ਫਰੀਦਕੋਟ:02ਫਰਵਰੀ (ਕੰਵਲ ਸਰਾਂ): ਫਰੈਂਡਜ਼ ਕਲੱਬ ਫਰੀਦਕੋਟ ਜੋ ਫਰੀਦਕੋਟ ਵਿੱਚ ਸਮਾਜ ਭਲਾਈ ਦੇ ਕੰਮਾਂ ਕਲੱਬ ਮੋਹਰੀ ਸਥਾਨ ਰੱਖਦਾ ਹੈ। ਬੀਤੇ ਦਿਨੀਂ ਕਲੱਬ ਦੇ ਮੈਂਬਰਾਂ ਨੇ ਸੁਧੀਰ ਛਾਬੜਾ ਦੀ ਅਗਵਾਈ ਵਿੱਚ ਕਾਲੀ ਮਾਤਾ ਮੰਦਰ ਤੇ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਦਰਸ਼ਨ ਕੀਤੇ। ਫਰੀਦਕੋਟ ਤੋਂ ਕਲੱਬ ਮੈਂਬਰ ਮਾਤਾ ਦੇ ਗੁਣ ਗਾਇਨ ਕਰਦੇ ਹੋਏ ਕਾਲੀ ਮਾਤਾ ਦੇ ਮੰਦਰ ਪਹੁੰਚੇ ਤੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਕੇ.ਪੀ.ਸਿੰਘ ਸਰਾਂ ਕਲੱਬ ਮੈਂਬਰ ਨੂੰ ਮਾਤਾ ਦੇ ਭਗਤਾਂ ਵੱਲੋ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਮੰਦਰ ਦੇ ਪੁਜਾਰੀ ਵੱਲੋਂ ਵੀ ਕਲੱਬ ਮੈਂਬਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਬਾਅਦ ਵਿੱਚ ਸਾਰੇ ਮੈਂਬਰ ਨੇ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਸਾਹਿਬ ਜਾ ਕੇ ਦਰਸ਼ਨ ਕੀਤੇ ਤੇ ਗੁਰੂ ਦੀ ਹਾਜ਼ਰੀ ਭਰ ਕੇ ਕੀਰਤਨ ਸਰਵਣ ਕੀਤਾ ਤੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕੀਤੀਆਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ। ਇਸ ਧਾਰਮਿਕ ਯਾਤਰਾ ਵਿੱਚ ਜਿੰਨਾਂ ਮੈਬਰਾਂ ਨੇ ਹਾਜ਼ਰੀ ਲਗਵਾਈ ਉਹਨਾਂ ਵਿੱਚ ਸੁਧੀਰ ਛਾਬੜਾ,ਗੁਲਸ਼ਨ ਖੰਨਾ,ਦੀਪਕ ਕੁਮਾਰ ਮੋਂਗਾ, ਵਿਜੈ ਕੁਮਾਰ ਜੈਨ, ਦੀਪਾ,ਚੰਦਪਾਲ ਪਾਲੀ,ਭੋਲਾ ਸਿੰਘ, ਕੇ.ਪੀ.ਸਿੰਘ ਸਰਾਂ,ਰਜਨੀਸ਼ ਸ਼ਰਮਾ,ਅਜੈ ਬਾਂਸਲ ਸੇਵਾਮੁਕਤ ਐਕਸੀਅਨ, ਹੈਪੀ ਗੁਪਤਾ,ਕੀਮਤੀ ਖੰਨਾ,ਰੋਸ਼ਨ ਗੋਇਲ ਅਤੇ ਰੋਸ਼ਨ ਸੱਚਦੇਵਾ ਆਦਿ ਸ਼ਾਮਲ ਹੋਏ ਤੇ ਧਾਰਮਿਕ ਯਾਤਰਾ ਦਾ ਆਨੰਦ ਮਾਣਿਆ।