ਰਾਏਕੋਟ ਵਿੱਚ ਅੱਖਾਂ ਦੀ ਜਾਂਚ ਕਰਦੇ ਡਾਕਟਰ। ਫੋਟੋ: ਗੁਰਭਿੰਦਰ ਗੁਰੀ ਵੱਲੋਂ ਭੇਜੀ
ਰਾਏਕੋਟ, 27 ਸਤੰਬਰ (ਗੁਰਭਿੰਦਰ ਗੁਰੀ): ਮੰਦਰ ਸ਼ਿਵਾਲਾ ਖ਼ਾਮ (ਤਲਾਬ ਵਾਲਾ ਮੰਦਰ) ਦੀ ਪ੍ਰਬੰਧਕੀ ਕਮੇਟੀ ਨੇ ਆਈ ਕੇਅਰ ਸੈਂਟਰ, ਬੈਂਕ ਕਲੋਨੀ ਰਾਏਕੋਟ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਅਤੇ ਅਪ੍ਰੇਸ਼ਨ ਸਬੰਧੀ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਮੰਦਰ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਨੇ ਕੀਤਾ।
ਭੇਜੀ ਗਈ ਖ਼ਬਰ ਮੁਤਾਬਕ ਅੱਖਾਂ ਦੇ ਮਾਹਿਰ ਡਾ. ਬਲਵਿੰਦਰ ਸਿੰਘ ਨੇ 152 ਮਰੀਜ਼ਾਂ ਦੀ ਜਾਂਚ ਕੀਤੀ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ। ਡਾਕਟਰਾਂ ਦੀ ਟੀਮ ਨੇ ਬਿਮਾਰੀਆਂ ਦੀ ਪਛਾਣ ਅਤੇ ਅਗਲੇ ਇਲਾਜ ਬਾਰੇ ਸਲਾਹ ਵੀ ਦਿੱਤੀ।
ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਕੈਂਪਾਂ ਦਾ ਮਕਸਦ ਪਿੰਡਾਂ ਅਤੇ ਨੇੜਲੇ ਇਲਾਕਿਆਂ ਦੇ ਲੋੜਵੰਦ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਪ੍ਰਬੰਧਕਾਂ ਨੇ ਡਾਕਟਰੀ ਟੀਮ, ਸਹਿਯੋਗੀਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸਿਕੰਦਰ ਕੁਮਾਰ, ਅਸ਼ੋਕ ਕਨੌਜੀਆ, ਕਮਲੇਸ਼ ਗੋਗਨਾ, ਪ੍ਰਦੀਪ ਜੈਨ, ਰਮਨ ਚੋਪੜਾ, ਰਾਜ ਕੁਮਾਰ ਸਿੰਗਲਾ, ਰਜਨੀਸ਼ ਗੁਪਤਾ, ਸੱਤਪਾਲ ਵਰਮਾ ਅਤੇ ਪ੍ਰਭਜੋਤ ਸਿੰਘ ਹਾਜ਼ਰ ਸਨ।