Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਦੀਵਾਲੀ ਦੀਆਂ ਖੁਸ਼ੀਆਂ ਤੇ ਹਾਦਸੇ

ਰਜਵਿੰਦਰ ਪਾਲ ਸ਼ਰਮਾ | Updated on Monday, November 09, 2026 22:02 PM IST

ਵਿਚਾਰ ਲੇਖ — ਲੇਖਕ ਦੇ ਨਿੱਜੀ ਵਿਚਾਰ।

ਹਰ ਸਾਲ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸੁਪਰੀਮ ਕੋਰਟ ਅਤੇ ਵਾਤਾਵਰਨ ਪ੍ਰੇਮੀ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਪਹੁੰਚਾਉਣ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਨ ਪ੍ਰੰਤੂ ਇਸਦਾ ਨਤੀਜਾ ਬਹੁਤਾ ਚੰਗਾ ਨਹੀਂ ਮਿਲਦਾ।ਪਟਾਕਿਆਂ ਉੱਤੇ ਹੋਣ ਵਾਲਾ ਖ਼ਰਚ ਅਤੇ ਉਨ੍ਹਾਂ ਨਾਲ ਸਬੰਧਤ ਹਾਦਸੇ ਚਿੰਤਾ ਦਾ ਵਿਸ਼ਾ ਹਨ। ਪਟਾਕੇ ਪ੍ਰਦੂਸ਼ਣ ਫੈਲਾ ਕੇ ਤਾਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹੀ ਹਨ ਪਰੰਤੂ ਇਹਨਾਂ ਨੂੰ ਚਲਾਉਂਦੇ ਸਮੇਂ ਹੋਣ ਵਾਲੇ ਹਾਦਸੇ ਵੀ ਬਹੁਤ ਜ਼ਿਆਦਾ ਹਨ। ਦਿੱਲੀ ਸਥਿਤ ਏਮਜ਼ ਵਿੱਚ 9 ਨਵੰਬਰ ਨੂੰ ਸਵੇਰੇ 11 ਵਜੇ ਤੱਕ ਦੀਵਾਲੀ ਨਾਲ ਸਬੰਧਤ ਸੜਨ ਦੇ 42 ਮਾਮਲੇ ਦਰਜ ਹੋਏ, ਜਿਨ੍ਹਾਂ ਵਿੱਚੋਂ 37 ਪਟਾਕਿਆਂ ਨਾਲ ਜੁੜੇ ਸਨ।

ਇਸੇ ਤਰ੍ਹਾਂ ਦਿੱਲੀ ਵਿੱਚ ਇੱਕ ਦਸ ਸਾਲ ਦੇ ਬੱਚੇ ਦੀ ਅਨਾਰ ਚਲਾਉਂਦੇ ਸਮੇਂ ਦਰਦਨਾਕ ਮੌਤ ਹੋ ਗਈ। ਜਗਰਾਉਂ ਵਿੱਚ ਇੱਕ ਚੌਦਾ ਸਾਲ ਦੇ ਬੱਚੇ ਦੇ ਗਲ ਵਿੱਚ ਪਟਾਕਾ ਵੱਜਣ ਕਰਕੇ ਮੌਤ ਹੋ ਗਈ।ਇਹ ਉਹ ਘਟਨਾਵਾਂ ਹਨ ਜ਼ੋ ਚਰਚਾ ਵਿੱਚ ਹਨ, ਕੁੱਝ ਹਾਦਸੇ ਅਜਿਹੇ ਵੀ ਹੋਣਗੇ ਜ਼ੋ ਜੱਗ ਜ਼ਾਹਿਰ ਨਹੀਂ ਹੋਏ। ਕੁੱਝ ਪਲਾਂ ਦੀ ਖੁਸ਼ੀ ਨੇ ਜਾਨ ਅਤੇ ਮਾਲ ਦਾ ਬਹੁਤ ਨੁਕਸਾਨ ਕੀਤਾ।

