ਦੁਨੀਆ ਦੇ ਕਈ ਦੇਸ਼ਾਂ ਨੇ 2026 ਦਾ ਸਵਾਗਤ ਕਰ ਲਿਆ ਹੈ। ਨਿਊਜ਼ੀਲੈਂਡ ਨਵੇਂ ਸਾਲ ਵਿੱਚ ਦਾਖ਼ਲ ਹੋਣ ਵਾਲੇ ਪਹਿਲੇ ਦੇਸ਼ਾਂ ‘ਚੋਂ ਇੱਕ ਰਿਹਾ। ਆਕਲੈਂਡ ਦੇ ਸਕਾਈ ਟਾਵਰ ‘ਤੇ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ, ਜਿਸ ਨੂੰ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ। ਚੈਥਮ ਟਾਪੂ ਸਭ ਤੋਂ ਪਹਿਲਾਂ ਨਵਾਂ ਸਾਲ ਮਨਾਉਣ ਵਾਲਾ ਇਲਾਕਾ ਰਿਹਾ।
ਆਸਟ੍ਰੇਲੀਆ ਦੇ ਸਿਡਨੀ ਵਿੱਚ ਵੀ ਹਾਰਬਰ ਉੱਤੇ ਭਵਿਆ ਆਤਿਸ਼ਬਾਜ਼ੀ ਹੋਈ। ਬੌਂਡੀ ਬੀਚ ਹਮਲੇ ਦੇ ਪੀੜਤਾਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ ਗਿਆ।
ਜਾਪਾਨ ਨੇ ਰਵਾਇਤੀ “ਸ਼ੋਗਾਤਸੂ” ਤਿਉਹਾਰ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ, ਜਦਕਿ ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਵਿੱਚ ਵੀ 1 ਜਨਵਰੀ ਨੂੰ ਨਵਾਂ ਸਾਲ ਮਨਾਇਆ ਗਿਆ।
ਦੁਨੀਆ ‘ਚ ਸਭ ਤੋਂ ਪਹਿਲਾਂ ਕਿਰੀਬਾਟੀ ਦੇ ਕਿਰਿਤਿਮਾਤੀ ਟਾਪੂ ‘ਤੇ ਨਵਾਂ ਸਾਲ ਮਨਾਇਆ ਗਿਆ, ਜਦਕਿ ਭਾਰਤ ਵਿੱਚ ਨਵਾਂ ਸਾਲ ਰਾਤ 12 ਵਜੇ ਸ਼ੁਰੂ ਹੋਵੇਗਾ।