ਵੇਨੇਜ਼ੁਏਲਾ ਦੀ ਸੰਸਦ ਨੇ ਸੋਮਵਾਰ (5 ਜਨਵਰੀ 2026) ਨੂੰ ਡੈਲਸੀ ਰੋਡਰੀਗਜ਼ ਨੂੰ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁਕਵਾਈ। ਇਹ ਕਦਮ ਅਮਰੀਕੀ ਫੌਜ ਵੱਲੋਂ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਗ੍ਰਿਫ਼ਤਾਰ ਕਰਕੇ ਨਿਊਯਾਰਕ ਵਿੱਚ ਨਸ਼ਾ ਤਸਕਰੀ ਦੇ ਮੁਕੱਦਮੇ ਲਈ ਭੇਜੇ ਜਾਣ ਤੋਂ ਬਾਅਦ ਚੁੱਕਿਆ ਗਿਆ।
ਸਹੁੰ ਸਮਾਰੋਹ ਦੌਰਾਨ ਡੈਲਸੀ ਰੋਡਰੀਗਜ਼ ਨੇ ਕਿਹਾ ਕਿ ਉਹ ਸਾਰੇ ਵੇਨੇਜ਼ੁਏਲਾਵਾਸੀਆਂ ਦੇ ਨਾਮ ‘ਤੇ ਇਹ ਜ਼ਿੰਮੇਵਾਰੀ ਸੰਭਾਲ ਰਹੀ ਹੈ। ਸੰਸਦ ਨੇ ਮਾਦੂਰੋ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਡੈਲਸੀ ਰੋਡਰੀਗਜ਼ ਲਈ ਪੂਰਾ ਸਮਰਥਨ ਜਤਾਇਆ ਅਤੇ ਉਨ੍ਹਾਂ ਦੇ ਭਰਾ ਜੋਰਜੇ ਰੋਡਰੀਗਜ਼ ਨੂੰ ਮੁੜ ਸੰਸਦ ਦਾ ਸਪੀਕਰ ਚੁਣਿਆ।
ਵੇਨੇਜ਼ੁਏਲਾ ਦੀ ਸਪਰੀਮ ਕੋਰਟ ਅਤੇ ਫੌਜ ਨੇ ਵੀ ਡੈਲਸੀ ਰੋਡਰੀਗਜ਼ ਨੂੰ ਸਮਰਥਨ ਦਿੱਤਾ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਵਾਸ਼ਿੰਗਟਨ ਨਾਲ ਸਹਿਯੋਗ ਦੀ ਪੇਸ਼ਕਸ਼ ਕੀਤੀ, ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਜਾਰੀ ਕੀਤੀ ਹੈ।