ਵਾਸ਼ਿੰਗਟਨ:ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਅਤੇ ਡੈਨਮਾਰਕ ਵਿਚਕਾਰ ਮੂਲ ਅਸਹਿਮਤੀ ਅਜੇ ਵੀ ਕਾਇਮ ਹੈ। ਇਹ ਗੱਲ ਰਾਸਮੁਸਨ ਨੇ ਸਪਸ਼ਟ ਕੀਤਾ ਕਿ ਡੈਨਮਾਰਕ ਦੀ ਭੂਮਿ ਅਖੰਡਤਾ ਅਤੇ ਗ੍ਰੀਨਲੈਂਡ ਵਾਸੀਆਂ ਦੇ ਆਤਮ-ਨਿਰਣੇ ਦੇ ਅਧਿਕਾਰ ਨੂੰ ਨਜ਼ਰਅੰਦਾਜ਼ ਕਰਨ ਵਾਲੀਆਂ ਕੋਈ ਵੀ ਪੇਸ਼ਕਸ਼ਾਂ ਕਬੂਲ ਨਹੀਂ। ਹਾਲਾਂਕਿ, ਦੋਹਾਂ ਪੱਖਾਂ ਵੱਲੋਂ ਗ੍ਰੀਨਲੈਂਡ ‘ਤੇ ਇੱਕ ਉੱਚ ਪੱਧਰੀ ਵਰਕਿੰਗ ਗਰੁੱਪ ਬਣਾਉਣ ‘ਤੇ ਸਹਿਮਤੀ ਹੋ ਗਈ ਹੈ।
ਇਹ ਬੈਠਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਰਾਸ਼ਟਰੀ ਸੁਰੱਖਿਆ ਲਈ ਅਮਰੀਕਾ ਦੇ ਕਬਜ਼ੇ ਵਿੱਚ ਲੈਣ ਦੀ ਮੰਗ ਦੁਹਰਾਉਣ ਤੋਂ ਬਾਅਦ ਹੋਈ। ਟਰੰਪ ਨੇ ਕਿਹਾ ਕਿ ਗ੍ਰੀਨਲੈਂਡ ਅਮਰੀਕਾ ਦੇ ਹੱਥਾਂ ਵਿੱਚ ਹੋਣ ਨਾਲ ਨਾਟੋ ਹੋਰ ਮਜ਼ਬੂਤ ਹੋਵੇਗਾ।
ਗ੍ਰੀਨਲੈਂਡ ਦੀ ਪ੍ਰਧਾਨ ਮੰਤਰੀ ਜੈਨਸ-ਫ੍ਰੇਡਰਿਕ ਨੀਲਸਨ ਪਹਿਲਾਂ ਹੀ ਅਮਰੀਕਾ ਨਾਲ ਜੁੜਨ ਦੀ ਸੰਭਾਵਨਾ ਨੂੰ ਸਿਰੇ ਤੋਂ ਰੱਦ ਕਰ ਚੁੱਕੇ ਹਨ ਅਤੇ ਕਿਹਾ ਹੈ ਕਿ ਜੇ ਚੋਣ ਆਈ ਤਾਂ ਗ੍ਰੀਨਲੈਂਡ ਡੈਨਮਾਰਕ ਨਾਲ ਹੀ ਰਹੇਗਾ।
ਇਸ ਵਿਚਕਾਰ, ਡੈਨਮਾਰਕ ਨੇ ਉੱਤਰੀ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਵਧਾਉਣ ਦਾ ਐਲਾਨ ਕੀਤਾ ਹੈ। ਨਾਟੋ ਦੇ ਸਾਥੀ ਦੇਸ਼ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ। ਸਵੀਡਨ, ਬ੍ਰਿਟੇਨ ਅਤੇ ਜਰਮਨੀ ਨੇ ਵੀ ਗ੍ਰੀਨਲੈਂਡ ਵਿੱਚ ਫੌਜੀ ਸਹਿਯੋਗ ਦੇ ਸੰਕੇਤ ਦਿੱਤੇ ਹਨ।
ਡੈਨਮਾਰਕ ਦਾ ਕਹਿਣਾ ਹੈ ਕਿ 1951 ਦੇ ਰੱਖਿਆ ਸਮਝੌਤੇ ਤਹਿਤ ਅਮਰੀਕਾ ਨੂੰ ਪਹਿਲਾਂ ਹੀ ਗ੍ਰੀਨਲੈਂਡ ਵਿੱਚ ਫੌਜੀ ਸਹੂਲਤਾਂ ਮਿਲੀਆਂ ਹੋਈਆਂ ਹਨ, ਇਸ ਲਈ ਕਬਜ਼ੇ ਦੀ ਕੋਈ ਲੋੜ ਨਹੀਂ।