ਦਸੂਹਾ ਦੇ ਪਿੰਡ ਸਹਾਗਾ ਵਿੱਚ ਸਾਂਝੀ ਜ਼ਮੀਨ ਦੀ ਵੰਡ ਅਤੇ ਮਾਲਕੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਭਾਰੀ ਤਣਾਅ ਪੈਦਾ ਹੋ ਗਿਆ, ਜੋ ਗੋਲੀਬਾਰੀ ਵਿੱਚ ਤਬਦੀਲ ਹੋ ਗਿਆ। ਜਾਣਕਾਰੀ ਮੁਤਾਬਕ ਰਾਈਫਲਾਂ ਅਤੇ ਦੇਸੀ ਬੰਦੂਕ ਤੋਂ 8 ਤੋਂ 9 ਰਾਊਂਡ ਹਵਾ ਵਿੱਚ ਚਲਾਏ ਗਏ, ਹਾਲਾਂਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਵਿਵਾਦ ਉਸ ਸਮੇਂ ਵਧਿਆ ਜਦੋਂ ਅੱਠ ਏਕੜ ਸਾਂਝੀ ਜ਼ਮੀਨ ਵਿੱਚੋਂ ਚਾਰ ਏਕੜ ਵੇਚੀ ਗਈ ਅਤੇ ਕਬਜ਼ੇ ਦੀ ਵੰਡ ਬਾਰੇ ਗੱਲਬਾਤ ਲਈ ਦੋਵੇਂ ਧਿਰਾਂ ਦੀ ਮੁਲਾਕਾਤ ਹੋਈ। ਗੱਲਬਾਤ ਦੌਰਾਨ ਗਾਲੀ-ਗਲੌਚ ਹੋਈ ਅਤੇ ਮਾਹੌਲ ਤਣਾਅਪੂਰਨ ਬਣ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਦਸੂਹਾ ਪੁਲਿਸ ਮੌਕੇ ’ਤੇ ਪਹੁੰਚੀ, ਹਾਲਾਤ ਕਾਬੂ ਵਿੱਚ ਕੀਤੇ ਅਤੇ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਤਾਇਨਾਤ ਕੀਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਕੇਸ ਦਰਜ ਕੀਤਾ ਜਾ ਰਿਹਾ ਹੈ।