ਪਟਿਆਲਾ–ਰਾਜਪੁਰਾ ਰੋਡ ’ਤੇ ਪਿੰਡ ਗੰਡਾ ਖੇੜੀ ਵਿੱਚ ਇੱਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਹੋ ਗਿਆ। ਮ੍ਰਿਤਕਾ ਦੀ ਪਛਾਣ ਰਮਨਪ੍ਰੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਪਤੀ ਗੁਰਮੀਤ ਸਿੰਘ ਸਮੇਤ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਮ੍ਰਿਤਕਾ ਦੇ ਭਰਾ ਸਿਮਰਨ ਸਿੰਘ ਨੇ ਦੱਸਿਆ ਕਿ ਵਿਆਹ ਨੂੰ 7 ਸਾਲ ਹੋ ਚੁੱਕੇ ਸਨ ਅਤੇ ਪਹਿਲਾਂ ਤੋਂ ਘਰੇਲੂ ਕਲੇਸ਼ ਸੀ। ਪਰਿਵਾਰ ਮੁਤਾਬਕ ਵਿਆਹ ਤੋਂ ਵਾਪਸੀ ਮਗਰੋਂ ਸ਼ਾਮ ਨੂੰ ਘਰ ’ਚ ਝਗੜੇ ਦੀ ਸੂਚਨਾ ਮਿਲੀ, ਬਾਅਦ ’ਚ ਕਤਲ ਦਾ ਪਤਾ ਲੱਗਿਆ।
ਘਨੌਰ ਦੇ ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਪਤੀ, ਦਿਓਰ, ਮਾਮਾ ਅਤੇ ਸੱਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਜਾਰੀ ਹੈ।