Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

World

ਨਿਊਜ਼ੀਲੈਂਡ ਦੇ ਮਾਪਿਆਂ ਦੇ ਰੈਜ਼ੀਡੈਂਟ ਵੀਜ਼ਾ ਲਈ ਹਾਈਬ੍ਰਿਡ ਚੋਣ ਪ੍ਰਕਿਰਿਆ ਸ਼ੁਰੂ

ਹਰਜਿੰਦਰ ਸਿੰਘ ਬਸਿਆਲਾ | Updated on Tuesday, October 06, 2026 01:51 AM IST

ਪ੍ਰਤੀਕਾਤਮਕ ਤਸਵੀਰ। ਈ.ਓ.ਆਈ. ਦੀ ਚੋਣ ਵੀਜ਼ਾ ਦੀ ਮਨਜ਼ੂਰੀ ਨਹੀਂ ਹੈ।

ਔਕਲੈਂਡ, 5 ਅਕਤੂਬਰ 2026: ਨਿਊਜ਼ੀਲੈਂਡ ਸਰਕਾਰ ਵੱਲੋਂ ਮਾਪਿਆਂ ਦੇ ਰੈਜ਼ੀਡੈਂਟ ਵੀਜ਼ਾ ਲਈ ਇੱਕ ਨਵੀਂ ਅਤੇ ਬਿਹਤਰ ਹਾਈਬ੍ਰਿਡ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਨਾਲ ਦੁਨੀਆ ਭਰ ਦੇ ਇਥੇ ਆਉਣ ਵਾਲੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਅੱਜ 05 ਅਕਤੂਬਰ 2026 ਤੋਂ ਸਾਰੇ ਵੈਧ ਮਾਪਿਆਂ ਦੇ ਰੈਜ਼ੀਡੈਂਟ ਵੀਜ਼ਾ ਐਕਸਪ੍ਰੈਸ਼ਨ ਆਫ ਇੰਟਰਸਟ ਯਾਨੀ ਈ.ਓ.ਆਈ ਨੂੰ ਇੱਕ ਨਵੇਂ ਹਾਈਬ੍ਰਿਡ ਮਾਡਲ ਦੇ ਤਹਿਤ ਇੱਕੋ ਪੂਲ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਇਸ ਨਵੀਂ ਵਿਵਸਥਾ ਦਾ ਮੁੱਖ ਉਦੇਸ਼ ਪਰਿਵਾਰਾਂ ਲਈ ਇੱਕ ਨਿਆਂਪੂਰਨ ਅਤੇ ਪਹਿਲਾਂ ਨਾਲੋਂ ਵਧੇਰੇ ਭਰੋਸੇਮੰਦ ਪ੍ਰਕਿਰਿਆ ਪ੍ਰਦਾਨ ਕਰਨਾ ਹੈ ਤਾਂ ਜੋ ਹਰ ਕਿਸੇ ਨੂੰ ਬਰਾਬਰ ਮੌਕਾ ਮਿਲ ਸਕੇ ਇਸ ਨਵੇਂ ਮਾਡਲ ਦੇ ਤਹਿਤ ਲਗਭਗ 90 ਫੀਸਦੀ ਈ.ਓ.ਆਈ ਨੂੰ ਕ੍ਰਮਵਾਰ ਕਤਾਰ ਵਿੱਚੋਂ ਚੁਣਿਆ ਜਾਵੇਗਾ ਜਦਕਿ ਲਗਭਗ 10 ਫੀਸਦੀ ਈ.ਓ.ਆਈ ਦੀ ਚੋਣ ਇੱਕ ਨਿਰਪੱਖ ਰੈਂਡਮ ਬੈਲਟ ਰਾਹੀਂ ਕੀਤੀ ਜਾਵੇਗੀ ਹਰ ਸਾਲ 2500 ਵੀਜ਼ਾ ਪ੍ਰਵਾਨਗੀਆਂ ਦੀ ਸੀਮਾ ਪਹਿਲਾਂ ਵਾਂਗ ਹੀ ਬਰਕਰਾਰ ਰੱਖੀ ਗਈ ਹੈ ਜਿਸ ਨਾਲ ਵੱਧ ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲਦਾ ਰਹੇਗਾ।

