ ਲੁੱਟ ਨੂੰ ਹਮੇਸਾਂ ਹਮੇਸਾਂ ਲਈ ਬੰਦ ਕਰਨ ਲਈ ਸਮਾਜਿਕ ਨਾ-ਬਰਾਬਰੀ ਦੇ ਖਿਲਾਖ ਝੰਡਾ ਚੁੱਕਿਆ,ਦਲਿਤ ਅਤੇ ਪਛੜੇ ਸਮਾਜ ਨੂੰ ਮਨੁੱਖੀ ਜਿੰਦਗੀ ਜਿਉਣ ਦੇ ਅਸਲ ਅਰਥ ਸਮਝਾਉਣ ਲਈ ਇਸ ਨਿਰਾਲੇ ਪੰਥ ਚ ਸ਼ਾਮਿਲ ਕਰਕੇ ਸਰਮਾਏਦਾਰੀ ਸਿਸਟਮ ਖਿਲਾਫ ਦੁਨੀਆਂ ਪੱਧਰ ਦੀ ਪਹਿਲੀ ਫੈਸਲਾਕੁਨ ਲੜਾਈ ਅਰੰਭ ਕੇ ਭਾਰਤ ਦੇ ਵੱਖ ਵੱਖ ਸੂਬਿਆਂ ਤੋ ਇਲਾਵਾ ਦੁਨੀਆਂ ਦੇ ਬਹੁਤ ਸਾਰੇ ਹੋਰ ਮੁਲਕਾਂ,ਜਿੱਥੇ ਤੱਕ ਵੀ ਪਹੁੰਚਿਆ ਗਿਆ ਪਹੁੰਚ ਕੇ ਉਥੋ ਦੇ ਲੋਕਾਂ ਨੂੰ ਸਮਾਜਿਕ ਬਰਾਬਰਤਾ ਦਾ ਪਾਠ ਪੜਾਇਆ ਅਤੇ ਕਰਾਂਤੀ ਦੀ ਜਾਗ ਲਾਈ।ਗੁਰੂ ਨਾਨਕ ਸਾਹਿਬ ਦੇ ਇਸ ਮਹਾਂਨ ਕਾਰਜ ਨੂੰ ਸੰਪੂਰਨ ਕਰਨ ਹਿਤ ਹੀ ਅਗਲੇ ਨੌਂ ਗੁਰੂ ਸਹਿਬਾਨਾਂ ਨੇ ਪੜਾਅ ਦਰ ਪੜਾਅ ਇਸ ਕਰਾਂਤੀ ਨੂੰ ਸਫਲ ਬਨਾਉਣ ਲਈ ਕੁਰਬਾਨੀਆਂ ਭਰੇ ਮਿਸ਼ਾਲੀ ਕਾਰਜ ਕੀਤੇ ਤੇ ਅਖੀਰ ਦਸਵੇਂ ਗੁਰੂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਸੰਪੂਰਨਤਾ ਦੀ ਬਖਸ਼ਿਸ਼ ਕਰਦਿਆਂ ਗੁਰੂ ਨਾਨਕ ਸਾਹਿਬ ਦੀ ਕੌਂਮ ਨੂੰ ਇੱਕ ਵੱਖਰੀ ਪਛਾਣ ਵਾਲੀ ਨਿਆਰੀ,ਨਿਰਾਲੀ ਦਿੱਖ ਦੇਣ ਹਿਤ ਮਾਰਚ 1699 ਦੀ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋ ਖਾਲਸਾ ਪੰਥ ਦੀ ਸਿਰਜਣਾ ਕੀਤੀ।

