Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਦੁਨੀਆਂ ਮੇਂ ਕਿਤਨਾ ਗਮ ਹੈ, ਮੇਰਾ ਗਮ…

ਰਜਵਿੰਦਰ ਪਾਲ ਸ਼ਰਮਾ | Updated on Sunday, November 01, 2026 17:01 PM IST

ਮੇਲ ਨਾਲ ਪ੍ਰਾਪਤ ਤਸਵੀਰ

ਜ਼ਿੰਦਗੀ ਜਿਉਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ, ਕੁੱਝ ਇਸ ਧਰਤੀ ਤੇ ਦਿਨ ਗੁਜ਼ਾਰਨ ਆਉਂਦੇ ਹਨ ਅਤੇ ਕੁੱਝ ਜ਼ਿੰਦਗੀ ਦੇ ਸਫ਼ਰ ਨੂੰ ਮਾਨਣ। ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ ਚੜ੍ਹਾਅ ਜ਼ਿੰਦਗੀ ਨੂੰ ਨਵਾਂ ਮੋੜ ਦਿੰਦੇ ਹਨ, ਇਹ ਸਾਡੇ ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਕੀਤੀਆਂ ਗਲਤੀਆਂ ਅਤੇ ਬੀਤੇ ਦਿਨਾਂ ਤੋਂ ਕੀ ਸਿੱਖਿਆ, ਜ਼ੋ ਸਿੱਖਿਆ ਭਵਿੱਖ ਵਿੱਚ ਉਸ ਤੇ ਅਮਲ ਕੀਤਾ ਜਾਂ ਨਹੀਂ, ਅਮਲਾਂ ਤੋਂ ਬਿਨਾਂ ਗਿਆਨ ਭਾਰ ਹੈ ਅਤੇ ਅਜਿਹੇ ਭਾਰ ਦਾ ਕੋਈ ਫਾਇਦਾ ਨਹੀਂ ਜਿਸ ਤੋਂ ਕੁੱਝ ਸਿੱਖੀਏ ਨਾ। ਵਿਸ਼ਵ ਪ੍ਰਸਿੱਧ ਕਥਨ ਹੈ ਕਿ ਜਿਸ ਨੇ ਸਿੱਖਣਾ ਛੱਡ ਦਿੱਤਾ ਉਹ ਬੁੱਢਾ ਹੋ ਗਿਆ ਫ਼ਿਰ ਚਾਹੇ ਉਹ ਵੀਹ ਸਾਲ ਦਾ ਹੋਵੇ ਜਾਂ ਅੱਸੀ ਸਾਲ ਦਾ। ਜ਼ਿੰਦਗੀ ਹਰ ਰੋਜ਼ ਕੁੱਝ ਨਾ ਕੁੱਝ ਸਿਖਾਉਂਦੀ ਹੈ। ਜ਼ਿੰਦਗੀ ਵਿੱਚ ਆਏ ਦੁੱਖ, ਸੁੱਖ ਨਾਲੋਂ ਵੱਧ ਕੀਮਤੀ ਹਨ ਕਿਉਂਕਿ ਸੁੱਖ ਕੁੱਝ ਸਿਖਾਉਂਦੇ ਨਹੀਂ ਸਗੋਂ ਥੋੜਾ ਆਲਸ ਵੱਲ ਧੱਕਦੇ ਹਨ ਜਦਕਿ ਦੁੱਖ ਜ਼ਿੰਦਗੀ ਦੇ ਸਿਲੇਬਸ ਦਾ ਪਾਠ ਪੜ੍ਹਾਉਂਦੇ ਹਨ ਜ਼ੋ ਸਮੇਂ ਸਮੇਂ ਤੇ ਜ਼ਿੰਦਗੀ ਵਿੱਚ ਆਉਣ ਵਾਲੇ ਇਮਤਿਹਾਨਾਂ ਲਈ ਸਾਨੂੰ ਤਿਆਰ ਕਰਦੇ ਹਨ।

