ਕਤਰ, ਤੁਰਕੀ, ਮਿਸਰ, ਜੋਰਡਨ, ਇੰਡੋਨੇਸ਼ੀਆ, ਪਾਕਿਸਤਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਅੱਠ ਇਸਲਾਮਿਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ‘ਬੋਰਡ ਆਫ ਪੀਸ’ ਵਿੱਚ ਸ਼ਾਮਲ ਹੋਣ ਲਈ ਦਿੱਤੇ ਸੱਦੇ ਦਾ ਸਵਾਗਤ ਕੀਤਾ ਹੈ।
ਸਾਂਝੇ ਬਿਆਨ ਵਿੱਚ ਮੰਤਰੀਆਂ ਨੇ ਗਾਜ਼ਾ ਸੰਘਰਸ਼ ਖਤਮ ਕਰਨ ਲਈ ਚੱਲ ਰਹੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਪ੍ਰਤੀ ਆਪਣਾ ਸਮਰਥਨ ਦੁਹਰਾਇਆ ਅਤੇ ‘ਬੋਰਡ ਆਫ ਪੀਸ’ ਵਿੱਚ ਸ਼ਾਮਲ ਹੋਣ ਦਾ ਸਾਂਝਾ ਫੈਸਲਾ ਕੀਤਾ। ਮਿਸਰ, ਪਾਕਿਸਤਾਨ ਅਤੇ ਯੂਏਈ ਪਹਿਲਾਂ ਹੀ ਇਸ ਬੋਰਡ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਚੁੱਕੇ ਹਨ।
ਮੰਤਰੀਆਂ ਨੇ ਕਿਹਾ ਕਿ ਇਹ ਬੋਰਡ ਸਥਾਈ ਜੰਗਬੰਦੀ, ਗਾਜ਼ਾ ਦੀ ਪੁਨਰਨਿਰਮਾਣ ਪ੍ਰਕਿਰਿਆ ਅਤੇ ਫਿਲੀਸਤੀਨੀ ਲੋਕਾਂ ਦੇ ਸਵੈ-ਨਿਰਣਯ ਅਧਿਕਾਰ ’ਤੇ ਆਧਾਰਿਤ ਨਿਆਂਪੂਰਕ ਅਤੇ ਟਿਕਾਊ ਸ਼ਾਂਤੀ ਨੂੰ ਅੱਗੇ ਵਧਾਉਣ ਲਈ ਕੰਮ ਕਰੇਗਾ।