Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਚਾਇਨਾ ਡੋਰ ਇੱਕ ਜਾਨਲੇਵਾ ਖ਼ਤਰਾ

Updated on Friday, January 09, 2026 15:01 PM IST

 
 ਗੁੱਡੀਆਂ ਉਡਾਉਣਾ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਪੁਰਾਤਨ ਸਮਿਆਂ ਤੋਂ ਇੱਕ ਪ੍ਰਸਿੱਧ ਸੱਭਿਆਚਾਰਕ ਰਿਵਾਇਤ ਰਹੀ ਹੈ। ਮਾਘੀ, ਬਸੰਤ ਪੰਚਮੀ ਅਤੇ ਆਜ਼ਾਦੀ ਦਿਵਸ ਵਰਗੇ ਤਿਉਹਾਰਾਂ ਦੌਰਾਨ ਅਸਮਾਨ ਗੁੱਡੀਆਂ ਅਤੇ ਪਤੰਗਾਂ ਨਾਲ ਭਰਿਆ ਦਿੱਸਦਾ ਹੈ। ਪਰ ਇਹ ਖੁਸ਼ੀ ਦਾ ਤਿਉਹਾਰ ਉਸ ਵੇਲੇ ਖ਼ਤਰਨਾਕ ਬਣ ਜਾਂਦਾ ਹੈ ਜਦੋਂ ਪਤੰਗ ਉਡਾਉਣ ਲਈ ਚਾਇਨਾ ਡੋਰ ਵਰਤੀ ਜਾਂਦੀ ਹੈ। ਇਹ ਡੋਰ ਅੱਜ ਇੱਕ ਗੰਭੀਰ ਜਨ-ਸਿਹਤ, ਵਾਤਾਵਰਣ ਅਤੇ ਜੰਗਲੀ ਜੀਵਾਂ ਲਈ ਖ਼ਤਰੇ ਦਾ ਕਾਰਨ ਬਣ ਚੁੱਕੀ ਹੈ।
 
ਚਾਇਨੀ ਡੋਰ ਕੀ ਹੈ ਅਤੇ ਇਹ ਕਿਵੇਂ ਤਿਆਰ ਕੀਤੀ ਜਾਂਦੀ ਹੈ?
ਚਾਇਨੀ ਡੋਰ ਇੱਕ ਆਧੁਨਿਕ ਤਕਨੀਕ ਨਾਲ ਬਣੀ ਹੋਈ ਡੋਰ ਹੈ ਜੋ ਸਿਰਫ਼ ਪਤੰਗ ਨੂੰ ਉਡਾਉਣ ਜਾਂ ਸੰਭਾਲਣ ਲਈ ਨਹੀ ਬਲਕਿ ਪਤੰਗਬਾਜ਼ੀ ਦੇ ਮੁਕਾਬਲਿਆਂ ਵਿੱਚ ਦੂਜੀਆਂ ਡੋਰਾਂ ਨੂੰ ਕੱਟਣ ਲਈ ਵਰਤੀ ਜਾਂਦੀ ਹੈ। ਰਵਾਇਤੀ ਸੂਤੀ ਡੋਰ ਦੇ ਉਲਟ ਇਹ ਨਾਈਲੋਨ, ਪਲਾਸਟਿਕ ਫਾਇਬਰ ਜਾਂ ਮੋਨੋਫਿਲਾਮੈਂਟ ਫਿਸ਼ਿੰਗ ਲਾਈਨ ਤੋਂ ਬਣਾਈ ਜਾਂਦੀ ਹੈ।
 