ਦੁੱਖਾਂ ਬਿਨਾਂ ਜ਼ਿੰਦਗੀ ਇਸ ਤਰ੍ਹਾਂ ਹੈ ਜਿਵੇਂ ਧੁੱਪ ਬਿਨਾਂ ਦਿਨ, ਜ਼ੇਕਰ ਦਿਨੇ ਹੀ ਸੂਰਜ਼ ਬੱਦਲਾਂ ਓਹਲੇ ਹੋ ਜਾਵੇ ਤਾਂ ਰਾਤ ਦਾ ਭੁਲੇਖਾ ਪੈਂਦਾ ਹੈ ਇਸੇ ਤਰ੍ਹਾਂ ਦੁੱਖਾਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਵਿਅਰਥ ਹੈ।ਹਰ ਇੱਕ ਵਿਅਕਤੀ ਦੀ ਆਪਣੀ ਆਪਣੀ ਦੁੱਖਾਂ ਦੀ ਕਹਾਣੀ ਹੈ।ਇਸ ਧਰਤੀ ਤੇ ਜਨਮ ਲੈਣ ਵਾਲੇ ਸਾਰੇ ਹੀ ਜੀਵ ਜੰਤੂ ਦੁਖੀ ਹਨ ,ਕੋਈ ਪੈਸੇ ਬਿਨਾਂ ਦੁਖੀ, ਕੋਈ ਧੀ ਪੁੱਤ ਤੋਂ ਦੁਖੀ,ਕੋਈ ਧੀ ਪੁੱਤ ਤੋਂ ਬਿਨਾਂ ਦੁਖੀ, ਬਾਬੇ ਨਾਨਕ ਨੇ ਇਸੇ ਲਈ ਸ਼ਬਦ ਫ਼ੁਰਮਾਇਆ,ਨਾਨਕ ਦੁਖੀਆ ਸਭੁ ਸੰਸਾਰੁ ਭਾਵ ਸਾਰਾ ਸੰਸਾਰ ਹੀ ਦੁਖੀ ਹੈ। ਜਦੋਂ ਦੂਜਿਆਂ ਦੇ ਦੁੱਖਾਂ ਵੱਲ ਝਾਤ ਮਾਰੀਏ ਤਾਂ ਆਪਣੇ ਦੁੱਖ ਘੱਟ ਲੱਗਦੇ ਹਨ।ਹਿੰਦੀ ਫ਼ਿਲਮ ਅਮ੍ਰਿਤ ਦੇ ਬਹੁਤ ਮਸ਼ਹੂਰ ਗੀਤ ਦੇ ਬੋਲ ਨੇ,

ਦੁਨੀਆਂ ਮੇਂ ਕਿਤਨਾ ਗਮ ਹੈ ,ਮੇਰਾ ਗਮ ਕਿਤਨਾ ਕਮ ਹੈ ਲੋਗੋਂ ਕਾ ਗਮ ਦੇਖਾ ਤੋ ਮੈਂ ਅਪਨਾ ਗਮ ਭੂਲ ਗਿਆ।

