Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਡਿਜ਼ੀਟਲ ਪੇਮੈਂਟ ਨੂੰ ਚੁਣੌਤੀਆਂ

ਰਜਵਿੰਦਰ ਪਾਲ ਸ਼ਰਮਾ | Updated on Tuesday, October 20, 2026 22:31 PM IST

ਵਿਚਾਰ ਲੇਖ — ਰਜਵਿੰਦਰ ਪਾਲ ਸ਼ਰਮਾ।

ਅਜੋਕਾ ਸਮਾਂ ਤਕਨੀਕ ਦਾ ਸਮਾਂ ਹੈ,ਹਰ ਰੋਜ਼ ਨਵੀਂ ਤਕਨੀਕ ਵਿਕਸਿਤ ਹੋ ਰਹੀ ਹੈ। ਰਾਤ ਨੂੰ ਰੋਟੀ ਖਾ ਕੇ ਸੌਂਦੇ ਹਾਂ, ਸਵੇਰੇ ਕਿਸੇ ਨਵੀਂ ਤਕਨੀਕ ਦੇ ਵਿਕਸਿਤ ਹੋਣ ਦੀ ਖ਼ਬਰ ਸੁਣਾਈ ਦਿੰਦੀ ਹੈ। ਭਾਰਤੀ ਰੁਪਏ ਨੇ ਇਤਿਹਾਸ ਤੋਂ ਲੈ ਕੇ ਹੁਣ ਤੱਕ ਅਥਾਂਹ ਤਰੱਕੀ ਕੀਤੀ। ਇਸਦੇ ਰੂਪ ਬਦਲੇ। ਨੋਟ ਵੀ ਆਏ,ਢਾਲੇ ਵੀ ਆਏ ਅਤੇ ਹੁਣ ਡਿਜ਼ੀਟਲ ਪੇਮੈਂਟ ਅਜਿਹਾ ਰੂਪ ਹੈ ਜ਼ੋ ਬਿਨਾਂ ਸਪਰਸ਼ ਦੇ ਪੈਸਿਆਂ ਦੀ ਕਥਾ ਨੂੰ ਬਿਆਨ ਕਰਦਾ ਹੈ। ਨੋਟਬੰਦੀ ਤੋਂ ਬਾਅਦ ਭਾਰਤੀ ਅਰਥਚਾਰੇ ਵਿੱਚ ਬਹੁਤ ਬਦਲਾਵ ਆਇਆ। ਸਰਕਾਰ ਅਤੇ ਬੈਂਕਾਂ ਨੇ ਲੋਕਾਂ ਨੂੰ ਡਿਜੀਟਲ ਤਰੀਕੇ ਰਾਹੀਂ ਲੈਣ ਦੇਣ ਕਰਨ ਦਾ ਸੁਝਾਅ ਦਿੱਤਾ। ਪਿਛਲੇ ਕੁੱਝ ਸਾਲਾਂ ਤੋਂ ਇਸੇ ਤਰ੍ਹਾਂ ਚਲ ਰਿਹਾ ਸੀ। ਜ਼ੇਕਰ ਕੋਈ ਨਕਦ ਲੈਣਾ ਚਾਹੇ ਤਾਂ ਉਹ ਨਕਦ ਭੁਗਤਾਨ ਕਰ ਦਿੰਦਾ ਨਹੀਂ ਤਾਂ ਇੱਕ ਕਲਿੱਕ ਨਾਲ ਪੈਸੇ ਟਰਾਂਸਫਰ ਹੋ ਜਾਂਦੇ। ਲੋਕਾਂ ਨੇ ਬੈਂਕਾਂ ਵਿੱਚ ਜਾਣਾ ਛੱਡ ਦਿੱਤਾ।

