ਡੇਰਾ ਡੇਰਾ ਰਾਧਾ ਸੁਆਮੀ ਬਿਆਸ ਨਾਲ ਜੁੜੀ ਇਕ ਵੱਡੀ ਤੇ ਅਹੰਕਾਰਪੂਰਕ ਖ਼ਬਰ ਸਾਹਮਣੇ ਆਈ ਹੈ। ਡੇਰਾ ਪ੍ਰਬੰਧਨ ਵੱਲੋਂ ਹੁਣ ਡੇਰਾ ਅੰਦਰ ਹਰ ਕਿਸਮ ਦੇ VIP ਟ੍ਰੀਟਮੈਂਟ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧ ਵਿੱਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਵਿਅਕਤੀਆਂ ਵੱਲੋਂ ਫੋਟੋ ਖਿਚਵਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਡੇਰਾ ਪ੍ਰਬੰਧਕਾਂ ਵੱਲੋਂ ਜਾਰੀ ਕੀਤੇ ਗਏ ਸਰਕੁਲਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪਹਿਲਾਂ ਖਿਚਵਾਈਆਂ ਗਈਆਂ ਕੁਝ ਤਸਵੀਰਾਂ ਦਾ ਗਲਤ ਤਰੀਕੇ ਨਾਲ ਦੁਰਉਪਯੋਗ ਕੀਤਾ ਗਿਆ, ਜਿਸ ਕਾਰਨ ਇਹ ਫੈਸਲਾ ਲੈਣਾ ਲਾਜ਼ਮੀ ਹੋ ਗਿਆ ਸੀ। ਹੁਣ ਡੇਰਾ ਬਿਆਸ ਵਿੱਚ ਆਉਣ ਵਾਲਾ ਹਰ ਵਿਅਕਤੀ—ਚਾਹੇ ਉਹ ਆਮ ਸੰਗਤ ਹੋਵੇ ਜਾਂ ਕੋਈ ਪ੍ਰਮੁੱਖ ਸ਼ਖ਼ਸੀਅਤ—ਸਭ ਲਈ ਇੱਕੋ ਜਿਹੇ ਨਿਯਮ ਲਾਗੂ ਹੋਣਗੇ।
ਜਾਣਕਾਰੀ ਮੁਤਾਬਕ, ਹੁਣ ਡੇਰਾ ਬਿਆਸ ਪੁੱਜਣ ਵਾਲੇ ਕਿਸੇ ਵੀ VIP ਜਾਂ ਪ੍ਰਸਿੱਧ ਵਿਅਕਤੀ ਨੂੰ ਡੇਰਾ ਮੁਖੀ ਨਾਲ ਨਿੱਜੀ ਤੌਰ ‘ਤੇ ਮਿਲਣ ਜਾਂ ਫੋਟੋ ਖਿਚਵਾਉਣ ਦੀ ਆਗਿਆ ਨਹੀਂ ਹੋਵੇਗੀ। ਡੇਰਾ ਪ੍ਰਬੰਧਨ ਦਾ ਮਕਸਦ ਸੰਗਤ ਵਿੱਚ ਬਰਾਬਰੀ, ਸਾਦਗੀ ਅਤੇ ਆਤਮਿਕ ਅਨੁਸ਼ਾਸਨ ਨੂੰ ਬਰਕਰਾਰ ਰੱਖਣਾ ਹੈ।
ਡੇਰਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਪਹਿਲਾਂ ਹੀ ਨੀਤੀ ਤੌਰ ‘ਤੇ ਲਿਆ ਜਾ ਚੁੱਕਾ ਸੀ, ਪਰ ਹੁਣ ਇਸਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਅਨੁਸਾਰ, ਡੇਰਾ ਮੁਖੀ ਨਾਲ ਖਿਚਵਾਈਆਂ ਗਈਆਂ ਤਸਵੀਰਾਂ ਨੂੰ ਕਈ ਵਾਰ ਨਿੱਜੀ ਜਾਂ ਰਾਜਨੀਤਿਕ ਫਾਇਦੇ ਲਈ ਵਰਤਿਆ ਗਿਆ, ਜੋ ਡੇਰਾ ਮਰਿਆਦਾ ਦੇ ਉਲਟ ਸੀ।
ਡੇਰਾ ਪ੍ਰਬੰਧਨ ਨੇ ਸਪਸ਼ਟ ਕੀਤਾ ਹੈ ਕਿ ਡੇਰਾ ਬਿਆਸ ਇੱਕ ਆਤਮਿਕ ਸਥਾਨ ਹੈ, ਜਿੱਥੇ ਕਿਸੇ ਵੀ ਕਿਸਮ ਦੀ ਵਿਸ਼ੇਸ਼ ਛੂਟ ਜਾਂ VIP ਸੰਸਕ੍ਰਿਤੀ ਲਈ ਕੋਈ ਥਾਂ ਨਹੀਂ। ਸਾਰੀ ਸੰਗਤ ਅਤੇ ਡੇਰਾ ਨਿਵਾਸੀਆਂ ਲਈ ਹੁਣ ਇਕੋ ਪਲੇਟਫਾਰਮ ਅਤੇ ਇਕੋ ਆਚਰਨ ਨਿਯਮ ਲਾਗੂ ਰਹਿਣਗੇ।