ਛੇਵੀਂ ਤੋਂ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਸਟੀਕ ਵੰਡੇ।
ਬਰੇਟਾ ਨਵੰਬਰ (ਪੱਤਰ ਪ੍ਰੇਰਕ) ਆਲ ਇਜ ਵੰਨ ਫਾਊਂਡੇਸ਼ਨ ਕੈਨੇ ਡਾ ਵੱਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤਾ ਜਾ ਰਹੇ ਹਨ, ਗੁਰਬਾਣੀ ਨੂੰ ਸਮਝ ਕੇ ਪੜ੍ਹਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪੰਜ ਬਾਣੀਆਂ ਦੀ ਸਰਲ ਵਿਆਖਿਆ ਦੀਆਂ ਸਟੀਕਾਂ, ਪੰਜਾਬ ਦੇ ਗੁਰੂਘਰਾਂ, ਸਕੂਲਾਂ ਅਤੇ ਕਾਲਜਾਂ ਵਿੱਚ ਮੁਫ਼ਤ ਵੰਡੀਆਂ ਜਾ ਰਹੀਆਂ ਹਨ, ਗੁਰਬਾਣੀ ਦੇ ਸ਼ਬਦ: ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ। ਨੂੰ ਸਮਰਪਿਤ ਇਹ ਸੰਸਥਾ ਕਨੇ ਡਾ ਵਿੱਚ ਕਿਸੇ ਵੀ ਕਿਸਮ ਦੇ ਧਰਮ, ਫਿਰਕੇ, ਨਸਲ ਜਾਤ ਆਦਿ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਲੋੜਵੰਦਾਂ ਲਈ ਅੰਨ-ਪਾਣੀ ਦੇ ਲੰਗਰ ਦੀ ਸੇਵਾ ਦੇ ਨਾਲ ਨਾਲ ਗੁਰਬਾਣੀ ਵਿਚਾਰ ਦਾ ਲੰਗਰ ਵੀ ਚਲਾ ਰਹੀ ਹੈ, ਇਸ ਬਾਰੇ ਜਾਣਕਾਰੀ ਦਿੰਦਿਆ ਸੰਸਥਾ ਦੇ ਜਿਲਾ ਸੇਵਾਦਾਰ ਹਰਲਾਜ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਗੁਰਬਾਣੀ ਵਿਚਾਰ ਦੇ ਲੰਗਰ ਪ੍ਰੋਗਰਾਮ ਤਹਿਤ ਅੱਜ ਬਾਬਾ ਧਰਮ ਸਿੰਘ ਜੀ ਵੱਲੋਂ, ਹੋਲੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ (ਮਾਨਸਾ) ਵਿਖੇ ਛੇਵੀਂ ਤੋਂ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰਬਾਣੀ ਦੀਆਂ ਸਟੀਕਾਂ ਵੰਡੀਆਂ ਗਈਆਂ ਅਤੇ ਗੁਰਬਾਣੀ ਨੂੰ ਫੋਨ ਰਾਹੀਂ ਪੜ੍ਹਨ ਸੁਣਨ ਲਈ ਸੰਸਥਾ ਦੀ ਫਰੀ ਐਪ All Is One Life ਡਾਊਨਲੋਡ ਕਰਨ ਲਈ ਦੱਸਿਆ ਅਤੇ ਵਿਦਿਆਰਥੀਆਂ ਨੂੰ ਨਸ਼ੇ ਅਤੇ ਮਾੜੀ ਸੰਗਤ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਆ ਗਿਆ। ਹਰਲਾਜ ਸਿੰਘ ਨੇ ਇਹ ਵੀ ਦੱਸਿਆ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰਬਾਣੀ ਵਿਚਾਰ ਨਾਲ ਜੋੜਨ ਲਈ, ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ, ਸਕੂਲ, ਤਹਿਸੀਲ ਅਤੇ ਜਿਲਾ ਪੱਧਰੀ ਗੁਰਬਾਣੀ ਕੁਇੱਜ਼ ਮੁਕਾਬਲੇ ਜਨਵਰੀ 2027 ਤੱਕ ਅਤੇ ਅਧਿਆਪਕ ਵਰਗ ਦੇ ਪੰਜਾਬ ਪੱਧਰੀ ਮੁਕਾਬਲੇ ਅਪ੍ਰੈਲ ਵਿੱਚ ਕਰਵਾਏ ਜਾਣਗੇ, ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਮੌਕੇ ਹੋਲੀ ਹਾਰਟ ਸਕੂਲ ਦੀ ਪ੍ਰਿੰਸੀਪਲ ਰਣਜੀਤ ਕੌਰ ਅਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਕਸਮੀਰ ਸਿੰਘ ਵੱਲੋਂ ਆਲ ਇਜ ਵੰਨ ਫਾਊਂਡੇਸ਼ਨ ਕੈਨੇ ਡਾ ਦੇ ਮੁਖੀ ਐਨ ਆਰ ਆਈ ਮਨਜੀਤ ਸਿੰਘ ਨਰਵਾਲ ਜੀ ਉਪਰਾਲੇ ਦੀ ਸਲਾਘਾ ਕਰਦਿਆਂ ਬਾਬਾ ਧਰਮ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ।