ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮਿਸ਼ੀਗਨ ਵਿੱਚ ਫੋਰਡ F-150 ਫੈਕਟਰੀ ਦੇ ਦੌਰੇ ਦੌਰਾਨ ਇੱਕ ਹੈਕਲਰ ਨਾਲ ਅਸ਼ਲੀਲ ਪ੍ਰਤੀਕ੍ਰਿਆ ਦਿਖਾਉਂਦੇ ਹੋਏ ਕੈਮਰੇ ਵਿੱਚ ਕੈਦ ਹੋ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਟਰੰਪ ਫੈਕਟਰੀ ਫਲੋਰ ਉੱਤੇ ਉੱਚੀ ਵਾਕਵੇ ਤੋਂ ਹੇਠਾਂ ਖੜੇ ਵਿਅਕਤੀ ਵੱਲ ਉਂਗਲ ਕਰਦੇ, ਗੁੱਸੇ ਵਿੱਚ ਕੁਝ ਸ਼ਬਦ ਕਹਿੰਦੇ ਅਤੇ ਮੱਧਲੀ ਉਂਗਲ ਦਿਖਾਉਂਦੇ ਨਜ਼ਰ ਆ ਰਹੇ ਹਨ।
ਰਿਪੋਰਟਾਂ ਮੁਤਾਬਕ ਹੈਕਲਰ ਨੇ ਟਰੰਪ ਨੂੰ “ਪੈਡੋਫ਼ਾਈਲ ਪ੍ਰੋਟੈਕਟਰ” ਕਹਿ ਕੇ ਨਾਅਰੇ ਮਾਰੇ। ਇਸ ‘ਤੇ ਟਰੰਪ ਨੇ ਜਵਾਬ ਵਿੱਚ F-ਬੰਬ ਵਰਗੇ ਅਸ਼ਲੀਲ ਸ਼ਬਦ ਮੂੰਹ ਨਾਲ ਕਹੇ।
ਵ੍ਹਾਈਟ ਹਾਊਸ ਦੇ ਬੁਲਾਰੇ ਸਟੀਵਨ ਚਿਊਂਗ ਨੇ ਕਿਹਾ ਕਿ ਹੈਕਲਰ ਬੇਕਾਬੂ ਹੋ ਕੇ ਗਾਲ੍ਹਾਂ ਕੱਢ ਰਿਹਾ ਸੀ ਅਤੇ ਰਾਸ਼ਟਰਪਤੀ ਨੇ “ਉਚਿਤ ਅਤੇ ਸਪਸ਼ਟ ਜਵਾਬ” ਦਿੱਤਾ।
ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਜੈਫ਼ਰੀ ਐਪਸਟਾਈਨ ਨਾਲ ਸੰਬੰਧਿਤ ਫਾਈਲਾਂ ਜਾਰੀ ਕਰਨ ਦੀ ਮੰਗ ਲਗਾਤਾਰ ਚੱਲ ਰਹੀ ਹੈ। ਹਾਲਾਂਕਿ ਟਰੰਪ ਨੇ ਦਸਤਾਵੇਜ਼ ਜਾਰੀ ਕਰਨ ਲਈ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸੀ, ਪਰ ਨਿਆਂ ਵਿਭਾਗ ਹਜੇ ਤੱਕ ਸਾਰੇ ਦਸਤਾਵੇਜ਼ ਜਾਰੀ ਨਹੀਂ ਕਰ ਸਕਿਆ। ਅਧਿਕਾਰੀਆਂ ਮੁਤਾਬਕ ਦੋ ਮਿਲੀਅਨ ਤੋਂ ਵੱਧ ਦਸਤਾਵੇਜ਼ਾਂ ਦੀ ਸਮੀਖਿਆ ਜਾਰੀ ਹੈ।