ਅਮਰੀਕੀ ਫੌਜ ਵੱਲੋਂ ਵੇਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਾਸ ਮਾਦੂਰੋ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨਾਂ ਬਾਅਦ, ਵਿਰੋਧੀ ਨੇਤਾ ਮਾਰੀਆ ਕੋਰੀਨਾ ਮਾਚਾਡੋ ਨੇ ਕਿਹਾ ਹੈ ਕਿ ਉਹ ਆਪਣਾ ਨੋਬਲ ਸ਼ਾਂਤੀ ਇਨਾਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਾਂਝਾ ਕਰਨਾ ਚਾਹੁੰਦੀ ਹੈ।
ਫਾਕਸ ਨਿਊਜ਼ ਨਾਲ ਗੱਲਬਾਤ ਦੌਰਾਨ ਮਾਚਾਡੋ ਨੇ ਕਿਹਾ ਕਿ 3 ਜਨਵਰੀ ਇਤਿਹਾਸ ਵਿੱਚ “ਇਨਸਾਫ਼ ਦੀ ਤਾਨਾਸ਼ਾਹੀ ‘ਤੇ ਜਿੱਤ” ਵਜੋਂ ਦਰਜ ਹੋਵੇਗਾ। ਉਨ੍ਹਾਂ ਮੁਤਾਬਕ ਇਹ ਕਦਮ ਨਾ ਸਿਰਫ਼ ਵੇਨੇਜ਼ੂਏਲਾ ਲਈ, ਸਗੋਂ ਪੂਰੀ ਮਨੁੱਖਤਾ ਲਈ ਵੱਡਾ ਮੋੜ ਹੈ।
ਮਾਚਾਡੋ ਨੂੰ ਅਕਤੂਬਰ 2025 ਵਿੱਚ ਨੋਬਲ ਸ਼ਾਂਤੀ ਇਨਾਮ ਮਿਲਿਆ ਸੀ, ਜਿਸ ਦਾ ਸ਼੍ਰੇਯ ਉਨ੍ਹਾਂ ਦੀ ਲੋਕਤੰਤਰ ਲਈ ਲੰਬੀ ਅਹਿੰਸਕ ਲੜਾਈ ਨੂੰ ਦਿੱਤਾ ਗਿਆ। ਚੋਣ ਲੜਨ ‘ਤੇ ਪਾਬੰਦੀ ਹੋਣ ਕਾਰਨ, ਉਨ੍ਹਾਂ ਨੇ ਵਿਰੋਧੀ ਉਮੀਦਵਾਰ ਐਡਮੁੰਡੋ ਗੋਂਜ਼ਾਲੇਜ਼ ਦਾ ਸਮਰਥਨ ਕੀਤਾ ਸੀ। ਮਾਚਾਡੋ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਲੁਕ ਕੇ ਰਹਿ ਰਹੀ ਹਨ।
ਉਧਰ, ਮਾਦੂਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੈਲਸੀ ਰੋਡਰੀਗੇਜ਼ ਨੇ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਟਰੰਪ ਨੇ ਮਾਚਾਡੋ ਬਾਰੇ ਕਿਹਾ ਕਿ ਉਨ੍ਹਾਂ ਕੋਲ ਦੇਸ਼ ਅੰਦਰ ਲੋੜੀਂਦਾ ਸਮਰਥਨ ਨਹੀਂ।