ਖਾਤੇ ਵਿੱਚ ਤਨਖਾਹ ਆ ਜਾਂਦੀ ਅਤੇ ਕਰਮਚਾਰੀ ਕਿਤੇ ਵੀ ਡਿਜ਼ੀਟਲ ਤਰੀਕੇ ਨਾਲ ਪੇਮੈਂਟ ਕਰ ਦਿੰਦਾ। ਸਰਕਾਰੀ ਮੁਲਾਜ਼ਮ ਤੋਂ ਲੈ ਕੇ ਦਿਹਾੜੀਦਾਰ ਅਤੇ ਭੱਠਾ ਮਜ਼ਦੂਰ ਵੀ ਆਨਲਾਈਨ ਪੇਮੈਟ ਕਰਨ ਲੱਗੇ। ਆਮ ਲੋਕਾਂ ਨੂੰ ਇਹ ਸਭ ਸੌਖਾ ਹੋਣ ਕਰਕੇ ਅਰਾਮ ਮਹਿਸੂਸ ਹੋ ਰਿਹਾ ਸੀ। ਗੂਗਲ ਪੇਅ ਅਤੇ ਸਕੈਨਰ ਕਰਿਆਣਾ ਦੀਆਂ ਦੁਕਾਨਾਂ ਅਤੇ ਚਾਹ ਦਿਆਂ ਖੋਖਿਆਂ ਤੇ ਪਏ ਆਮ ਦੇਖੇ ਜਾ ਸਕਦੇ ਹਨ ਪ੍ਰੰਤੂ ਡਿਜ਼ੀਟਲ ਭੁਗਤਾਨ ਨਾਲ ਜੁੜੇ ਚਾਰਜਾਂ ਬਾਰੇ ਅਧੂਰੀ ਜਾਣਕਾਰੀ ਆਮ ਲੋਕਾਂ ਵਿੱਚ ਉਲਝਣ ਪੈਦਾ ਕਰ ਸਕਦੀ ਹੈ। ਖ਼ਬਰਾਂ ਸੁਣਨ ਵਿੱਚ ਆ ਰਹੀਆਂ ਹਨ ਕਿ ਪੈਟਰੋਲ ਪੰਪ ਮਾਲਕਾਂ ਅਤੇ ਵਪਾਰੀਆਂ ਵੱਲੋਂ ਤਾਂ ਡਿਜੀਟਲ ਪੇਮੈਂਟ ਤੋਂ ਕਿਨਾਰਾ ਕਰਕੇ ਨਕਦੀ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਗੱਲ ਬਿਲਕੁਲ ਸਾਫ਼ ਹੈਂ ਕਿ ਲੋਕਾਂ ਦਾ ਅੱਜ਼ ਵੀ ਨਕਦੀ ਤੇ ਵਿਸ਼ਵਾਸ ਹੈ ਅਤੇ ਉਹ ਨਕਦ ਲੈਣ ਦੇਣ ਨੂੰ ਤਰਜ਼ੀਹ ਦੇ ਰਹੇ ਹਨ।

ਡਿਜੀਟਲ ਪੇਮੈਂਟ ਨੂੰ ਅੱਜ਼ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਈਬਰ ਕ੍ਰਾਈਮ ਦੀਆਂ ਜੜ੍ਹਾਂ ਡੂੰਘੀਆਂ ਹੋ ਰਹੀਆਂ ਹਨ ਜ਼ੋ ਇੱਕ ਸੈਕਿੰਡ ਵਿੱਚ ਬੈਂਕ ਖਾਤਿਆਂ ਨੂੰ ਖ਼ਾਲੀ ਕਰ ਰਹੇ ਹਨ। ਅਜਿਹੇ ਸਮੇਂ ਚੌਕਸੀ ਅਤੇ ਸਾਵਧਾਨੀ ਹੀ ਇੱਕੋ ਇੱਕ ਹੱਲ ਹੈ। ਜ਼ੇਕਰ ਸਰਕਾਰ ਸੱਚਮੁੱਚ ਹੀ ਡਿਜੀਟਲ ਪੇਮੈਂਟ ਨੂੰ ਹੁਲਾਰਾ ਦੇਣਾ ਚਾਹੁੰਦੀ ਹੈ ਤਾਂ ਇਸ ਨੂੰ ਪੇਸ਼ ਆ ਰਹੀਆਂ ਦਰਪੇਸ਼ ਚੁਣੌਤੀਆਂ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਦਾ ਵੀ ਸਮੇਂ ਸਿਰ ਹੱਲ ਕਰਨਾ ਹੋਵੇਗਾ ਤਾਂ ਜ਼ੋ ਆਮ ਆਦਮੀ ਦਾ ਦੇਸ਼ ਦੀ ਅਰਥਵਿਵਸਥਾ ਅਤੇ ਬੈਂਕਾਂ ਤੇ ਵਿਸ਼ਵਾਸ ਬਣਿਆ ਰਹੇ।

ਤੱਥ ਸਪੱਸ਼ਟੀਕਰਨ: ਵਿੱਤ ਮੰਤਰਾਲੇ ਦੇ 15 ਸਤੰਬਰ 2026 ਦੇ ਸਪੱਸ਼ਟੀਕਰਨ ਅਨੁਸਾਰ, ਵਿਅਕਤੀ ਤੋਂ ਵਿਅਕਤੀ ਯੂਪੀਆਈ ਲੈਣ-ਦੇਣ ਉੱਤੇ ਚਾਰਜ ਨਹੀਂ ਹਨ। ਚੁਣੇ ਵਪਾਰੀ ਲੈਣ-ਦੇਣ ਲਈ ਐੱਮਡੀਆਰ ਦਾ ਢਾਂਚਾ ਗਾਹਕ ਉੱਤੇ ਆਮ ਚਾਰਜ ਲੱਗਣ ਦੇ ਬਰਾਬਰ ਨਹੀਂ ਹੈ।

Have something to say? Post your comment
X