ਅਮਰੀਕਾ ਵਿੱਚ ਇਮੀਗ੍ਰੇਸ਼ਨ ਛਾਪੇਮਾਰੀ ਦੌਰਾਨ ਹਿਰਾਸਤ ਵਿੱਚ ਲਏ ਗਏ ਪੰਜ ਸਾਲਾ ਬੱਚੇ ਲਿਆਮ ਕੋਨੇਖੋ ਰਾਮੋਸ ਅਤੇ ਉਸਦੇ ਪਿਤਾ ਨੂੰ ਅਦਾਲਤੀ ਹੁਕਮਾਂ ਮਗਰੋਂ ਰਿਹਾਅ ਕਰ ਦਿੱਤਾ ਗਿਆ ਹੈ। ਦੋਵੇਂ ਹੁਣ ਮਿਨੀਸੋਟਾ ਵਿੱਚ ਆਪਣੇ ਘਰ ਵਾਪਸ ਪਹੁੰਚ ਗਏ ਹਨ।
ਇਕਵਾਡੋਰ ਤੋਂ ਆਏ ਆਸਰਾ ਮੰਗਣ ਵਾਲੇ ਪਿਤਾ-ਪੁੱਤਰ ਨੂੰ ਟੈਕਸਾਸ ਦੇ ਡਿੱਲੀ ਡਿਟੈਂਸ਼ਨ ਸੈਂਟਰ ਵਿੱਚ 10 ਦਿਨਾਂ ਲਈ ਰੱਖਿਆ ਗਿਆ ਸੀ। ਜ਼ਿਲ੍ਹਾ ਜੱਜ ਫ੍ਰੈਡ ਬਾਇਰੀ ਨੇ ਸਰਕਾਰ ਦੀ ਕਾਰਵਾਈ ਨੂੰ ਬੱਚਿਆਂ ਲਈ ਤਰਾਸਦੀਭਰੀ ਕਰਾਰ ਦਿੰਦਿਆਂ ਰਿਹਾਈ ਦੇ ਹੁਕਮ ਦਿੱਤੇ।
ਲਿਆਮ ਦੀ ਹਿਰਾਸਤ ਦੀਆਂ ਤਸਵੀਰਾਂ ਵਾਇਰਲ ਹੋਣ ਨਾਲ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ‘ਤੇ ਸਖ਼ਤ ਆਲੋਚਨਾ ਹੋਈ। ਇਸ ਮਾਮਲੇ ਨੇ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ‘ਤੇ ਮੁੜ ਸਵਾਲ ਖੜੇ ਕਰ ਦਿੱਤੇ ਹਨ।