ਬਰਨਾਲਾ (ਗੁਰਭਿੰਦਰ ਗੁਰੀ) — ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸ੍ਰ. ਦਰਸ਼ਨ ਸਿੰਘ ਮੰਡੇਰ ਦੇ ਮਾਤਾ ਭਜਨ ਕੌਰ ਜੀ ਦੀ ਅੰਤਿਮ ਅਰਦਾਸ ਧਨੌਲਾ ਰੋਡ, ਬਰਨਾਲਾ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਪੰਥਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਅਤੇ ਹੋਰ ਸ਼ਖ਼ਸੀਅਤਾਂ ਨੇ ਮਾਤਾ ਭਜਨ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਮਾਤਾ ਭਜਨ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਵਿਰਲੀਆਂ ਹੀ ਮਾਵਾਂ ਹੁੰਦੀਆਂ ਹਨ, ਜਿਹੜੀਆਂ ਆਪਣੇ ਪੁੱਤਰਾਂ ਨੂੰ ਸੰਘਰਸ਼ ਦੇ ਰਾਹ ’ਤੇ ਤੋਰਦੀਆਂ ਹਨ।
ਮਾਤਾ ਭਜਨ ਕੌਰ ਜੀ ਉਨ੍ਹਾਂ ਮਾਵਾਂ ਵਿੱਚੋਂ ਸਨ, ਜਿਨ੍ਹਾਂ ਨੇ ਆਪਣੇ ਪੁੱਤਰ ਸ੍ਰ. ਦਰਸ਼ਨ ਸਿੰਘ ਮੰਡੇਰ ਨੂੰ ਸਿੱਖ ਕੌਮ ਦੀ ਆਜ਼ਾਦੀ ਲਈ ਤਿਆਰ ਕਰਕੇ ਇਸ ਸੰਘਰਸ਼ ਦਾ ਪਾਂਧੀ ਬਣਾਇਆ। ਸ੍ਰ. ਮਾਨ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਿਸ ਦਿਨ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਵੇਗਾ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਉਸੇ ਸੰਘਰਸ਼ ਦੇ ਰਾਹ ’ਤੇ ਚੱਲਦਿਆਂ ਸ੍ਰ. ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਵਜੋਂ ਨਿਸ਼ਕਾਮ ਅਤੇ ਨਿਰਪੱਖਤਾ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਪੰਥ ਅਤੇ ਪਾਰਟੀ ਨੂੰ ਉਨ੍ਹਾਂ ’ਤੇ ਮਾਣ ਹੈ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਮੰਡ ਨੇ ਮਾਤਾ ਭਜਨ ਕੌਰ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਮਾਂ ਨੂੰ ਜਗਤ ਜਣਨੀ ਕਹਿ ਕੇ ਸਤਿਕਾਰ ਦਿੱਤਾ ਹੈ। ਮਾਂ ਸੱਚਮੁੱਚ ਰੱਬ ਦਾ ਰੂਪ ਹੈ ਅਤੇ ਮਾਂ ਦੀ ਮੌਜੂਦਗੀ ਨਾਲ ਘਰ-ਪਰਿਵਾਰ ਵਿੱਚ ਬਰਕਤਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਤਾ ਭਜਨ ਕੌਰ ਜੀ ਨੇ ਹਮੇਸ਼ਾ ਮਾਂ ਵਾਲਾ ਪਿਆਰ ਦਿੱਤਾ ਅਤੇ ਉਨ੍ਹਾਂ ਨਾਲ ਬਿਤਾਏ ਪਲ ਹਮੇਸ਼ਾ ਯਾਦ ਰਹਿਣਗੇ। ਉਨ੍ਹਾਂ ਆਪਣੇ ਪਰਿਵਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਵੀ ਇੱਕ ਅਜਿਹੀ ਕਹਾਣੀ ਹੈ, ਜੋ ਸ਼ੁਰੂ ਤਾਂ ਹੁੰਦੀ ਹੈ ਪਰ ਖ਼ਤਮ ਨਹੀਂ ਹੁੰਦੀ।
