ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊ ਯੀਅਰ ਦਾ ਜਸ਼ਨ ਆਪਣੇ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਮਨਾਇਆ, ਜਿੱਥੇ ਸਟੇਜ ’ਤੇ ਯਿਸੂ ਮਸੀਹ ਦੀ ਲਾਈਵ ਪੇਂਟਿੰਗ ਤਿਆਰ ਕੀਤੀ ਗਈ। ਇਹ ਕਲਾ ਰਚਨਾ ਬਾਅਦ ਵਿੱਚ ਚੈਰਿਟੀ ਲਈ ਨੀਲਾਮ ਕੀਤੀ ਗਈ।
ਬਲੈਕ-ਟਾਈ ਨਿਊ ਯੀਅਰ ਈਵ ਸਮਾਰੋਹ ਦੌਰਾਨ ਕ੍ਰਿਸਚਨ ਆਰਟਿਸਟ ਵਨੇਸਾ ਹੋਰਾਬੁਏਨਾ ਨੇ ਸਿਰਫ਼ ਕੁਝ ਮਿੰਟਾਂ ਵਿੱਚ ਯਿਸੂ ਦੀ ਤਸਵੀਰ ਤਿਆਰ ਕੀਤੀ। ਟਰੰਪ ਨੇ ਇਸ ਪ੍ਰਸਤੁਤੀ ਨੂੰ “ਖਾਸ ਅਤੇ ਬਿਲਕੁਲ ਵੱਖਰਾ” ਦੱਸਦਿਆਂ ਕਲਾਕਾਰ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਸਮਾਰੋਹ ਵਿੱਚ ਮੌਜੂਦ ਮਹਿਮਾਨਾਂ ਵੱਲੋਂ ਪੇਂਟਿੰਗ ਨੂੰ ਭਰਪੂਰ ਤਾਲੀਆਂ ਮਿਲੀਆਂ।