ਰਾਇਪੁਰ ਕਲਾਂ ਗਊਸ਼ਾਲਾ ਵਿੱਚ ਕਰੀਬ 50 ਗਾਇਆਂ ਦੀ ਮੌਤ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਮਾਮਲੇ ਨੂੰ ਜਨਹਿਤ ਯਾਚਿਕਾ ਵਜੋਂ ਦਰਜ ਕਰਕੇ ਕੇਂਦਰ ਸਰਕਾਰ, ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤੇ ਹਨ।
ਹਾਈ ਕੋਰਟ ਨੇ ਕਿਹਾ ਕਿ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪਸ਼ੂ ਕੁਰੂਰਤਾ ਵਾਪਰੀ ਅਤੇ ਬੇਵਜ੍ਹਾ ਗਾਇਆਂ ਦੀ ਮੌਤ ਹੋਈ। ਪੋਸਟਮਾਰਟਮ ਦੌਰਾਨ ਗਾਇਆਂ ਦੇ ਪੇਟਾਂ ਵਿੱਚ ਪਲਾਸਟਿਕ ਮਿਲਿਆ, ਜੋ ਮੌਤ ਦਾ ਮੁੱਖ ਕਾਰਨ ਬਣਿਆ। ਅਦਾਲਤ ਨੇ ਪਾਲੀਥੀਨ ‘ਤੇ ਪਾਬੰਦੀ ਦੀ ਢਿੱਲੀ ਲਾਗੂਅਮਲੀ ‘ਤੇ ਵੀ ਸਵਾਲ ਖੜੇ ਕੀਤੇ ਹਨ।
ਇਸ ਮਾਮਲੇ ‘ਚ ਨਗਰ ਨਿਗਮ ਵੱਲੋਂ ਕੁਝ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਮੈਜਿਸਟਰੇਟ ਜਾਂਚ ਦੇ ਹੁਕਮ ਜਾਰੀ ਹੋਏ ਹਨ।