ਇਸ ਡੋਰ ਉੱਪਰ ਬਰੀਕ ਪੀਸਿਆ ਹੋਇਆ ਕੱਚ, ਧਾਤੂ ਕਣ ਜਾਂ ਹੋਰ ਤਿੱਖੇ ਘਰੜ ਪਦਾਰਥ ਲਗਾਏ ਜਾਂਦੇ ਹਨ, ਜੋ ਇਸਨੂੰ ਬਹੁਤ ਹੀ ਤਿੱਖਾ ਅਤੇ ਖ਼ਤਰਨਾਕ ਬਣਾਉਂਦੇ ਹਨ। ਰਵਾਇਤੀ ਡੋਰ ਕਦੇ ਚੌਲਾਂ ਦੀ ਲੇਵੀ ਅਤੇ ਕੁਦਰਤੀ ਗੂੰਦ ਨਾਲ ਬਣਾਈ ਜਾਂਦੀ ਸੀ ਜੋ ਵਿਘਟਨਸ਼ੀਲ (biodegradable) ਹੁੰਦੀ ਸੀ। ਪਰ ਚਾਇਨੀ ਡੋਰ ਗੈਰ ਵਿਘਟਨਸ਼ੀਲ(non biodegradable )ਹੈ ਅਤੇ ਲੰਮੇ ਸਮੇਂ ਤੱਕ ਵਾਤਾਵਰਣ ਵਿੱਚ ਮੌਜੂਦ ਰਹਿੰਦੀ ਹੈ।
 
ਬੱਚਿਆਂ ਅਤੇ ਨੌਜਵਾਨਾਂ ਵਿੱਚ ਚਾਇਨੀ ਡੋਰ ਇੰਨੀ ਪ੍ਰਸਿੱਧ ਕਿਉਂ ਹੈ?
ਚਾਇਨਾ ਡੋਰ ਦੀ ਪ੍ਰਸਿੱਧੀ ਪਿੱਛੇ ਕਈ ਕਾਰਨ ਹਨ:
ਮੁਕਾਬਲੇਬਾਜ਼ੀ ਵਿੱਚ ਫ਼ਾਇਦਾ: 
ਪਤੰਗਾਂ ਦੀ ਲੜਾਈ ਵਿੱਚ ਦੂਜੀ ਪਤੰਗ ਦੀ ਡੋਰ ਕੱਟਣ ਨੂੰ ਜਿੱਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਚਾਇਨੀ ਡੋਰ ਇਸ ਕੰਮ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।
ਸਸਤੀ ਅਤੇ ਆਸਾਨ ਉਪਲੱਬਧਤਾ: 
ਇਹ ਰਵਾਇਤੀ ਸੂਤੀ ਡੋਰ ਨਾਲੋਂ ਸਸਤੀ ਮਿਲ ਜਾਂਦੀ ਹੈ ਜਿਸ ਕਰਕੇ ਬੱਚੇ ਅਤੇ ਨੌਜਵਾਨ ਆਸਾਨੀ ਨਾਲ ਖਰੀਦ ਲੈਂਦੇ ਹਨ।
ਰੋਮਾਂਚ ਅਤੇ ਹੰਕਾਰ: 
ਪਤੰਗਬਾਜ਼ੀ ਵਿੱਚ ਜਿੱਤ ਨੂੰ ਸਮਾਜਿਕ ਮਾਣ ਅਤੇ ਹੁਨਰ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।
ਇਹ ਸਾਰੇ ਕਾਰਨ ਮਿਲ ਕੇ ਬੱਚਿਆਂ ਨੂੰ ਇਸ ਖ਼ਤਰਨਾਕ ਡੋਰ ਵੱਲ ਖਿੱਚਦੇ ਹਨ ਭਾਵੇਂ ਉਹ ਇਸ ਦੇ ਨਤੀਜ਼ਿਆਂ ਤੋਂ ਅਣਜਾਣ ਹੀ ਕਿਉਂ ਨਾ ਹੋਣ।
 