ਇਹ ਗੁਰੂ ਨਾਨਕ ਸਾਹਿਬ ਦਾ ਉਹ ਹੀ ਸਿਧਾਂਤ ਹੈ,ਜਿਸ ਤੋਂ ਪ੍ਰਭਾਵਿਤ ਹੋ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਕਾਲ ਤੋ ਕੋਈ ਸੌ ਸਾਲ ਬਾਅਦ ਹੋਏ ਜਰਮਨੀ ਦੇ ਕਾਰਲ ਮਾਰਕਸ ਨਾਮ ਦੇ ਸਖਸ਼ ਨੇ ਦੁਨੀਆਂ ਭਰ ਦੇ ਮਜਦੂਰਾਂ ਨੂੰ ਇੱਕ ਹੋਣ ਦਾ ਨਾਹਰਾ ਦਿੱਤਾ ਸੀ।ਇਹ ਡੰਕੇ ਦੀ ਚੋਟ ਤੇ ਕਿਹਾ ਜਾਣ ਵਾਲਾ ਸੱਚ ਹੈ ਕਿ ਕਾਰਲ ਮਾਰਕਸ ਦਾ ਸਿਧਾਂਤ ਨਾਨਕਵਾਦੀ ਹੈ,ਕਿਉਕਿ ਜਿਸ ਸਿਸਟਮ ਦੇ ਖਿਲਾਫ ਗੁਰੂ ਨਾਨਕ ਸਾਹਿਬ ਨੇ ਪੰਦਰਵੀ ਸਦੀ ਵਿੱਚ ਲੜਾਈ ਅਰੰਭ ਕੀਤੀ ਸੀ,ਜਿਸ ਲਿਤਾੜੇ,ਨਿਤਾਣੇ ਤੇ ਨਪੀੜੇ ਜਾ ਰਹੇ ਸਮਾਜ ਨੂੰ ਬਰਾਬਰਤਾ ਦਿਵਾਉਣ ਦੀ ਲੜਾਈ ਨਾਨਕ ਸਾਹਿਬ ਨੇ ਸ਼ੁਰੂ ਕੀਤੀ,ਮਿਹਨਤ ਨਾਲ ਕਾਮਯਾਬੀ ਹਾਸਿਲ ਕਰਨ ਲਈ ਕਿਰਤ ਦਾ ਸਿਧਾਂਤ ਦਿੱਤਾ,ਤੇ ਦਸਵੇਂ ਨਾਨਕ ਸਾਹਿਬ ਸ੍ਰੀ ਗੁ੍ਰੁ ਗੋਬਿੰਦ ਸਿੰਘ ਨੇ ਉਸ ਵਿਚਾਰਧਾਰਾ ਨੂੰ ਅਪਨਾਉਣ ਵਾਲੀ ਨਵੀ ਕੌਂਮ ਨੂੰ ਸੰਪੂਰਨਤਾ ਦੀ ਬਖਸ਼ਿਸ਼ ਕੀਤੀ,ਬਾਅਦ ਵਿੱਚ ਉਹਨਾਂ ਮਿਹਨਤੀ ਲੋਕਾਂ ਨੂੰ ਹੀ ਕਾਰਲ ਮਾਰਕਸ ਨੇ ਇੱਕ ਹੋਣ ਦਾ ਸੱਦਾ ਦਿੱਤਾ,ਉਹਨਾਂ ਨਾਨਕਸਾਹੀ ਸਿਧਾਂਤਾਂ ਨੂੰ ਆਦਰਸ਼ ਮੰਨ ਕੇ ਤੇ ਚੱਲ ਕੇ ਹੀ ਉਨੀਵੀਂ ਸਦੀ ਦੀ ਮਾਰਕਸਵਾਦੀ ਵਿਚਾਰਧਾਰਾ ਹੋਂਦ ਵਿੱਚ ਆ ਸਕੀ।ਕਿੰਨੇ ਅਫਸੋਸ ਦੀ ਗੱਲ ਹੈ ਕਿ ਅਜੋਕੇ ਸਮੇ ਦੇ ਕਾਮਰੇਡ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀ ਹਨ,ਭਾਂਵੇਂ ਕਿ ਉਹ ਇੱਕ ਵੀ ਅਜਿਹੀ ਉਦਾਹਰਣ ਪੇਸ ਨਹੀ ਕਰ ਸਕਦੇ ਜਿਸ ਤੋ ਇਹ ਸਮਝਿਆ ਜਾਵੇ ਕਿ ਕਾਰਲ ਮਾਰਕਸ ਦੀ ਵਿਚਾਰਧਾਰਾ ਨਾਨਕਵਾਦੀ ਨਹੀ ਹੈ।