ਹੁਣ ਚਿੰਤਨ ਕਰਨ ਵਾਲੀ ਗੱਲ ਹੈ ਕਿ ਅਸੀਂ ਕਿਉਂ ਨਹੀਂ ਸਮਝ ਰਹੇ ਜਾਂ ਸਮਝ ਕਿ ਅਣਜਾਣ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਪਟਾਕੇ ਅਤੇ ਇਸਦੇ ਹੋਣ ਵਾਲੇ ਮਾੜੂ ਪ੍ਰਭਾਵਾਂ ਤੋਂ ਬਚਣ ਲਈ ਅਸੀਂ ਇਹਨਾਂ ਦਾ ਖਹਿੜਾ ਕਿਉਂ ਨਹੀਂ ਛੱਡ ਦਿੰਦੇ? ਦੀਵਾਲੀ ਦੀਵਿਆਂ ਦੀ ਹੈ, ਰੌਸ਼ਨੀ ਦਾ ਤਿਉਹਾਰ ਹੈ ਮਨਾਉ, ਪਟਾਕੇ ਚਲਾਉਣੇ ਕਿਉਂ ਜ਼ਰੂਰੀ ਹਨ?ਕੀ ਅਸੀਂ ਬਿਨਾਂ ਪਟਾਕਿਆਂ ਤੋਂ ਦੀਵਾਲੀ ਨਹੀਂ ਮਨਾ ਸਕਦੇ? ਕੀ ਸਾਡੀ ਫੌਕੀ ਟੌਹਰ ਵਿੱਚ ਕੋਈ ਫ਼ਰਕ ਪੈਂਦਾ ਹੈ ?ਹਰ ਸਾਲ ਦੀਵਾਲੀ ਦੀਆਂ ਖੁਸ਼ੀਆਂ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਮਾਤਮ ਵਿੱਚ ਬਦਲਦੀਆਂ ਹਨ ਪ੍ਰੰਤੂ ਅਸੀਂ ਸਿੱਖਦੇ ਫਿਰ ਵੀ ਨਹੀਂ। ਪਟਾਕਿਆਂ ਤੇ ਕਰੋੜਾਂ ਰੁਪਏ ਖਰਚ ਹੁੰਦਾ ਹੈ।

ਕੁੱਝ ਪਲ ਦੀਆਂ ਖੁਸ਼ੀਆਂ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਹਾਦਸਿਆਂ ਨੂੰ ਵੀ ਸੱਦਾ ਦਿੰਦੀਆਂ ਹਨ। ਇਹਨਾਂ ਹਾਦਸਿਆਂ ਨੂੰ ਦੇਖਦੇ ਹੁਣ ਚਿੰਤਨ ਕਰਦੇ ਹੋਏ ਠੋਸ ਕਦਮ ਚੁੱਕਣ ਅਤੇ ਉਹਨਾਂ ਤੇ ਅਮਲ ਕਰਨ ਦਾ ਸਮਾਂ ਹੈ।ਸਾਨੂੰ ਵਾਤਾਵਰਨ ਦੀ ਰੱਖਿਆ ਅਤੇ ਬੱਚਿਆਂ ਦੀ ਸਰੁੱਖਿਆ ਲਈ ਪਟਾਕਿਆਂ ਤੋਂ ਛੁਟਕਾਰਾ ਪਾਉਣਾ ਹੀ ਹੋਵੇਗਾ ਨਹੀਂ ਤਾਂ ਹਰ ਦੀਵਾਲੀ ਅਜਿਹੇ ਹਾਦਸੇ ਹੁੰਦੇ ਰਹਿਣਗੇ।

ਤੱਥ-ਸਰੋਤ: ਏਮਜ਼ ਦੇ ਅੰਕੜੇ, ਦਿੱਲੀ ਦੀ ਘਟਨਾ, ਜਗਰਾਉਂ ਦੀ ਘਟਨਾ।

Have something to say? Post your comment
X