ਵੱਡੀ ਗਿਣਤੀ ਵਿੱਚ ਆਗੂਆਂ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ ਅੰਤਿਮ ਅਰਦਾਸ ਮੌਕੇ ਸਾਬਕਾ ਸੰਸਦ ਮੈਂਬਰ ਸ੍ਰ. ਰਾਜਦੇਵ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਡਾ. ਹਰਜਿੰਦਰ ਸਿੰਘ ਜੱਖੂ, ਹਲਕਾ ਇੰਚਾਰਜ ਭਦੌੜ, ਭਗਤ ਸਿੰਘ ਬਰਨਾਲਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ੍ਰ. ਇਮਾਨ ਸਿੰਘ ਮਾਨ, ਹਲਕਾ ਮਹਿਲ ਕਲਾਂ ਦੇ ਇੰਚਾਰਜ ਸ੍ਰ. ਗੁਰਜੰਟ ਸਿੰਘ ਕੱਟੂ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਸ੍ਰ. ਗੁਰਦੀਪ ਸਿੰਘ ਬਠਿੰਡਾ, ਸਰਦਾਰ ਕੇਵਲ ਸਿੰਘ ਢਿੱਲੋਂ – ਸੂਬਾ ਪ੍ਰਧਾਨ, ਭਾਜਪਾ ਪੰਜਾਬ। ਸਰਦਾਰ ਕਲਦੀਪ ਸਿੰਘ ਕਾਲਾ ਢਿੱਲੋਂ ਜ਼ਿਲ੍ਹਾ ਪ੍ਰਧਾਨ, ਕਾਂਗਰਸ ਪਾਰਟੀ ਬਰਨਾਲਾ ਵਿਧਾਇਕ, ਹਲਕਾ ਬਰਨਾਲਾ।
ਬੀਬੀ ਹਰਪ੍ਰੀਤ ਕੌਰ ਪਤਨੀ ਸਰਦਾਰ ਗਗਨਦੀਪ ਸਿੰਘ ਬਰਨਾਲਾ, ਸਾਬਕਾ ਵਿਧਾਇਕ।ਜਥੇਦਾਰ ਲਾਭ ਸਿੰਘ ਠੀਕਰੀਵਾਲਾ, ਗੁਰਦੀਪ ਸਿੰਘ ਬਾਠ ਅਤੇ ਭਾਈ ਅਵਤਾਰ ਸਿੰਘ ਰਾਏਸਰ, ਸੇਵਾਦਾਰ ਮਹਿਲ ਕਲਾਂ ਨੇ ਵੀ ਮਾਤਾ ਭਜਨ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਗੁਰਭਿੰਦਰ ਸਿੰਘ ਗੁਰੀ, ਗੁਰਨੈਬ ਸਿੰਘ ਸੰਗਰੂਰ, ਗੁਰਜਿੰਦਰ ਸਿੰਘ ਬਰਨਾਲਾ, ਅਮਰਜੀਤ ਸਿੰਘ ਬਾਦਸ਼ਾਹਪੁਰ, ਸੀਨੀਅਰ ਪੱਤਰਕਾਰ ਜਗਸੀਰ ਸਿੰਘ, ਧਰਮ ਸਿੰਘ ਫੌਜੀ, ਗੁਰਸੇਵਕ ਸਿੰਘ ਧੂਰਕੋਟ, ਬਲਰਾਜ ਸਿੰਘ ਖ਼ਾਲਸਾ ਮੋਗਾ, ਹਰਪਾਲ ਸਿੰਘ ਕੁੱਸਾ, ਗੁਰਜਿੰਦਰ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਲਾਡੀ, ਹਰਸ਼ਿੰਦਰ ਸਿੰਘ ਧਨੌਲਾ, ਹਰਦੇਵ ਸਿੰਘ ਪੱਪੂ ਮਲੇਰਕੋਟਲਾ, ਬੀਬੀ ਮਨਦੀਪ ਕੌਰ ਸੰਧੂ, ਬਾਬਾ ਬੇਅੰਤ ਸਿੰਘ ਚੀਮਾ, ਮਹਿੰਦਰ ਸਿੰਘ ਸਹਿਜੜਾ, ਗੁਰਦਰਸ਼ਨ ਸਿੰਘ ਐੱਮ.