ਨਾਨਕ ਸਾਹਿਬ ਪਹਿਲੇ ਅਜਿਹੇ ਸਮਾਜ ਸੁਧਾਰਕ ਹੋਏ ਹਨ,ਜਿੰਨਾਂ ਨੇ ਇਸ ਅੰਤਰਰਾਸ਼ਟਰੀ ਸਮਾਜਿਕ ਨਾ-ਬਰਾਬਰੀ ਦੀ ਲੜਾਈ ਦੀ ਅਰੰਭਤਾ ਖੁਦ ਜਮੀਨੀ ਪੱਧਰ ਤੋ ਸ਼ੁਰੂ ਕੀਤੀ,ਅਪਣੇ ਮੁਲਕ ਤੋ ਬਾਹਰ ਜਾਕੇ ਦੂਜੇ ਲੋਕਾਂ ਚ ਜਾਕੇ ਅਪਣੇ ਇਸ ਸਿਧਾਂਤ ਤੋ ਜਾਣੂ ਕਰਵਾਇਆ ਅਤੇ ਦੱਸਿਆ ਕਿ ਦੁਨੀਆਂ ਵਿੱਚ ਰਹਿਣ ਵਾਲੇ ਸਾਰੇ ਹੀ ਉਹ ਲੋਕਾਂ ਦਾ ਦਰਦ,ਤੇ ਦੁੱਖ ਸਾਂਝਾ ਹੈ,ਜਿਹੜੇ ਇਸ ਸਰਮਾਏਦਾਰੀ ਸਿਸਟਮ ਦੀ ਮਾਰ ਹੇਠਾਂ ਨਪੀੜੇ ਲਿਤਾੜੇ ਜਾ ਰਹੇ ਹਨ।”ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।।” ਕਹਿ ਕੇ ਸਰਮਾਏਦਾਰੀ ਜਮਾਤ ‘ਤੇ ਜਿਥੇ ਨਿਧੜਕਤਾ ਨਾਲ ਕਰਾਰੀ ਚੋਟ ਕੀਤੀ ਓਥੇ ਇਸ ਜਮਾਤ ਦਾ ਅਸਲ ਚਿਹਰਾ ਵੀ ਨੰਗਾ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਇਹਨਾਂ ਨਪੀੜੇ ਲਿਤਾੜੇ ਤੇ ਨਿਤਾਣੇ ਲੋਕਾਂ ਨੂੰ ਇਕੱਠਾ ਕਰਕੇ ਕੀਤੀ ਗਈ ਪੰਥਕ ਸਾਜਨਾ ਗੁਰੂ ਨਾਨਕ ਦੀ ਵਿਚਾਰਧਾਰਾ “ਨੀਚਾ ਅੰਦਰਿ ਨੀਚ ਜਾਤਿ,ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।”ਤੇ ਹੀ ਅਧਾਰਤ ਹੈ।

ਇਹ ਵੀ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਅਪਣੀ ਵਿਚਾਰਧਾਰਾ ਦਾ ਪਰਚਾਰ ਪਾਸਾਰ ਕਰਨ ਲਈ ਜਿਹੜੇ ਜਿਹੜੇ ਦੇਸ਼ਾਂ ਵਿੱਚ ਗਏ,ਉਹਨਾਂ ਦੀ ਖੋਜ ਅਜੇ ਵੀ ਸੰਪੂਰਨ ਨਹੀ ਹੋ ਸਕੀ,ਕਿਉਕਿ ਖੁਦ ਸਿੱਖ ਵੀ ਗੁਰੂ ਨਾਨਕ ਸਾਹਿਬ ਦੀ ਦੁਨੀਆਂ ਫੇਰੀ ਨੂੰ ਸਿਰਫ ਚਾਰ ਉਦਾਸੀਆਂ ਦਾ ਨਾਮ ਦੇ ਕੇ ਸਮੇਟ ਚੁੱਕੇ ਹਨ,ਜਦੋ ਕਿ ਉੱਤਰੀ ਅਫਰੀਕਾ ਦੇ ਮੁਲਕਾਂ ਵਿੱਚ ਨਾਨਕ ਸਾਹਿਬ ਦੇ ਜਾਣ ਦੇ ਮਿਲੇ ਪਰਮਾਣ ਇਹ ਦਰਸਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਪਰਚਾਰ ਪਸਾਰੇ ਨੂੰ ਅਜੇ ਹੋਰ ਖੋਜ ਦੀ ਜਰੂਰਤ ਹੈ। ਜੇਕਰ ਕਾਰਲ ਮਾਰਕਸ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ ਕੇ ਦੁਨੀਆਂ ਪੱਧਰ ਤੱਕ ਅਪਣੀ ਵਿਚਾਰਧਾਰਾ ਦਾ ਪਾਸਾਰਾ ਕਰ ਸਕਦਾ ਹੈ,ਤਾਂ ਇਹ ਸੋਚਣਾ ਬੇਹੱਦ ਜਰੂਰੀ ਹੈ ਕਿ ਉਹ ਕਿਹੜੇ ਕਾਰਨ ਹਨ,ਜਿੰਨਾਂ ਕਰਕੇ ਸਿੱਖ ਗੁਰੂ ਨਾਨਕ ਸਾਹਿਬ ਦੀ ਅਸਲ ਵਿਚਾਰਧਾਰਾ ਨੂੰ ਦੁਨੀਆਂ ਪੱਧਰ ਤੇ ਲੈ ਕੇ ਜਾਣ ਵਿੱਚ ਪਛੜ ਗਏ ਹਨ।

