2025 ਦੀਆਂ ਸਭ ਤੋਂ ਵੱਡੀਆਂ ਭਾਰਤੀ ਫਿਲਮਾਂ ਵਿੱਚ ਸ਼ਾਮਲ ਰਿਸ਼ਭ ਸ਼ੈੱਟੀ ਦੀ ਬਲੌਕਬਸਟਰ ਫਿਲਮ ‘ਕਾਂਤਾਰਾ ਚੈਪਟਰ 1’ ਹੁਣ ਆਸਕਰ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ। 2 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ ਦੁਨੀਆ ਭਰ ਵਿੱਚ ₹850 ਕਰੋੜ (8.5 ਬਿਲੀਅਨ ਰੁਪਏ) ਤੋਂ ਵੱਧ ਦਾ ਕਾਰੋਬਾਰ ਕਰਕੇ 2025 ਦੀ ਦੂਜੀ ਸਭ ਤੋਂ ਵੱਡੀ ਭਾਰਤੀ ਫਿਲਮ ਬਣਨ ਦਾ ਮਾਣ ਹਾਸਲ ਕੀਤਾ ਹੈ। ਸ਼ਾਨਦਾਰ ਸਮੀਖਿਆਵਾਂ ਅਤੇ ਦਰਸ਼ਕਾਂ ਦੀ ਭਰਪੂਰ ਪ੍ਰਸ਼ੰਸਾ ਤੋਂ ਬਾਅਦ ਹੁਣ ਇਹ ਫਿਲਮ 98ਵੇਂ ਅਕੈਡਮੀ ਅਵਾਰਡ (ਆਸਕਰ) ਦੀ ਦੌੜ ਵਿੱਚ ਹੈ।
ਅਨੁਪਮ ਖੇਰ ਦੀ ‘ਤਨਵੀ: ਦ ਗ੍ਰੇਟ’ ਨੇ ਵੀ ਬਣਾਈ ਆਸਕਰ ਲਿਸਟ ‘ਚ ਥਾਂ
‘ਕਾਂਤਾਰਾ ਚੈਪਟਰ 1’ ਦੇ ਨਾਲ-ਨਾਲ ਅਨੁਪਮ ਖੇਰ ਦੀ ਫਿਲਮ ‘ਤਨਵੀ: ਦ ਗ੍ਰੇਟ’ ਨੇ ਵੀ ਜਨਰਲ ਕੈਟੇਗਰੀ ਵਿੱਚ ਦਾਖਲਾ ਲੈ ਕੇ ਆਸਕਰ ਦੌੜ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਇਸ ਫਿਲਮ ਵਿੱਚ ਅਨੁਪਮ ਖੇਰ ਨੇ ਨਾ ਸਿਰਫ਼ ਮੁੱਖ ਭੂਮਿਕਾ ਨਿਭਾਈ ਹੈ, ਸਗੋਂ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ।
‘ਤਨਵੀ’ ਇੱਕ ਔਟਿਜ਼ਮ ਨਾਲ ਪੈਦਾ ਹੋਈ ਕੁੜੀ ਦੀ ਸੰਵੇਦਨਸ਼ੀਲ ਕਹਾਣੀ ਹੈ, ਜੋ ਆਪਣੇ ਸ਼ਹੀਦ ਪਿਤਾ ਵਾਂਗ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦਾ ਸੁਪਨਾ ਦੇਖਦੀ ਹੈ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਬਹੁਤ ਹੀ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ।
ਆਸਕਰ ਦੀ ਜਨਰਲ ਕੈਟੇਗਰੀ ‘ਚ ਕਿਵੇਂ ਹੋਈ ਐਂਟਰੀ?
ਅਕੈਡਮੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਕੁੱਲ 317 ਫੀਚਰ ਫਿਲਮਾਂ 98ਵੇਂ ਅਕੈਡਮੀ ਅਵਾਰਡਾਂ ਲਈ ਯੋਗ ਘੋਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 201 ਫਿਲਮਾਂ ਸਰਵੋਤਮ ਫ਼ਿਲਮ ਸ਼੍ਰੇਣੀ ਲਈ ਲੋੜੀਂਦੇ ਵਾਧੂ ਮਾਪਦੰਡ ਪੂਰੇ ਕਰਦੀਆਂ ਹਨ।
ਜਨਰਲ ਐਂਟਰੀ ਕੈਟੇਗਰੀ ਲਈ ਯੋਗਤਾ ਹਾਸਲ ਕਰਨ ਲਈ ਫਿਲਮਾਂ ਦਾ 1 ਜਨਵਰੀ ਤੋਂ 31 ਦਸੰਬਰ 2025