ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ ਕਰਜ਼ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਦਿੱਲੀ ਹਾਈ ਕੋਰਟ ਵੱਲੋਂ ਅੰਤਰਿਮ ਜ਼ਮਾਨਤ ਮਿਲਣ ਮਗਰੋਂ ਉਹ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ ਹਨ।
ਇਹ ਮਾਮਲਾ ਉਨ੍ਹਾਂ ਦੀ 2012 ਦੀ ਫ਼ਿਲਮ ‘ਅਤਾ ਪਤਾ ਲਾਪਤਾ’ ਨਾਲ ਜੁੜੇ ਕਰੀਬ 9 ਕਰੋੜ ਰੁਪਏ ਦੇ ਚੈਕ ਬਾਊਂਸ ਅਤੇ ਲੋਨ ਡਿਫਾਲਟ ਨਾਲ ਸੰਬੰਧਿਤ ਹੈ। ਰਿਹਾਈ ਤੋਂ ਬਾਅਦ ਰਾਜਪਾਲ ਯਾਦਵ ਨੇ ਜਨਤਾ ਅਤੇ ਹਾਈ ਕੋਰਟ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਰ ਦੋਸ਼ ਦਾ ਕਾਨੂੰਨੀ ਜਵਾਬ ਦੇਣ ਲਈ ਤਿਆਰ ਹਨ।
ਫਿਲਹਾਲ ਅਦਾਲਤੀ ਕਾਰਵਾਈ ਜਾਰੀ ਹੈ।