ਮਨੁੱਖੀ ਸਰੀਰ ਕੁਦਰਤ ਦੀ ਸ਼ਾਹਕਾਰ ਰਚਨਾ ਹੈ ਅਤੇ ਇਸਦਾ ਕੇਂਦਰ ਦਿਮਾਗ ਹੈ ਜੋ ਸਰੀਰ ਦਾ ਸਭ ਤੋਂ ਅਹਿਮ ਅੰਗ ਹੈ। ਦਿਮਾਗ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਨੂੰ ਨਿਯੰਤ੍ਰਿਤ ਕਰਦਾ ਹੈ। ਦਿਮਾਗ ਅਤੇ ਸਰੀਰ ਦੇ ਵਿਚਕਾਰ ਸੰਬੰਧ ਸਿਰਫ ਨਿਯੰਤ੍ਰਣ ਅਤੇ ਪ੍ਰਤੀਕਿਰਿਆ ਦਾ ਨਹੀਂ ਹੈ; ਇਹ ਇੱਕ ਗਤੀਸ਼ੀਲ ਪ੍ਰਭਾਵ ਹੈ ਜੋ ਸਰੀਰਕ ਸਿਹਤ, ਭਾਵਨਾਤਮਕ ਸੁਖ-ਦੁੱਖ ਅਤੇ ਕੁੱਲ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ।
*ਦਿਮਾਗ ਇੱਕ ਨਿਯੰਤ੍ਰਣ ਕੇਂਦਰ*
ਦਿਮਾਗ ਸਰੀਰ ਦਾ ਕੇਂਦਰੀ ਕਮਾਂਡ ਕੇਂਦਰ ਹੈ ਜੋ ਸਰੀਰ ਦੀਆਂ ਇੰਦ੍ਰਿਆਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਪ੍ਰਕਿਰਿਆ ਕਰਦਾ ਹੈ। ਇਹ ਵੱਖ-ਵੱਖ ਖੇਤਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਇੱਕ ਹਿੱਸਾ ਵੱਖਰੇ ਵੱਖਰੇ ਕਾਰਜਾਂ ਦੀ ਦੇਖਰੇਖ ਕਰਦਾ ਹੈ। ਦਿਮਾਗ ਇਕੱਲਾ ਕੰਮ ਨਹੀਂ ਕਰਦਾ ਬਲਕਿ ਇਹ ਲਗਾਤਾਰ ਸਰੀਰ ਨਾਲ ਸੰਚਾਰ ਕਰਦਾ ਹੈ। ਇਹ ਸੰਚਾਰ ਹੋਮਿਓਸਟੇਸਿਸ ਬਣਾਈ ਰੱਖਣ ਲਈ ਜਰੂਰੀ ਹੈ—ਇੱਕ ਆਤਮਿਕ ਬੈਲੈਂਸ ਜੋ ਜੀਵਨ ਲਈ ਲੋੜੀਂਦਾ ਹੈ।
*ਨਿਊਰੋਟਰਾਂਸਮੀਟਰਾਂ ਦੀ ਭੂਮਿਕਾ*
ਨਿਊਰੋਟਰਾਂਸਮੀਟਰ ਰਸਾਇਣਕ ਸੁਨੇਹੇ ਹਨ ਜੋ ਅੰਗਾਂ ਅਤੇ ਦਿਮਾਗ ਦੇ ਵਿਚਕਾਰ ਸੰਕੇਤਾਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਭਾਵਨਾ, ਨੀਂਦ, ਭੁੱਖ ਅਤੇ ਦਰਦ ਦੀ ਧਾਰਣਾ ਨੂੰ ਨਿਯੰਤ੍ਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਉਦਾਹਰਨ ਵਜੋਂ:
• ਸੇਰੋਟੋਨਿਨ, ਜਿਸਨੂੰ ਚੰਗਾ ਮਹਿਸੂਸ ਕਰਨ ਵਾਲਾ ਨਿਊਰੋਟਰਾਂਸਮੀਟਰ ਕਿਹਾ ਜਾਂਦਾ ਹੈ, ਇਹ ਭਾਵਨਾ ਨਿਯੰਤ੍ਰਿਤ ਕਰਨ ਨਾਲ ਸੰਬੰਧਿਤ ਹੈ। ਸੇਰੋਟੋਨਿਨ ਦੇ ਘੱਟ ਪੱਧਰ ਮਨੋਵਿਗਿਆਨਿਕ ਬਿਮਾਰੀਆਂ ਉਦਾਸੀ ਅਤੇ ਚਿੰਤਾ ਨੂੰ ਸੱਦਾ ਦਿੰਦੇ ਹਨ।
• ਡੋਪਾਮਾਈਨ ਇਨਾਮ ਪ੍ਰਕਿਰਿਆ ਅਤੇ ਪ੍ਰੇਰਣਾ ਵਿੱਚ ਸ਼ਾਮਲ ਹੁੰਦਾ ਹੈ। ਇਹ ਸਰੀਰ ਦੇ ਅੰਗਾਂ ਵਿਚਕਾਰ ਆਪਸੀ ਤਾਲਮੇਲ ਬਣਾਉਣ ਦੇ ਨਾਲ-ਨਾਲ ਦਿਮਾਗ ਦੇ ਖੁਸ਼ੀ ਦੇ ਕੇਂਦਰਾਂ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।
• ਐਂਡੋਰਫਿਨ ਉਹ ਕੁਦਰਤੀ ਦਰਦ ਨਿਵਾਰਕ ਹਨ ਜੋ ਦਿਮਾਗ ਦੁਆਰਾ ਉਤਪਾਦਿਤ ਹੁੰਦੇ ਹਨ ਅਤੇ ਖੁਸ਼ੀ ਦੀਆਂ ਭਾਵਨਾਵਾਂ ਨੂੰ ਵਧਾਉਂਦੇ ਹਨ।
ਇਨ੍ਹਾਂ ਨਿਊਰੋਟਰਾਂਸਮੀਟਰਾਂ ਦਾ ਸੰਤੁਲਨ ਮਨੋਵਿਗਿਆਨਿਕ ਅਤੇ ਸਰੀਰਕ ਸਿਹਤ ਦੋਹਾਂ 'ਤੇ ਮਹੱਤਵਪੂਰਣ ਪ੍ਰਭਾਵ ਪਾ ਸਕਦਾ ਹੈ। ਉਦਾਹਰਨ ਵਜੋਂ ਲੰਬੇ ਸਮੇਂ ਤੱਕ ਦੇ ਤਣਾਅ ਨਾਲ ਅਜਿਹੇ ਅਸੰਤੁਲਨ ਹੋ ਸਕਦੇ ਹਨ ਜੋ ਮਨੋਵਿਗਿਆਨਿਕ ਬਿਮਾਰੀਆਂ ਉਦਾਸੀ ਅਤੇ ਡਰ ਦੇ ਨਾਲ ਦਿਲ ਦੀ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੇ ਹਨ।
*ਸਰੀਰਕ ਸਿਹਤ ਦਾ ਮਾਨਸਿਕ ਸੁਖ-ਦੁੱਖ 'ਤੇ ਪ੍ਰਭਾਵ*
ਸਰੀਰਕ ਸਿਹਤ ਦਾ ਮਾਨਸਿਕ ਸੁਖ-ਦੁੱਖ 'ਤੇ ਡੂੰਘਾ ਪ੍ਰਭਾਵ ਹੁੰਦਾ ਹੈ। ਰੋਜ਼ਾਨਾ ਕਸਰਤ ਨਾਲ ਮਾਨਸਿਕ ਮਨੋਭਾਵ ਸੁਧਰਦੇ ਹਨ ਅਤੇ ਉਦਾਸੀ ਅਤੇ ਡਰ ਦੇ ਲੱਛਣ ਘੱਟ ਹੁੰਦੇ ਹਨ। ਇਸ ਦੇ ਨਾਲ ਸਰੀਰਕ ਗਤੀਵਿਧੀਆਂ ਵਧੀਆ ਨੀਂਦ ਦੀ ਗੁਣਵੱਤਾ ਨੂੰ ਵੀ ਉਤਸ਼ਾਹਿਤ ਕਰਦੀ ਹੈ ਜੋ ਕਿ ਕੋਗਨੀਟਿਵ ਕਾਰਜਾਂ ਅਤੇ ਭਾਵਨਾ ਨਿਯੰਤ੍ਰਣ ਲਈ ਜ਼ਰੂਰੀ ਹੈ।
