ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਦੇ ਓਹਾਇਓ ਵਿੱਚ ਸਥਿਤ ਘਰ ‘ਤੇ ਹਮਲਾ ਹੋਇਆ ਹੈ। ਘਰ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਮਿਲੀਆਂ ਹਨ। ਘਟਨਾ ਦੇ ਤੁਰੰਤ ਬਾਅਦ ਇੱਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਗਿਆ।
ਮੀਡੀਆ ਅਨੁਸਾਰ, ਹਮਲੇ ਦੇ ਸਮੇਂ ਉਪ-ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਿਵਾਰ ਘਰ ਵਿੱਚ ਨਹੀਂ ਸਨ ਅਤੇ ਹਾਲੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਹਮਲਾਵਰ ਨੇ ਘਰ ਵਿੱਚ ਦਾਖ਼ਲ ਹੋਇ
ਆ ਕਿ ਨਹੀਂ। ਪੁਲਿਸ ਇਹ ਵੀ ਜਾਂਚ ਰਹੀ ਹੈ ਕਿ ਕੀ ਉਪ-ਰਾਸ਼ਟਰਪਤੀ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਜੇਡੀ ਵੈਂਸ ਨੇ ਇਹ ਘਰ ਲਗਭਗ 14 ਲੱਖ ਡਾਲਰ ਵਿੱਚ ਖਰੀਦਿਆ ਸੀ ਜੋ ਕਿ 2.3 ਏਕੜ ਖੇਤਰ ਵਿੱਚ ਫੈਲਾ ਹੈ। ਘਟਨਾ ਵੇਨੇਜ਼ੂਏਲਾ ‘ਤੇ ਅਮਰੀਕੀ ਹਮਲੇ ਅਤੇ ਵਿੱਸ਼ਵ ਪੱਧਰੀ ਤਣਾਅ ਦੇ ਬਾਅਦ ਆਈ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਹਮਲਾ ਕਿਸਨੇ ਕੀਤਾ ਅਤੇ ਕਿਉਂ।