ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਦੇ ਸੁਭਾਅ ਵਿੱਚ ਨਿਮਰਤਾ ਵੇਖਣ ਨੂੰ ਮਿਲੀ ਹੈ।
328 ਸਰੂਪਾਂ ਦੇ ਮਾਮਲੇ ’ਤੇ ਗੱਲ ਕਰਦਿਆਂ ਝੱਬਰ ਨੇ ਕਿਹਾ ਕਿ ਬੰਗਾ ਸਥਿਤ ਦਰਬਾਰ ਬਾਬਾ ਰਾਜਾ ਜੀ ਸੰਗਤ ਦੀ ਪਵਿੱਤਰ ਆਸਥਾ ਨਾਲ ਜੁੜੀ ਥਾਂ ਹੈ, ਜਿੱਥੇ ਲੜੀਵਾਰ ਅਖੰਡ ਪਾਠ ਸਾਹਿਬ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸਿੱਟ ਦੀ ਟੀਮ ਵੱਲੋਂ ਉਥੇ ਜਾਂਚ ਕੀਤੀ ਗਈ ਹੈ, ਪਰ ਸੱਚਖੰਡ ਸਾਹਿਬ ਵਿੱਚ ਤਲਾਸ਼ੀ ਦੀ ਗੱਲ ਸਿੱਖ ਸੰਗਤ ਕਦੇ ਵੀ ਕਬੂਲ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਮੀਟਿੰਗ ਰੁਟੀਨ ਅਨੁਸਾਰ ਗੁਰਦੁਆਰਾ ਪ੍ਰਬੰਧਾਂ ਅਤੇ ਸੁਧਾਰਾਂ ਲਈ ਹੋਈ ਸੀ। ਕਾਲੇ ਬੈਗਾਂ ਬਾਰੇ ਚੱਲ ਰਹੀਆਂ ਗੱਲਾਂ ਨੂੰ ਉਨ੍ਹਾਂ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਸਿਰਫ਼ ਦਾਵਿਆਂ ਨਾਲ ਨਹੀਂ, ਸਬੂਤਾਂ ਨਾਲ ਹੀ ਸੱਚ ਸਾਬਤ ਹੁੰਦਾ ਹੈ।