ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ’ਤੇ ਸਖ਼ਤ ਕਰੈਕਡਾਊਨ ਤੋਂ ਬਾਅਦ ਅਮਰੀਕਾ ਨੇ ਮਿਡਲ ਈਸਟ ਵਿੱਚ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ। ਅਮਰੀਕਾ ਨੇ USS Abraham Lincoln ਦੀ ਅਗਵਾਈ ਹੇਠ ਇੱਕ ਨੇਵਲ ਸਟ੍ਰਾਇਕ ਗਰੁੱਪ ਖੇਤਰ ਵਿੱਚ ਤੈਨਾਤ ਕੀਤਾ ਹੈ।
ਈਰਾਨ ਨੇ ਅਮਰੀਕਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਸੇ ਵੀ ਹਮਲੇ ਦਾ “ਸਖ਼ਤ ਅਤੇ ਪਛਤਾਵਾ ਕਰਵਾਉਣ ਵਾਲਾ ਜਵਾਬ” ਦਿੱਤਾ ਜਾਵੇਗਾ। ਤੇਹਰਾਨ ਵਿੱਚ ਅਮਰੀਕੀ ਏਅਰਕ੍ਰਾਫਟ ਕੈਰੀਅਰ ਨੂੰ ਤਬਾਹ ਦਿਖਾਉਂਦਾ ਐਂਟੀ-ਯੂਐਸ ਹੋਰਡਿੰਗ ਵੀ ਲਗਾਇਆ ਗਿਆ ਹੈ।
ਇਸ ਦਰਮਿਆਨ, ਅਮਰੀਕਾ ਅਧਾਰਿਤ ਮਨੁੱਖੀ ਅਧਿਕਾਰ ਸੰਸਥਾ HRANA ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ ਲਗਭਗ 5,800 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਗ੍ਰਿਫ਼ਤਾਰ ਕੀਤੇ ਗਏ ਹਨ। ਇੰਟਰਨੈੱਟ ਬੰਦ ਹੋਣ ਕਾਰਨ ਅਸਲ ਅੰਕੜੇ ਇਸ ਤੋਂ ਕਾਫ਼ੀ ਵੱਧ ਹੋਣ ਦੀ ਆਸ਼ੰਕਾ ਹੈ।
ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦੇਸ਼ੀ ਫੌਜੀ ਤਾਕਤ ਦੀ ਮੌਜੂਦਗੀ ਨਾਲ ਦੇਸ਼ ਦੀ ਰੱਖਿਆ ਸਮਰੱਥਾ ’ਤੇ ਕੋਈ ਅਸਰ ਨਹੀਂ ਪਵੇਗਾ, ਜਦਕਿ ਖੇਤਰ ਵਿੱਚ ਤਣਾਅ ਹੋਰ ਵਧਣ ਦੇ ਆਸਾਰ ਬਣ ਗਏ ਹਨ।