ਦੁੱਖਾਂ ਦੀ ਇਸ ਨਗਰੀ ਵਿੱਚ ਸੁੱਖ ਤਲਾਸ਼ਣ ਵਾਲੇ ਵੀ ਸਾਡੇ ਹੀ ਭੈਣ ਭਰਾ ਅਤੇ ਸਾਡੇ ਵਰਗੇ ਹਨ।ਉਹ ਰੋਟੀ ਖਾਂਦੇ ਹਨ ਉਹ ਵੀ ਪਾਣੀ ਪੀਂਦੇ ਹਨ।ਉਹ ਕੋਈ ਅਰਸ਼ੋ ਨਹੀਂ ਉਤਰੇ ਸਗੋਂ ਮੁਸੀਬਤਾਂ ਦੀ ਭੱਠੀ ਵਿੱਚ ਤਪ ਤਪ ਕੇ ਫ਼ੌਲਾਦ ਬਣੇ ਹਨ। ਦੁੱਖਾਂ ਤੋਂ ਭੱਜਣਾ ਸੌਖਾ ਨਹੀਂ ਦੁੱਖ ਹੀ ਸੁੱਖ ਭਰੀ ਜ਼ਿੰਦਗੀ ਦਾ ਮੁੱਲ ਹਨ।ਸਾਰੀ ਉਮਰ ਜ਼ਿੰਦਗੀ ਵਿੱਚ ਦੁੱਖ ਨਹੀਂ ਰਹਿੰਦੇ ਅਤੇ ਸਾਰੀ ਉਮਰ ਸੁੱਖ ਵੀ ਨਹੀਂ ਰਹਿੰਦੇ।ਜਿਸ ਤਰ੍ਹਾਂ ਦਿਨ ਅਤੇ ਰਾਤ ਬਦਲਦੇ ਰਹਿੰਦੇ ਹਨ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਦੁੱਖ ਸੁੱਖ ਦਾ ਚੱਕਰ ਚਲਦਾ ਰਹਿੰਦਾ ਹੈ। ਕਿਸੇ ਲੇਖਕ ਨੇ ਬਹੁਤ ਖ਼ੂਬ ਲਿਖਿਆ ਹੈ ਕਿ ,

ਜ਼ਿੰਦਗੀ ਦੋ ਦਿਨਾਂ ਦੀ,ਜਿਸ ਦਿਨ ਜ਼ਿੰਦਗੀ ਤੁਹਾਡੇ ਹੱਕ ਵਿੱਚ ਹੋਵੇ ਉਸ ਦਿਨ ਗਰੂਰ ਨਾ ਕਰਨਾ ਅਤੇ ਜਿਸ ਦਿਨ ਤੁਹਾਡੇ ਖਿਲਾਫ਼ ਹੋਵੇ ਉਸ ਦਿਨ ਥੋੜ੍ਹਾ ਸਬਰ ਜ਼ਰੂਰ ਕਰਨਾ।

ਦੁੱਖਾਂ ਦੀ ਘੜੀ ਵਿੱਚ ਸਬਰ ਸੰਤੋਖ ਸਭ ਤੋਂ ਵੱਡੇ ਮਿੱਤਰ ਅਤੇ ਸਕੇ ਸਬੰਧੀ ਹਨ। ਜਦੋਂ ਖ਼ੂਨ ਦੇ ਰਿਸ਼ਤੇ ਸਾਥ ਨਹੀਂ ਦਿੰਦੇ ਉਦੋਂ ਹਿੰਮਤ ਅਤੇ ਹੌਸਲਾ ਜ਼ਿੰਦਗੀ ਵਿੱਚ ਅੱਗੇ ਵਧਣ ਵਿੱਚ ਮਦਦ ਕਰਦੇ ਹਨ। ਜ਼ਿੰਦਗੀ ਵਿੱਚ ਤੂਫ਼ਾਨਾਂ ਦਾ ਆਉਣਾ ਵੀ ਜ਼ਰੂਰੀ ਹੈ ਕਿਉਂਕਿ ਤੂਫ਼ਾਨ ਆਉਣ ਤੇ ਹੀ ਪਤਾ ਲੱਗਦਾ ਹੈ,ਕੌਣ ਹੱਥ ਫ਼ੜ ਕੇ ਭੱਜਦਾ ਹੈ ਅਤੇ ਕੌਣ ਹੱਥ ਛੁੜਾ ਕੇ। ਹਰ ਵੇਲੇ ਵਾਹਿਗੁਰੂ, ਅਕਾਲ ਪੁਰਖ਼ ਅਤੇ ਆਪਣੇ ਗੁਰੂ ਦਾ ਕੀਤਾ ਸਿਮਰਨ ਹੀ ਦੁੱਖਾਂ ਦੀ ਦਵਾ ਹੈ।ਭਗਤ ਕਬੀਰ ਜੀ ਆਪਣੇ ਇੱਕ ਸ਼ਲੋਕ ਵਿੱਚ ਫੁਰਮਾਉਂਦੇ ਹਨ, ਦੁੱਖ ਮੇਂ ਸੁਮਿਰਨ ਸਭ ਕਰੈ, ਸੁੱਖ ਮੇਂ ਕਰੈ ਨਾ ਕੋਇ। ਜ਼ੋ ਸੁੱਖ ਮੇਂ ਸੁਮਿਰਨ ਕਰੈ, ਸੋ ਕੈਸਾ ਦੁੱਖ ਹੋਏ। ਉਪਰੋਕਤ ਸਲੋਕ ਅਨੁਸਾਰ ਕਬੀਰ ਸਾਹਿਬ ਫੁਰਮਾਉਂਦੇ ਹਨ ਕਿ ਦੁੱਖ ਵਿੱਚ ਸਾਰੇ ਪਰਮਾਤਮਾ ਦਾ ਨਾਮ ਜਪਦੇ ਨੇ ਪਰੰਤੂ ਸੁੱਖ ਵੇਲੇ ਕੋਈ ਪਰਮਾਤਮਾ ਨੂੰ ਸਿਮਰਨ ਨਹੀਂ ਕਰਦਾ , ਜ਼ੇਕਰ ਸੁੱਖ ਵਿੱਚ ਹੀ ਆਪਣੇ ਪ੍ਰਭੂ ਪਰਮੇਸ਼ਰ ਨਾਲ ਜੁੜਿਆ ਜਾਵੇ ਤਾਂ ਮਨੁੱਖ ਨੂੰ ਕਦੇ ਦੁੱਖਾਂ ਦਾ ਸਾਹਮਣਾ ਕਰਨਾ ਹੀ ਨਹੀਂ ਪੈਂਦਾ।