ਚਾਇਨੀ ਡੋਰ ਦੇ  ਖ਼ਤਰੇ
 
ਮਨੁੱਖੀ ਸਿਹਤ ਲਈ ਖ਼ਤਰੇ
ਚਾਇਨਾ ਡੋਰ ਮਨੁੱਖੀ ਜੀਵਨ ਲਈ ਬਹੁਤ ਹੀ ਘਾਤਕ ਸਾਬਤ ਹੋ ਰਹੀ ਹੈ:
ਗੰਭੀਰ ਜ਼ਖ਼ਮ: ਮੋਟਰਸਾਈਕਲ, ਸਾਈਕਲ ਜਾਂ ਪੈਦਲ ਚਲਦੇ ਸਮੇਂ ਗਰਦਨ, ਚਿਹਰੇ ਜਾਂ ਹੱਥਾਂ ‘ਤੇ ਪੈਣ ਨਾਲ ਡੂੰਘੇ ਕੱਟ ਲੱਗ ਸਕਦੇ ਹਨ। ਕਈ ਮਾਮਲਿਆਂ ਵਿੱਚ ਮੌਤ ਵੀ ਹੋ ਚੁੱਕੀ ਹੈ।
ਬਿਜਲੀ ਦਾ ਖ਼ਤਰਾ: 
ਧਾਤੂ ਕਣਾਂ ਕਾਰਨ ਇਹ ਡੋਰ ਬਿਜਲੀ ਦੀ ਤਾਰਾਂ ਨਾਲ ਛੁਹ ਕੇ ਕਰੰਟ ਫੈਲਾਉਣ ਦਾ ਕਾਰਨ ਬਣ ਸਕਦੀ ਹੈ।
ਅਦਿੱਖ ਖ਼ਤਰਾ: ਇਹ ਡੋਰ ਬਹੁਤ ਬਰੀਕ ਹੁੰਦੀ ਹੈ, ਜਿਸ ਕਾਰਨ ਅਕਸਰ ਦਿਸਦੀ ਨਹੀਂ ਅਤੇ ਅਚਾਨਕ ਹਾਦਸਿਆਂ ਦਾ ਕਾਰਨ ਬਣਦੀ ਹੈ।
 
ਪੰਛੀਆਂ ਅਤੇ ਪਸ਼ੂਆਂ ‘ਤੇ ਪ੍ਰਭਾਵ
ਪੰਛੀਆਂ ਦੀ ਫਸਣ ਨਾਲ ਮੌਤ: 
ਉੱਡਦੇ ਹੋਏ ਪੰਛੀ ਇਸ ਅਦਿੱਖ ਡੋਰ ਵਿੱਚ ਫਸ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਪਰ ਕੱਟ ਜਾਂਦੇ ਹਨ ਜਿਸ ਕਾਰਨ ਉਹ ਭੁੱਖ ਤੇ ਇਨਫੈਕਸ਼ਨ ਨਾਲ ਮਰ ਜਾਂਦੇ ਹਨ।
ਆਵਾਰਾ ਪਸ਼ੂਆਂ ਲਈ ਖ਼ਤਰਾ: 
ਗਾਂ, ਕੁੱਤੇ ਅਤੇ ਹੋਰ ਜਾਨਵਰ ਇਸ ਡੋਰ ਵਿੱਚ ਫਸ ਕੇ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ।
 
ਵਾਤਾਵਰਣ ‘ਤੇ ਪ੍ਰਭਾਵ
ਚਾਇਨਾ ਡੋਰ ਗੈਰ- ਵਿਖਟਨਸ਼ੀਲ ਪਲਾਸਟਿਕ ਤੋਂ ਬਣੀ ਹੁੰਦੀ ਹੈ। ਇਹ ਸਾਲਾਂ ਤੱਕ ਮਿੱਟੀ, ਪਾਣੀ ਅਤੇ ਦਰੱਖ਼ਤਾਂ ਵਿੱਚ ਫਸੀ ਰਹਿੰਦੀ ਹੈ, ਜਿਸ ਨਾਲ:
ਮਾਈਕ੍ਰੋਪਲਾਸਟਿਕ ਪ੍ਰਦੂਸ਼ਣ ਵਧਦਾ ਹੈ।
ਦਰੱਖ਼ਤਾਂ ਅਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੈ।
ਸ਼ਹਿਰੀ ਅਤੇ ਪੇਂਡੂ ਵਾਤਾਵਰਣ ਪਲੀਤ ਹੁੰਦਾ ਹੈ।
ਕਾਨੂੰਨੀ ਸਥਿਤੀ ਅਤੇ ਸਮਾਜਕ ਜ਼ਿੰਮੇਵਾਰੀ।
ਭਾਰਤ ਦੇ ਕਈ ਰਾਜਾਂ ਵਿੱਚ ਚਾਇਨਾ ਡੋਰ ਦੇ ਉਤਪਾਦਨ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲੱਗੀ ਹੋਈ ਹੈ। ਕਾਨੂੰਨ ਤੋੜਨ ‘ਤੇ ਜੁਰਮਾਨਾ ਅਤੇ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਫਿਰ ਵੀ ਗੁਪਤ ਤੌਰ ‘ਤੇ ਇਸ ਦੀ ਵਿਕਰੀ ਜਾਰੀ ਹੈ।
 
