ਤਰਨਤਾਰਨ ਦੇ ਪਿੰਡ ਬਾਕੀਪੁਰ ਵਿੱਚ ਨੌਜਵਾਨਾਂ ਨੂੰ ਭੂਆ ਨੂੰ ਮਿਲਣ ਜਾ ਰਹੇ ਸਮੇਂ ਪਿੰਡ ਦੇ ਮੁੰਡਿਆਂ ਵੱਲੋਂ ਘੇਰ ਕੇ ਕੁੱਟਮਾਰ ਕੀਤੀ ਗਈ ਅਤੇ ਇੱਕ ਨੌਜਵਾਨ ਰਾਣਾ ਸਿੰਘ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ। ਮ੍ਰਿਤਕ ਦੇ ਭਰਾ ਦੇ ਬਿਆਨ ਮੁਤਾਬਕ ਉਹ ਅਤੇ ਉਸਦੇ ਭਰਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਏ ਸਨ ਅਤੇ ਰਸਤੇ ਵਿੱਚ ਭੂਆ ਨੂੰ ਮਿਲਣ ਗਏ।
ਇਹ ਘਟਨਾ ਪਿਛਲੇ ਰੰਜਿਸ਼ ਦਾ ਨਤੀਜਾ ਮੰਨੀ ਜਾ ਰਹੀ ਹੈ, ਜਦੋਂ ਸਾਲ ਪਹਿਲਾਂ ਬਾਕੀਪੁਰ ਦੇ ਮੁੰਡਿਆਂ ਵੱਲੋਂ ਮ੍ਰਿਤਕ ਦੀ ਭੈਣ ਨੂੰ ਛੇੜਿਆ ਗਿਆ ਸੀ। ਨੌਜਵਾਨਾਂ ਨੇ ਆਪਣੇ 15 ਤੋਂ 20 ਸਾਥੀਆਂ ਨਾਲ ਮਿਲ ਕੇ ਮੁੰਡਿਆਂ ਨੂੰ ਘੇਰਿਆ ਅਤੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਦਰਜੀਤ ਸਿੰਘ, ਜਾਂਚ ਅਧਿਕਾਰੀ ਨੇ ਦੱਸਿਆ ਕਿ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਮ੍ਰਿਤਕ ਦੇ ਭਰਾ ਨੇ ਇਨਸਾਫ ਦੀ ਮੰਗ ਕੀਤੀ ਹੈ।