Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

World

ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

ਹਰਜਿੰਦਰ ਸਿੰਘ ਬਸਿਆਲਾ | Updated on Wednesday, November 25, 2026 18:57 PM IST

ਕਦਮ ਦਰ ਕਦਮ ਮਾਂ ਬੋਲੀ ਦੇ ਨਾਲ, ਹੁਣ ਲੈਵਲ 4 ਦੀ ਨਵੀਂ ਉਡਾਨ!

ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ (ISSNZ) ਦੀ ਵੱਡੀ ਪ੍ਰਾਪਤੀ — 2027 ਦੇ ਸ਼ੁਰੂ ਵਿੱਚ ਲੱਗਣਗੀਆਂ ਕਲਾਸਾਂ। ਆਨਲਾਈਨ ਅਤੇ ਆਫ਼ਲਾਈਨ ਦੋਵਾਂ ਤਰੀਕਿਆਂ ਨਾਲ ਪੜ੍ਹਾਈ ਕਰ ਸਕਣਗੇ ਨਿਊਜ਼ੀਲੈਂਡ ਭਰ ਦੇ ਵਿਦਿਆਰਥੀ।

ਮਾਂ ਬੋਲੀ ਨਾਲ ਜੁੜੀਏ, ਆਪਣੀ ਪਛਾਣ ਬਣਾਈਏ — ਆਓ ਪੰਜਾਬੀ ਪੜ੍ਹੀਏ ਤੇ ਪੜ੍ਹਾਈਏ!

ਔਕਲੈਂਡ, 25 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ)। ਨਿਊਜ਼ੀਲੈਂਡ ਦੀ ਧਰਤੀ ’ਤੇ ਵੱਸਦੇ ਪੰਜਾਬੀ ਭਾਈਚਾਰੇ ਲਈ ਇੱਕ ਹੋਰ ਮਾਣਮੱਤੀ ਤੇ ਇਤਿਹਾਸਕ ਖ਼ਬਰ ਹੈ ਕਿ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ (ISSNZ) ਵੱਲੋਂ ਤਿਆਰ ਕੀਤੇ ਗਏ ‘ਸਰਟੀਫਿਕੇਟ ਇਨ ਪੰਜਾਬੀ ਲੈਂਗੂਏਜ (ਲੈਵਲ 4)’ ਪ੍ਰੋਗਰਾਮ ਨੂੰ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ (NZQA) ਵੱਲੋਂ ਹਰੀ ਝੰਡੀ ਮਿਲ ਗਈ ਹੈ। 60 ਕ੍ਰੈਡਿਟਾਂ ਵਾਲਾ ਇਹ ਕੋਰਸ ਵਿਦਿਆਰਥੀਆਂ ਨੂੰ ਲੈਵਲ 3 ਤੋਂ ਅੱਗੇ ਆਪਣੀ ਮਾਂ ਬੋਲੀ ਪੰਜਾਬੀ ਦੀ ਉਚੇਰੀ ਪੜ੍ਹਾਈ ਜਾਰੀ ਰੱਖਣ ਦਾ ਸੁਨਹਿਰੀ ਮੌਕਾ ਦੇਵੇਗਾ। ਇਸ ਵੇਲੇ ਲੈਵਲ 3 ਦਾ ਪਹਿਲਾ ਬੈਚ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ ਸੰਸਥਾ ਵੱਲੋਂ 2027 ਦੇ ਸ਼ੁਰੂ ਵਿੱਚ ਲੈਵਲ 4 ਦਾ ਪਹਿਲਾ ਬੈਚ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਇਸ ਕੋਰਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ, ਪੜ੍ਹਾਈ ਅਤੇ ਸਮਾਜਿਕ ਮਾਹੌਲ ਵਿੱਚ ਪੂਰੇ ਆਤਮ-ਵਿਸ਼ਵਾਸ ਨਾਲ ਪੰਜਾਬੀ ਬੋਲਣ ਤੇ ਵਰਤਣ ਦੇ ਕਾਬਲ ਬਣਾਉਣਾ ਹੈ। ਇਸ ਪ੍ਰੋਗਰਾਮ ਨੂੰ ਚਾਰ ਮੁੱਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਸੁਣਨਾ ਤੇ ਬੋਲਣਾ, ਭਾਸ਼ਾਈ ਵਿਚੋਲਗੀ (Mediation), ਪੜ੍ਹਨਾ ਅਤੇ ਲਿਖਣਾ ਸ਼ਾਮਲ ਹਨ। ਭਾਸ਼ਾਈ ਵਿਚੋਲਗੀ ਰਾਹੀਂ ਵਿਦਿਆਰਥੀ ਪੰਜਾਬੀ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਿਆਂ ਜਾਣਕਾਰੀ ਦਾ ਸਹੀ ਆਦਾਨ-ਪ੍ਰਦਾਨ ਕਰਨਾ ਸਿੱਖਣਗੇ।

