ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਦੇ ਬਿਨਾਂ ਯੂਰਪ ਆਪਣੀ ਸੁਰੱਖਿਆ ਨਹੀਂ ਸੰਭਾਲ ਸਕਦਾ। ਯੂਰਪੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਯੂਰਪ ਦੀ ਇਕੱਲੀ ਫੌਜੀ ਸਮਰੱਥਾ ਦੇ ਵਿਚਾਰ ਨੂੰ ਨਕਾਰ ਦਿੱਤਾ। ਰੁਟੇ ਨੇ ਚੇਤਾਵਨੀ ਦਿੱਤੀ ਕਿ ਅਮਰੀਕੀ ਨਿਊਕਲੀਅਰ ਛਤਰੀ ਤੋਂ ਬਿਨਾਂ ਯੂਰਪ ਆਪਣੀ ਆਜ਼ਾਦੀ ਦੀ ਗਾਰੰਟੀ ਗੁਆ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਯੂਰਪੀ ਦੇਸ਼ਾਂ ਨੂੰ ਰੱਖਿਆ ਖਰਚੇ ਵਿੱਚ ਵੱਡਾ ਵਾਧਾ ਕਰਨਾ ਪਵੇਗਾ ਅਤੇ ਅਮਰੀਕਾ ਨਾਟੋ ਦੇ ਆਰਟਿਕਲ-5 ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਗ੍ਰੀਨਲੈਂਡ ਮਾਮਲੇ ‘ਤੇ ਰੁਟੇ ਨੇ ਦੱਸਿਆ ਕਿ ਆਰਕਟਿਕ ਦੀ ਰੱਖਿਆ ਲਈ ਨਾਟੋ ਦੀ ਭੂਮਿਕਾ ਵਧਾਉਣ ‘ਤੇ ਗੱਲ ਹੋਈ ਹੈ, ਪਰ ਕੋਈ ਵੀ ਫੈਸਲਾ ਡੈਨਮਾਰਕ ਅਤੇ ਗ੍ਰੀਨਲੈਂਡ ਦੀ ਸਹਿਮਤੀ ਨਾਲ ਹੀ ਹੋਵੇਗਾ।