ਪਾਕਿਸਤਾਨ ਵਿੱਚ ਆਤੰਕਵਾਦ ਦੀਆਂ ਜੜਾਂ ਮਜ਼ਬੂਤ ਹੋ ਰਹੀਆਂ ਹਨ। ਲਸ਼ਕਰ-ਏ-ਤੈੱਯਬਾ ਦੇ ਸੀਨੀਅਰ ਕਮਾਂਡਰ ਅਬੂ ਮੂਸਾ ਕਸ਼ਮੀਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਖੁਲੇਆਮ ਹਿੰਦੂਆਂ ਦੇ ਕਤਲੇਆਮ ਦੀ ਗੱਲ ਕਰ ਰਿਹਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸੀਨੀਅਰ ਮੰਤਰੀਆਂ ਨੂੰ ਕਸ਼ਮੀਰ ਮੁੱਦੇ ਨੂੰ "ਜਿਹਾਦ" ਰਾਹੀਂ ਹੱਲ ਕਰਨ ਲਈ ਦੱਸਿਆ ਸੀ।
ਰਿਪੋਰਟਾਂ ਮੁਤਾਬਕ, ਪਾਕਿਸਤਾਨ ਸਥਿਤ ਆਤੰਕੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੈੱਯਬਾ ਗਾਜ਼ਾ ਵਿੱਚ ਚੱਲ ਰਹੇ ਸੰਕਟ ਦਾ ਫਾਇਦਾ ਉਠਾ ਕੇ ਨਵੇਂ ਕੈਡਰ ਦੀ ਭਰਤੀ ਕਰ ਰਹੇ ਹਨ ਅਤੇ ਭਾਰਤ ਵਿਰੋਧੀ ਗਤਿਵਿਧੀਆਂ ਲਈ ਧਨ ਇਕੱਤਰ ਕਰ ਰਹੇ ਹਨ। ਏਥੇਨਜ਼ ਸਥਿਤ ਥਿੰਕ ਟੈਂਕ ‘ਜਿਓਪੋਲਿਟਿਕੋ’ ਨੇ ਇਸ ਖ਼ਤਰਨਾਕ ਰੁਝਾਨ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਜੈਸ਼ ਪ੍ਰਧਾਨ ਮਸੂਦ ਅਜਹਰ ਦੇ ਪਰਿਵਾਰਕ ਮੈਂਬਰ ਵੀ ਇਹਨਾਂ ਵਿੱਤੀ ਕਾਰਜਾਂ ਵਿੱਚ ਸਿੱਧੀ ਭੂਮਿਕਾ ਨਿਭਾ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਅਤੇ ਫੌਜ ਦੇ ਸਮਰਥਨ ਨਾਲ ਆਤੰਕੀ ਹਰ ਪੱਧਰ ਤੇ ਆਪਣੀ ਪਹੁੰਚ ਵਧਾ ਰਹੇ ਹਨ। ਇਹ ਵੀਡੀਓ ਅਤੇ ਰਿਪੋਰਟਾਂ ਪਾਕਿਸਤਾਨ ਵਿੱਚ ਆਤੰਕੀ ਢਾਂਚੇ ਦੇ ਪੁਨਰ ਨਿਰਮਾਣ ਅਤੇ ਭਾਰਤ ਵਿਰੋਧੀ ਗਤਿਵਿਧੀਆਂ ਬਾਰੇ ਗੰਭੀਰ ਚੇਤਾਵਨੀ ਪੇਸ਼ ਕਰਦੀਆਂ ਹਨ।