ਇਸ ਨਵੀਂ ਪ੍ਰਕਿਰਿਆ ਵਿੱਚ ਪੁਰਾਣੇ ਸਿਸਟਮ ਨਾਲੋਂ ਵੱਡਾ ਫ਼ਰਕ ਇਹ ਆਇਆ ਹੈ ਕਿ ਪਹਿਲਾਂ ਈ.ਓ.ਆਈ ਦੋ ਸਾਲਾਂ ਬਾਅਦ ਆਪਣੇ ਆਪ ਖ਼ਤਮ ਹੋ ਜਾਂਦੇ ਸਨ ਪਰ ਹੁਣ ਜੇਕਰ ਤੁਸੀਂ ਲੋੜੀਂਦੇ ਸਮੇਂ ਅੰਦਰ ਆਪਣੀ ਪੁਸ਼ਟੀ ਕਰ ਦਿੰਦੇ ਹੋ ਤਾਂ ਉਹ ਖ਼ਤਮ ਨਹੀਂ ਹੋਣਗੇ ਅਤੇ ਪੂਲ ਵਿੱਚ ਬਣੇ ਰਹਿਣਗੇ ਇਸ ਤੋਂ ਇਲਾਵਾ ਪੁਰਾਣੇ ਈ.ਓ.ਆਈ ਧਾਰਕਾਂ ਲਈ ਟਰਾਂਜ਼ੀਸ਼ਨਲ ਵਿਵਸਥਾ ਵੀ ਰੱਖੀ ਗਈ ਹੈ ਜਿਸ ਤਹਿਤ ਜੇਕਰ ਤੁਸੀਂ ਆਪਣੇ ਪਿਛਲੇ ਈ.ਓ.ਆਈ ਦੇ ਖ਼ਤਮ ਹੋਣ ਤੋਂ 90 ਦਿਨਾਂ ਦੇ ਅੰਦਰ ਨਵਾਂ ਈ.ਓ.ਆਈ ਜਮ੍ਹਾਂ ਕਰਵਾ ਦਿੱਤਾ ਸੀ ਤਾਂ ਤੁਹਾਨੂੰ ਪਹਿਲੇ ਈ.ਓ.ਆਈ ਦੀ ਮਿਤੀ ਤੋਂ ਹੀ ਕਤਾਰ ਵਿੱਚ ਪਹਿਲ ਮਿਲ ਸਕਦੀ ਹੈ ਜੇਕਰ ਤੁਹਾਡਾ ਈ.ਓ.ਆਈ 5 ਅਕਤੂਬਰ 2026 ਨੂੰ ਵੈਧ ਸੀ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਵਾਧੂ ਕਾਰਵਾਈ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਤੁਹਾਡਾ ਈ.ਓ.ਆਈ ਆਪਣੇ ਆਪ ਨਵੇਂ ਪੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਜਿਹੇ ਮੌਜੂਦਾ ਈ.ਓ.ਆਈ ਧਾਰਕਾਂ ਨੂੰ ਅੰਤਿਮ ਪ੍ਰਬੰਧ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਦੀ ਕਤਾਰ ਦੀ ਸਥਿਤੀ ਬਾਰੇ ਸੂਚਨਾ ਦੇ ਦਿੱਤੀ ਜਾਵੇਗੀ ਪਹਿਲੀ ਚੋਣ ਦੌਰ ਦੀ ਮਿਤੀ 10 ਨਵੰਬਰ 2026 ਤੈਅ ਕੀਤੀ ਗਈ ਹੈ ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਆਪਣੀ ਈ.ਓ.ਆਈ ਨੂੰ ਜਿਉਂਦਾ ਰੱਖਣ ਅਤੇ ਪੂਲ ਵਿੱਚ ਬਣੇ ਰਹਿਣ ਲਈ ਹਰ ਦੋ ਸਾਲ ਬਾਅਦ 6 ਮਹੀਨਿਆਂ ਦੇ ਅੰਦਰ-ਅੰਦਰ ਆਪਣੀ ਪੁਸ਼ਟੀ ਕਰਨੀ ਜ਼ਰੂਰੀ ਹੋਵੇਗੀ ਤਾਂ ਜੋ ਕਿਸੇ ਵੀ ਪਰਿਵਾਰ ਦਾ ਸੁਪਨਾ ਅਧੂਰਾ ਨਾ ਰਹੇ ਇਸ ਸਬੰਧੀ ਸਾਰੀ ਜਾਣਕਾਰੀ ਅਧਿਕਾਰਤ ਵੈੱਬਸਾਈਟ ਉੱਤੇ ਉਪਲਬਧ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਈਮੇਲ ਅਤੇ ਸੰਪਰਕ ਵੇਰਵੇ ਬਿਲਕੁਲ ਅਪਡੇਟ ਰੱਖਣ ਤਾਂ ਜੋ ਸਮੇਂ ਸਿਰ ਸਹੀ ਜਾਣਕਾਰੀ ਮਿਲ ਸਕੇ

ਅਧਿਕਾਰਤ ਵੇਰਵਾ: Immigration New Zealand। ਈ.ਓ.ਆਈ. ਦੀ ਚੋਣ ਆਪਣੇ ਆਪ ਵੀਜ਼ਾ ਦੀ ਮਨਜ਼ੂਰੀ ਨਹੀਂ ਹੈ; ਯੋਗਤਾ ਦੀਆਂ ਸ਼ਰਤਾਂ ਪਹਿਲਾਂ ਵਾਂਗ ਲਾਗੂ ਹਨ।

Have something to say? Post your comment
ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

: ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

: ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

: ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

: ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

: ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

: ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

: ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

: ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

: ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

: ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

X