ਇਸ ਖ਼ੂਨੀ ਸਮੱਸਿਆ ਨਾਲ ਨਜਿੱਠਣ ਦੇ ਉਪਾਅ
ਸਿੱਖਿਆ ਅਤੇ ਜਾਗਰੂਕਤਾ: 
ਸਕੂਲਾਂ ਅਤੇ ਸਮਾਜ ਵਿੱਚ ਬੱਚਿਆਂ ਨੂੰ ਇਸ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਜਾਵੇ।
ਸੁਰੱਖਿਅਤ ਵਿਕਲਪ: 
ਸੂਤੀ ਅਤੇ ਵਿਘਟਨਸ਼ੀਲ ਡੋਰ ਦੀ ਵਰਤੋਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ।
ਨਿਰਧਾਰਤ ਪਤੰਗ ਉਡਾਉਣ ਖੇਤਰ: 
ਸੜਕਾਂ ਅਤੇ ਬਿਜਲੀ ਦੀਆਂ ਤਾਰਾਂ ਤੋਂ ਦੂਰ ਖੇਤਰ ਨਿਰਧਾਰਤ ਕੀਤੇ ਜਾਣ।
ਸਫ਼ਾਈ ਮੁਹਿੰਮਾਂ: 
ਤਿਉਹਾਰਾਂ ਤੋਂ ਬਾਅਦ ਡੋਰ ਇਕੱਠੀ ਕਰਨ ਲਈ ਸਮੂਹਿਕ ਸਫ਼ਾਈ ਅਭਿਆਨ।
ਸਖ਼ਤ ਕਾਨੂੰਨੀ ਕਾਰਵਾਈ: 
ਪਾਬੰਦੀ ਦੀ ਸਖ਼ਤੀ ਨਾਲ ਪਾਲਣਾ।
 
ਚਾਇਨਾ ਡੋਰ ਇੱਕ ਸੱਭਿਆਚਾਰਕ ਖੇਡ ਨੂੰ ਜਾਨਲੇਵਾ ਬਣਾ ਚੁੱਕੀ ਹੈ। ਇਸ ਦੇ ਕਾਰਨ ਮਨੁੱਖੀ ਜਾਨਾਂ, ਪੰਛੀਆਂ ਅਤੇ ਵਾਤਾਵਰਣ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਸਹੀ ਸਿੱਖਿਆ, ਕਾਨੂੰਨੀ ਸਖ਼ਤੀ ਅਤੇ ਸੁਰੱਖਿਅਤ ਵਿਕਲਪਾਂ ਰਾਹੀਂ ਅਸੀਂ ਪਤੰਗਬਾਜ਼ੀ ਦਾ ਆਨੰਦ ਲੈਂਦੇ ਹੋਏ ਇਸ ਖ਼ਾਮੋਸ਼ ਕਾਤਲ ਤੋਂ ਸਮਾਜ ਨੂੰ ਬਚਾ ਸਕਦੇ ਹਾਂ।
 
ਡਾ. ਸੁਰਿੰਦਰਪਾਲ ਸਿੰਘ 
Have something to say? Post your comment
X