ਸੀ., ਬਲਜਿੰਦਰ ਸਿੰਘ ਰਜਵਾੜਾ ਬਾਬੇ ਵਾਲੇ, ਭਗਤ ਸਿੰਘ ਬਰਨਾਲਾ, ਗੁਰਤੇਜ ਸਿੰਘ ਦਾਨਗੜ੍ਹ, ਪ੍ਰੇਮਜੀਤ ਸਿੰਘ ਸੰਘੇੜਾ, ਗੁਰਤੇਜ ਸਿੰਘ ਅਸਪਾਲ ਕਲਾਂ, ਨਿਸ਼ਾਨ ਸਿੰਘ ਬਲੇਰ, ਬਲਵੰਤ ਸਿੰਘ ਭੁੱਲਰ, ਤਰਸੇਮ ਸਿੰਘ ਭੱਠਲ, ਬਘੇਲ ਸਿੰਘ ਧਾਲੀਵਾਲ, ਬਲਵੰਤ ਸਿੰਘ ਜਲੂਰ, ਸਾਹਿਬਾਗ ਸਿੰਘ ਡਸਕਾ, ਸੁਖਵੰਤ ਸਿੰਘ ਧਨੌਲਾ, ਜਗਤਾਰ ਸਿੰਘ ਦਾਨਗੜ੍ਹ, ਭਾਈ ਸੁਖਪਾਲ ਸਿੰਘ ਛੰਨਾ ਸਾਬਕਾ ਸਰਪੰਚ, ਗੁਰਤੇਜ ਸਿੰਘ, ਕੁਲਦੀਪ ਸਿੰਘ ਕਾਲਾ ਉੱਗੋਕੇ, ਭੋਲਾ ਸਿੰਘ ਸਰਪੰਚ ਗੰਗੋਹਰ, ਭਾਈ ਸੁਖਵਿੰਦਰ ਸਿੰਘ ਪੱਪੂ, ਬਾਬਾ ਬੂਟਾ ਸਿੰਘ ਛੰਨਾ, ਗੁਰਪ੍ਰੀਤ ਸਿੰਘ ਖੁੱਡੀ ਕਲਾਂ, ਹਰਬੰਸ ਸਿੰਘ ਸਲੇਮਪੁਰ, ਸਾਧੂ ਸਿੰਘ, ਨਿੱਕਾ ਸਿੰਘ ਪੰਧੇਰ, ਮੱਖਣ ਸਿੰਘ ਸਮਾਓ, ਹਰਦੇਵ ਸਿੰਘ ਪੱਪੂ ਕਲਿਆਣ, ਮਨਜਿੰਦਰ ਸਿੰਘ, ਮੀਤ ਪ੍ਰਧਾਨ ਵਪਾਰ ਮੰਡਲ, ਸੁਖਵਿੰਦਰ ਸਿੰਘ ਮੂਲੋਵਾਲ, ਬਲਜਿੰਦਰ ਸਿੰਘ ਭਦੌੜ, ਹਰਪਾਲ ਕੌਰ ਸੰਗਰੂਰ, ਹਰੀ ਸਿੰਘ ਸੰਘੇੜਾ, ਗੁਰਤੇਜ ਸਿੰਘ ਭੱਦਲਵੱਡ, ਬਲਜੀਤ ਸਿੰਘ ਭਾਰੇ ਕਾ, ਹਰੀ ਸਿੰਘ ਬੀਹਲਾ, ਬਾਬਾ ਬੂਟਾ ਸਿੰਘ ਗੁਰਥਲੀ ਅਤੇ ਬਾਬਾ ਪ੍ਰੀਤਮ ਸਿੰਘ ਕਾਲੀ ਕੰਬਲੀ ਹਾਜ਼ਰ ਸਨ।
ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਮੇਜਰ ਸਿੰਘ ਐੱਮ.ਸੀ., ਪ੍ਰਿੰਸੀਪਲ ਬਲਦੇਵ ਸਿੰਘ, ਪ੍ਰਦੀਪ ਕੌਰ ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ, ਦੀਪਕ ਸਿੰਗਲਾ ਤਾਲਮੇਲ ਸਕੱਤਰ, ਉੱਤਮ ਬਾਂਸਲ, ਅਵਤਾਰ ਸਿੰਘ ਨੀਲਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਨਾਲਾ, ਬਲਦੇਵ ਸਿੰਘ ਕੈਰੇ, ਭੋਲਾ ਸਿੰਘ ਭੂਰੇ ਕੁੱਬੇ, ਜੁਗਰਾਜ ਸਿੰਘ ਮੂੰਮ, ਮੋਤਾ ਸਿੰਘ ਨਾਈਵਾਲਾ, ਸਤਪਾਲ ਸਿੰਘ ਚੀਮਾ, ਕਰਨੈਲ ਸਿੰਘ ਨਾਈਵਾਲਾ, ਅਵਤਾਰ ਸਿੰਘ ਨਾਈਵਾਲਾ ਅਤੇ ਭਾਈ ਪਿਰਮਪਾਲ ਸਿੰਘ ਭੀਖੀ ਸਮੇਤ ਹੋਰ ਕਈ ਆਗੂ ਤੇ ਵਰਕਰ ਹਾਜ਼ਰ ਸਨ। ਮਾਤਾ ਭਜਨ ਕੌਰ ਜੀ ਦੀ ਯਾਦ ਵਿੱਚ ਹੋਈ ਇਸ ਅੰਤਿਮ ਅਰਦਾਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