ਪੋਸ਼ਣ ਵੀ ਇਸ ਸੰਬੰਧ ਵਿੱਚ ਇਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਓਮੇਗਾ-3 ਫੈਟੀ ਐਸਿਡ, ਐਂਟੀਓਕਸਿਡੈਂਟ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਸੰਤੁਲਿਤ ਆਹਾਰ ਦਿਮਾਗ ਦੀ ਸਿਹਤ ਨੂੰ ਸਮਰੱਥਨ ਕਰਦਾ ਹੈ।
*ਮਾਨਸਿਕ ਅਵਸਥਾ ਦਾ ਸਰੀਰਕ ਸਿਹਤ 'ਤੇ ਪ੍ਰਭਾਵ*
ਉਲਟ ਮਾਨਸਿਕ ਅਵਸਥਾ ਸਰੀਰਕ ਸਿਹਤ 'ਤੇ ਮਹੱਤਵਪੂਰਣ ਪ੍ਰਭਾਵ ਪਾ ਸਕਦੀ ਹੈ। ਲੰਬੇ ਸਮੇਂ ਤੱਕ ਦੇ ਤਣਾਅ, ਉਦਾਸੀ ਅਤੇ ਡਰ ਸਮੇਤ ਕਈ ਸਰੀਰਕ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ, ਜਿਵੇਂ ਕਿ:
• ਦਿਲ ਦੀਆਂ ਸਮੱਸਿਆਵਾਂ:
ਲੰਮੇ ਸਮੇਂ ਦਾ ਤਣਾਅ ਕੋਰਟੀਜ਼ੋਲ ਅਤੇ ਐਡ੍ਰੀਨਲਾਈਨ ਹਾਰਮੋਨ ਦੇ ਛੱਡਣ ਨੂੰ ਪ੍ਰੇਰਿਤ ਕਰਦਾ ਹੈ ਜੋ ਕਿ ਸਮੇਂ ਦੇ ਨਾਲ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਉੱਚਾ ਕਰ ਸਕਦੇ ਹਨ, ਜਿਸ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਵਧ ਜਾਂਦਾ ਹੈ।
• ਇਮਯੂਨ ਸਿਸਟਮ :
ਲੰਬੇ ਸਮੇਂ ਤੱਕ ਦੇ ਤਣਾਅ ਨਾਲ ਇਮਯੂਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਵਿਅਕਤੀ ਬਿਮਾਰੀਆਂ ਅਤੇ ਇੰਫੈਕਸ਼ਨਾ ਪ੍ਰਤੀ ਵੱਧ ਸੰਵੇਦਨਸ਼ੀਲ ਹੋ ਜਾਂਦੇ ਹਨ।
• ਪਚਾਉਣ ਦੀਆਂ ਸਮੱਸਿਆਵਾਂ:
ਲੰਮੇ ਸਮੇਂ ਦਾ ਤਣਾਅ ਮਨੋਵਿਗਿਆਨਿਕ ਬਿਮਾਰੀਆਂ ਉਦਾਸੀ ਅਤੇ ਡਰ ਨੂੰ ਜਨਮ ਦਿੰਦਾ ਹੈ ਜਿਸ ਨਾਲ ਪਚਾਉਣ ਦੀਆਂ ਸਮੱਸਿਆਵਾਂ ਜਿਵੇਂ ਕਿ ਇਰੇਟੇਬਲ ਬਾਅਲ ਸਿੰਡ੍ਰੋਮ (IBS) ਨੂੰ ਜਨਮ ਦੇ ਸਕਦੇ ਹਨ ਜੋ ਮੌਜੂਦਾ ਹਾਲਤਾਂ ਨੂੰ ਹੋਰ ਮਾੜਾ ਕਰ ਸਕਦੇ ਹਨ।
ਡਾ.ਸੁਰਿੰਦਰ ਪਾਲ ਸਿੰਘ