ਪੜ੍ਹਾਈ ਦੇ ਤਰੀਕੇ ਅਤੇ ਦਾਖ਼ਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਲੈਵਲ 3 ਵਾਂਗ ਹੀ ਲੈਵਲ 4 ਦੀਆਂ ਕਲਾਸਾਂ ਵੀ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਇਮਾਰਤ 24 Dunnotar Road, Papatoetoe, Auckland ਵਿਖੇ ਲੱਗਣਗੀਆਂ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਕਿਸੇ ਵੀ ਕੋਨੇ ਤੋਂ ਵਿਦਿਆਰਥੀ ਲਾਈਵ ਆਨਲਾਈਨ ਰਾਹੀਂ ਜਾਂ ਦੋਵਾਂ ਤਰੀਕਿਆਂ (ਹਾਈਬ੍ਰਿਡ) ਰਾਹੀਂ ਜੁੜ ਸਕਦੇ ਹਨ। ਛੁੱਟੀਆਂ ਤੋਂ ਇਲਾਵਾ ਫੁੱਲ-ਟਾਈਮ ਪੜ੍ਹਾਈ ਦਾ ਸਮਾਂ 24 ਹਫ਼ਤੇ ਅਤੇ ਪਾਰਟ-ਟਾਈਮ ਲਈ 48 ਹਫ਼ਤੇ ਰੱਖਿਆ ਗਿਆ ਹੈ। ਵਿਦਿਆਰਥੀਆਂ ਦੀ ਪਰਖ ਉਨ੍ਹਾਂ ਦੇ ਹੁਨਰ ਦੇ ਆਧਾਰ ’ਤੇ ਹੋਵੇਗੀ ਅਤੇ ਨਤੀਜਾ ‘ਅਚੀਵਡ’ (Achieved) ਜਾਂ ‘ਨੌਟ ਅਚੀਵਡ’ (Not Achieved) ਵਜੋਂ ਐਲਾਨਿਆ ਜਾਵੇਗਾ। 13 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹ ਘਰੇਲੂ ਵਿਦਿਆਰਥੀ ਇਸ ਵਿੱਚ ਦਾਖ਼ਲਾ ਲੈ ਸਕਦੇ ਹਨ ਜਿਨ੍ਹਾਂ ਨੇ ਲੈਵਲ 3 ਪਾਸ ਕੀਤਾ ਹੋਵੇ ਜਾਂ ਇਸ ਦੇ ਬਰਾਬਰ ਦੀ ਯੋਗਤਾ ਰੱਖਦੇ ਹੋਣ।

ਜ਼ਿਕਰਯੋਗ ਹੈ ਕਿ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵੱਲੋਂ 5 ਤੋਂ 16 ਸਾਲ ਦੇ ਬੱਚਿਆਂ, ਨੌਜਵਾਨਾਂ, ਬਾਲਗਾਂ ਅਤੇ ਕੰਮਕਾਜੀ ਲੋਕਾਂ ਲਈ ਪਹਿਲਾਂ ਹੀ ਪੰਜਾਬੀ ਦੀਆਂ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਜਲਦ ਹੀ ਸ਼ਾਮ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਿੱਖੀ ਸਿਧਾਂਤਾਂ ਦੀ ਜਾਣਕਾਰੀ, ਕੀਰਤਨ, ਤਬਲਾ, ਗਤਕਾ, ਕਲਾ ਅਤੇ ਸ਼ਤਰੰਜ ਦੀ ਸਿਖਲਾਈ ਵੀ ਨਿਯਮਿਤ ਤੌਰ ’ਤੇ ਦਿੱਤੀ ਜਾਂਦੀ ਹੈ।

ਪੰਜਾਬੀ ਸਿੱਖਣ ਦੇ ਚਾਹਵਾਨ ਵਿਦਿਆਰਥੀ ਜਾਂ ਮਾਪੇ ਸੰਸਥਾ ਦੀ ਵੈੱਬਸਾਈਟ ’ਤੇ ਜਾ ਕੇ ਪੁੱਛਗਿੱਛ ਫਾਰਮ ਭਰ ਸਕਦੇ ਹਨ, ਜਿਸ ਤੋਂ ਬਾਅਦ ਸੰਸਥਾ ਦੀ ਟੀਮ ਵੱਲੋਂ ਕੁਝ ਦਿਨਾਂ ਵਿੱਚ ਹੀ ਸੰਪਰਕ ਕਰ ਲਿਆ ਜਾਵੇਗਾ। ਵਧੇਰੇ ਜਾਣਕਾਰੀ ਲਈ ਮੀਡੀਆ ਸੰਪਰਕ ਗੁਰਜੋਤ ਸਿੰਘ ਨਾਲ ਈਮੇਲ gurjotsingh@sikhstudies.co.nz ਜਾਂ ਫ਼ੋਨ ਨੰਬਰ 09 558 9408 ’ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

Have something to say? Post your comment
ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

: ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

: ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

: ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

: ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

: ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

: ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

: ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

: ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

: ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

Gulf Medical University Celebrates 28 Years: Born in Thumbay, Built at GMU

: Gulf Medical University Celebrates 28 Years: Born in Thumbay, Built at GMU

X