ਪੰਜਾਬੀ ਦੇ ਮਸ਼ਹੂਰ ਵਾਰਤਾਕਾਰ ਨਰਿੰਦਰ ਸਿੰਘ ਕਪੂਰ ਜੀ ਕਹਿੰਦੇ ਹਨ ਕਿ ਕਦੇ ਆਪਣੇ ਦੁੱਖ ਦੀ ਤੁਲਨਾ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁੱਖਾਂ ਨਾਲ ਕਰੀਏ ਤਾਂ ਸਾਡੇ ਦੁੱਖ ਕੁੱਝ ਵੀ ਨਹੀਂ। ਉਹਨਾਂ ਨੇ ਸਰਬੰਸ ਵਾਰ ਦਿੱਤਾ।ਅਸੀਂ ਵਾਹਿਗੁਰੂ ਅੱਗੇ ਇਹ ਅਰਦਾਸ ਨਹੀਂ ਕਰਦੇ ਕਿ ਜ਼ਿੰਦਗੀ ਵਿੱਚ ਦੁੱਖ ਨਾ ਆਉਣ ਪਰੰਤੂ ਉਹਨਾਂ ਦੁੱਖਾਂ ਨੂੰ ਭਾਣਾ ਮੰਨ ਕੇ ਹਢਾਉਣ, ਉਹਨਾਂ ਨੂੰ ਸਹਿਣ ਕਰਨ ਦੀ ਸ਼ਕਤੀ ਅਤੇ ਉਹਨਾਂ ਵਿੱਚੋਂ ਨਿਕਲਣ ਲਈ ਹੌਂਸਲਾ ਅਤੇ ਹਿੰਮਤ ਪਰਮਾਤਮਾ ਸਾਨੂੰ ਜ਼ਰੂਰ ਬਖਸ਼ੇ ਤਾਂ ਜ਼ੋ ਜ਼ਿੰਦਗੀ ਦੇ ਖੱਟੇ ਮਿੱਠੇ ਤਜਰਬਿਆਂ ਨਾਲ ਜ਼ਿੰਦਗੀ ਦੇ ਸਫ਼ਰ ਦਾ ਆਨੰਦ ਮਾਣਿਆ ਜਾ ਸਕੇ।

Have something to say? Post your comment
X