ਲੁਧਿਆਣਾ ਵਿੱਚ ਨੌਜਵਾਨ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਔਰਤ ਸਮੇਤ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਮਾਮਲਾ ਪ੍ਰੇਮ ਸਬੰਧਾਂ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰ ਸਕਦੀ ਹੈ।
ਜਲੰਧਰ ਬਾਈਪਾਸ ਨੇੜੇ ਸਲੇਮ ਟਾਬਰੀ ਥਾਣਾ ਖੇਤਰ ਵਿੱਚ ਖਾਲੀ ਪਲਾਟ ਤੋਂ ਇੱਕ ਡਰੱਮ ਵਿੱਚ ਕਈ ਟੁਕੜਿਆਂ ‘ਚ ਕੱਟੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਅੱਧੀ ਲਾਸ਼ ਸੜੀ ਹੋਈ ਸੀ, ਜਦਕਿ ਬਾਕੀ ਹਿੱਸਾ ਚਿੱਟੇ ਡਰੱਮ ਵਿੱਚ ਪਾਇਆ ਹੋਇਆ ਸੀ। ਰਾਹਗੀਰ ਦੀ ਸੂਚਨਾ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਮ੍ਰਿਤਕ ਦੀ ਪਛਾਣ 30 ਸਾਲਾ ਦਵਿੰਦਰ, ਵਾਸੀ ਭਾਰਤੀ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਮੁੰਬਈ ਤੋਂ ਵਾਪਸੀ ਮਗਰੋਂ ਉਹ 15 ਮਿੰਟ ਘਰ ਰਹਿਣ ਤੋਂ ਬਾਅਦ ਨਿਕਲ ਗਿਆ ਸੀ। ਸ਼ੁਰੂਆਤੀ ਜਾਂਚ ਵਿੱਚ ਉਸਦੇ ਦੋਸਤ ਸ਼ੇਰਾ ‘ਤੇ ਕਤਲ ਦਾ ਸ਼ੱਕ ਹੈ। ਸੀਸੀਟੀਵੀ ਫੁਟੇਜ ਵਿੱਚ ਸ਼ੇਰਾ ਇੱਕ ਹੋਰ ਵਿਅਕਤੀ ਨਾਲ ਬਾਈਕ ‘ਤੇ ਡਰੱਮ ਲਿਜਾਂਦਾ ਦਿਖਾਈ ਦੇ ਰਿਹਾ ਹੈ।