ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਦੇ ਕਾਦੀਆਂ ਹਲਕੇ ਵਿੱਚ ‘ਪੰਜਾਬ ਬਚਾਓ ਰੈਲੀ’ ਕੀਤੀ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2027 ਚੋਣਾਂ ਦਾ ਆਗਾਜ਼ ਕਰਦਿਆਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ’ਤੇ ਹਮਲਾ ਕੀਤਾ।
ਉਨ੍ਹਾਂ ਐਲਾਨ ਕੀਤਾ ਕਿ ਟਿਊਬਵੈਲ ਕਨੈਕਸ਼ਨ ਇੱਕ ਹਫ਼ਤੇ ’ਚ, ਦਰਿਆਈ ਬੰਨ੍ਹ ਪੱਕੇ, ਬਾਰਡਰ ਏਰੀਏ ’ਚ 50 ਸਾਲਾਂ ਤੋਂ ਵਾਹੀ ਜ਼ਮੀਨ ਦੀ ਮਾਲਕੀ, ਸਾਂਝੇ ਖ਼ਾਤਿਆਂ ਦੀ ਮੁਫ਼ਤ ਤਕਸੀਮ ਕੀਤੀ ਜਾਵੇਗੀ। ਗਰੀਬਾਂ ਲਈ 4 ਰੁਪਏ ਕਿੱਲੋ ਆਟਾ, 20 ਰੁਪਏ ਕਿੱਲੋ ਦਾਲ, ਸ਼ਗਨ ਸਕੀਮ 1 ਲੱਖ, ਬੁਢਾਪਾ ਪੈਨਸ਼ਨ 3100 ਰੁਪਏ, ਸਿਰਫ਼ ਪੰਜਾਬੀਆਂ ਲਈ ਸਰਕਾਰੀ ਨੌਕਰੀਆਂ ਦਾ ਕਾਨੂੰਨ ਲਿਆਂਦਾ ਜਾਵੇਗਾ।
ਨੌਜਵਾਨਾਂ ਨੂੰ 10 ਲੱਖ ਵਿਆਜ-ਮੁਕਤ ਲੋਨ, ਹਰ ਹਲਕੇ ’ਚ ਮੈਰੀਟੋਰੀਅਸ ਸਕੂਲ, ਯੂਨੀਵਰਸਿਟੀਆਂ ’ਚ 50% ਸੀਟਾਂ ਪੰਜਾਬੀ ਬੱਚਿਆਂ ਲਈ, ਸਕਿੱਲ/ਵੈਟਨਰੀ ਕਾਲਜ ਅਤੇ ‘ਵਰਲਡ ਕੱਪ ਕਬੱਡੀ’ ਮੁੜ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ।