ਵੇਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ ਵਿੱਚ ਸੋਮਵਾਰ ਦੇਰ ਰਾਤ ਰਾਸ਼ਟਰਪਤੀ ਮਹਲ ਮਿਰਾਫਲੋਰੇਸ ਨੇੜੇ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ। ਇਹ ਵਾਕਿਆ ਉਸ ਤੋਂ ਕੁਝ ਦਿਨ ਬਾਅਦ ਹੋਇਆ ਹੈ ਜਦੋਂ ਅਮਰੀਕੀ ਫੌਜ ਨੇ ਫੌਜੀ ਛਾਪੇ ਦੌਰਾਨ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਗ੍ਰਿਫ਼ਤਾਰ ਕੀਤਾ ਸੀ।
ਸਰਕਾਰ ਨਾਲ ਜੁੜੇ ਇੱਕ ਸੂਤਰ ਮੁਤਾਬਕ ਹਾਲਾਤ ਕਾਬੂ ਵਿੱਚ ਹਨ। ਸੂਤਰ ਨੇ ਦੱਸਿਆ ਕਿ ਅਣਪਛਾਤੇ ਡਰੋਨ ਮਿਰਾਫਲੋਰੇਸ ਮਹਲ ਉੱਪਰ ਉਡਦੇ ਵੇਖੇ ਗਏ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਰਾਤ ਕਰੀਬ 8 ਵਜੇ (0000 GMT) ਫਾਇਰਿੰਗ ਕੀਤੀ। ਇਹ ਘਟਨਾ ਮਾਦੂਰੋ ਦੀ ਹਟਾਉਣ ਤੋਂ ਬਾਅਦ ਡੈਲਸੀ ਰੋਡਰੀਗਜ਼ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਕੁਝ ਘੰਟਿਆਂ ਬਾਅਦ ਵਾਪਰੀ।
ਮਹਲ ਨੇੜੇ ਰਹਿਣ ਵਾਲੇ ਇੱਕ ਨਿਵਾਸੀ ਨੇ ਕਿਹਾ ਕਿ ਗੋਲੀਆਂ ਦੀ ਆਵਾਜ਼ ਸੁਣੀ ਗਈ ਪਰ ਇਹ ਸ਼ਨੀਵਾਰ ਸਵੇਰੇ ਹੋਏ ਹਮਲੇ ਜਿੰਨੀ ਤੇਜ਼ ਨਹੀਂ ਸੀ। ਉਸਨੇ ਦੱਸਿਆ ਕਿ ਘਟਨਾ ਲਗਭਗ ਇੱਕ ਮਿੰਟ ਚੱਲੀ ਅਤੇ ਆਕਾਸ਼ ਵਿੱਚ ਦੋ ਲਾਲ ਬੱਤੀਆਂ ਵਰਗੀਆਂ ਚੀਜ਼ਾਂ ਦਿਖਾਈ ਦਿੱਤੀਆਂ।
ਸੋਸ਼ਲ ਮੀਡੀਆ ‘ਤੇ ਆਈ ਵੀਡੀਓਜ਼ ਵਿੱਚ ਆਕਾਸ਼ ਵੱਲ ਟ੍ਰੇਸਰ ਗੋਲੀਆਂ ਚਲਦੀਆਂ ਅਤੇ ਸੁਰੱਖਿਆ ਬਲਾਂ ਨੂੰ ਤੇਜ਼ੀ ਨਾਲ ਮਹਲ ਵੱਲ ਦੌੜਦੇ ਹੋਏ ਵੇਖਿਆ ਜਾ ਸਕਦਾ ਹੈ। ਸੰਚਾਰ ਮੰਤਰਾਲੇ ਵੱਲੋਂ ਇਸ ਮਾਮਲੇ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।