ਨਵੀਂ ਦਿੱਲੀ/ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਸਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੰਭਾਵਤ ਯੁੱਧ ਨੂੰ ਰੋਕਿਆ।
ਟਰੰਪ ਨੇ ਕਿਹਾ, “ਲੋਕ ਟਰੰਪ ਨੂੰ ਪਸੰਦ ਕਰਦੇ ਹਨ ਜਾਂ ਨਹੀਂ, ਮੈਂ ਅੱਠ ਵੱਡੇ ਯੁੱਧ ਮੁਕੰਮਲ ਕੀਤੇ — ਕੁਝ 36 ਸਾਲ, 32 ਸਾਲ, 31 ਸਾਲ, 28 ਸਾਲ, 25 ਸਾਲ ਚੱਲ ਰਹੇ ਸਨ। ਕੁਝ ਹੁਣ ਸ਼ੁਰੂ ਹੋਣ ਵਾਲੇ ਸਨ ਜਿਵੇਂ ਭਾਰਤ ਅਤੇ ਪਾਕਿਸਤਾਨ ਦਾ ਮਾਮਲਾ। ਮੈਂ ਇਹ ਕੰਮ ਨਿਊਕਲੀਅਰ ਹਥਿਆਰਾਂ ਤੋਂ ਬਿਨਾਂ ਤੇਜ਼ੀ ਨਾਲ ਕੀਤਾ।
ਟਰੰਪ ਨੇ ਇਹ ਵੀ ਕਿਹਾ, “ਮੈਂ ਸੋਚ ਨਹੀਂ ਸਕਦਾ ਕਿ ਇਤਿਹਾਸ ਵਿੱਚ ਕਿਸੇ ਨੂੰ ਮੇਰੇ ਨਾਲੋਂ ਜ਼ਿਆਦਾ ਨੋਬਲ ਇਨਾਮ ਮਿਲਣਾ ਚਾਹੀਦਾ ਹੈ। ਕੋਈ ਹੋਰ ਯੁੱਧ ਨਹੀਂ ਰੋਕਿਆ। ਹਰ ਰੋਕੇ ਗਏ ਯੁੱਧ ਲਈ ਨੋਬਲ ਇਨਾਮ ਮਿਲਣਾ ਚਾਹੀਦਾ ਹੈ।”