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਇਹਨਾਂ ਸਾਰੇ ਪਹਿਲੂਆਂ ਤੇ ਵਿਚਾਰਾਂ ਹੋਣੀਆਂ ਚਾਹੀਦੀਆਂ ਹਨ।ਜਿੱਥੇ ਜਿੱਥੇ ਕਮੀਆਂ ਹਨ,ਉਹਨਾਂ ਨੂੰ ਦੂਰ ਕਰਨ ਲਈ ਸਿਰ ਜੋੜ ਕੇ ਸੋਚ ਬੈਠਣਾ ਤੇ ਬੈਠ ਕੇ ਵਿਚਾਰਨ ਨਾਲ ਇਸ ਪਛੜੇਪਣ ਦਾ ਹੱਲ ਸੰਭਵ ਹੋ ਸਕਦਾ ਹੈ।ਅਪਣਾ ਅਪਾਣਾ ਰਾਗ ਅਲਾਪ ਕੇ ਅਪਣੇ ਆਪ ਨੂੰ ਸਰਬ ਸ਼ਰੇਸਟ ਮੰਨਣਾ ਯੁੱਗ ਪੁਰਸ਼ ਨਾਨਕ ਬਾਬੇ ਦਾ ਰਾਹ ਨਹੀ ਹੈ।ਇਸ ਪਾਸੇ ਕੌਂਮ ਦੇ ਬੁੱਧੀਜੀਵੀ ਵਿਚਾਰਵਾਨਾਂ ਨੂੰ ਅਪਣੀ ਸ਼ਰੇਸਟਤਾ ਵਾਲੀ ਹਾਉਮੈਂ ਦਾ ਤਿਆਗ ਕਰਕੇ ਪਰਮੁੱਖਤਾ ਨਾਲ ਧਿਆਨ ਦੇਣਾ ਪਵੇਗਾ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਤੇ ਸਿੱਖੀ ਸਿਧਾਂਤਾਂ ਨੂੰ ਦੁਨੀਆਂ ਸਾਹਮਣੇ ਰੱਖ ਕੇ ਇਹ ਦੱਸਣਾ ਹੋਵੇਗਾ ਕਿ ਸਿੱਖ ਵਿਚਾਰਧਾਰਾ ਕਿਸੇ ਇੱਕ ਫਿਰਕੇ,ਇੱਕ ਧਰਮ,ਨਸਲ ਜਾਂ ਮੁਲਕ,, ਲਈ ਨਹੀ,ਬਲਕਿ ਸਮੁੱਚੀ ਮਾਨਵਤਾ ਲਈ ਰਾਹ ਦਿਸੇਰਾ ਹੈ,ਤਾਂ ਹੀ ਕੌਂਮ ਦੀ ਨਿਆਰੀ ਨਿਰਾਲੀ ਹਸਤੀ ਨੂੰ ਕਾਇਮ ਰੱਖਿਆ ਜਾ ਸਕੇਗਾ ਅਤੇ ਦੁਨੀਆਂ ਪੱਧਰ ਤੇ ਮਾਨਵਤਾਵਾਦੀ ਸਿੱਖ ਸਰਦਾਰੀ ਕਾਇਮ ਹੋ ਸਕੇਗੀ।

Have something to say? Post your comment
ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋਣ ਨਾਲ ਨਵੇਂ ਸਮੀਕਰਨ ਬਣੇ

: ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋਣ ਨਾਲ ਨਵੇਂ ਸਮੀਕਰਨ ਬਣੇ

ਯੂਥਨੇਸ਼ੀਆ ਬਾਰੇ ਬਹਿਸ ਵਿੱਚ ਜੀਵਨ ਦਾ ਅਧਿਕਾਰ ਅਤੇ ਮਨੁੱਖੀ ਮਰਿਆਦਾ

: ਯੂਥਨੇਸ਼ੀਆ ਬਾਰੇ ਬਹਿਸ ਵਿੱਚ ਜੀਵਨ ਦਾ ਅਧਿਕਾਰ ਅਤੇ ਮਨੁੱਖੀ ਮਰਿਆਦਾ

ਪੁਸਤਕ ਸਮੀਖਿਆ — ‘ਬਾਗੀ ਕੇ ਕਲਮਕਾਰ’ ਵਿੱਚ ਲੇਖਕ ਦੀ ਸਮਾਜਿਕ ਜ਼ਿੰਮੇਵਾਰੀ

: ਪੁਸਤਕ ਸਮੀਖਿਆ — ‘ਬਾਗੀ ਕੇ ਕਲਮਕਾਰ’ ਵਿੱਚ ਲੇਖਕ ਦੀ ਸਮਾਜਿਕ ਜ਼ਿੰਮੇਵਾਰੀ

ਪ੍ਰਕਾਸ਼ ਪੁਰਬ ਵਿਸ਼ੇਸ਼ | ਦੌਲਤਾਂ ਦਾਈ ਦੀ ਸਾਖੀ ਵਿੱਚ ਸੰਤੋਖ ਦਾ ਅਰਥ

: ਪ੍ਰਕਾਸ਼ ਪੁਰਬ ਵਿਸ਼ੇਸ਼ | ਦੌਲਤਾਂ ਦਾਈ ਦੀ ਸਾਖੀ ਵਿੱਚ ਸੰਤੋਖ ਦਾ ਅਰਥ

ਸਮਾਜ ਵਿੱਚ ਭ੍ਰਿਸ਼ਟਾਚਾਰ ਦਾ ਕੋਹੜ

: ਸਮਾਜ ਵਿੱਚ ਭ੍ਰਿਸ਼ਟਾਚਾਰ ਦਾ ਕੋਹੜ

ਸਾਡੀ ਜ਼ਿੰਦਗੀ ਦਾ ਮਤਲਬ ਕੀ ਹੈ?

: ਸਾਡੀ ਜ਼ਿੰਦਗੀ ਦਾ ਮਤਲਬ ਕੀ ਹੈ?

ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ: ਗੁਰੂ ਨਾਨਕ ਦੇਵ ਜੀ ਦਾ ਸਰਬੱਤ ਦੇ ਭਲੇ ਦਾ ਪੈਗਾਮ

: ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ: ਗੁਰੂ ਨਾਨਕ ਦੇਵ ਜੀ ਦਾ ਸਰਬੱਤ ਦੇ ਭਲੇ ਦਾ ਪੈਗਾਮ

ਪ੍ਰਕਾਸ਼ ਪੁਰਬ ਵਿਸ਼ੇਸ਼: ਤਲਵੰਡੀ ਤੋਂ ਕਰਤਾਰਪੁਰ ਤੱਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਪੈੜਾਂ

: ਪ੍ਰਕਾਸ਼ ਪੁਰਬ ਵਿਸ਼ੇਸ਼: ਤਲਵੰਡੀ ਤੋਂ ਕਰਤਾਰਪੁਰ ਤੱਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਪੈੜਾਂ

ਤੁਹਾਡੀ ਇੱਕ ਸੋਸ਼ਲ ਮੀਡੀਆ ਪੋਸਟ, ਹੈਕਰਾਂ ਲਈ ਹਜ਼ਾਰਾਂ ਸੁਰਾਗ!

: ਤੁਹਾਡੀ ਇੱਕ ਸੋਸ਼ਲ ਮੀਡੀਆ ਪੋਸਟ, ਹੈਕਰਾਂ ਲਈ ਹਜ਼ਾਰਾਂ ਸੁਰਾਗ!

ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ — ਜੋਤੀ ਜੋਤ ਦਿਵਸ ਲਈ ਵਿਸ਼ੇਸ਼ ਲੇਖ

: ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ — ਜੋਤੀ ਜੋਤ ਦਿਵਸ ਲਈ ਵਿਸ਼ੇਸ਼ ਲੇਖ

X