Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

World

ਨਵਾਂ ਸਾਲ ਮੁਬਾਰਕ! ਜਨਵਰੀ ਦੌਰਾਨ ਅਸਮਾਨ ’ਚ ਕੀ ਹੋਵੇਗਾ ਖ਼ਾਸ? ਹਰਜਿੰਦਰ ਸਿੰਘ ਬਸਿਆਲਾ-

Updated on Wednesday, December 31, 2025 18:52 PM IST

 
ਔਕਲੈਂਡ, 31 ਦਸੰਬਰ 2025: -ਜਨਵਰੀ 2026 ਉੱਤਰੀ ਗੋਲਾਰਧ (Northern Hemisphere) ਵਿੱਚ ਸਰਦੀਆਂ ਦੀਆਂ ਕਾਲੀਆਂ ਰਾਤਾਂ ਅਤੇ ਦੱਖਣੀ ਗੋਲਾਰਧ (Southern 8emisphere) ਵਿੱਚ ਗਰਮੀਆਂ ਦੀਆਂ ਸ਼ਾਮਾਂ ਲੈ ਕੇ ਆ ਰਿਹਾ ਹੈ। ਤੁਸੀਂ ਦੁਨੀਆ ਵਿੱਚ ਕਿਤੇ ਵੀ ਹੋਵੋ, ਇਹ ਮਹੀਨਾ ਤਾਰੇ ਦੇਖਣ ਲਈ ਬਹੁਤ ਵਧੀਆ ਹੈ। ਇਸ ਸਾਲ ਦੀ ਸ਼ੁਰੂਆਤ ‘ਕੁਆਡਰੈਂਟਿਡ ਉਲਕਾ ਵਰਖਾ’ (Quadrantid meteor shower) ਅਤੇ ਚਮਕਦਾਰ ‘ਵੁਲਫ ਮੂਨ’ (Wolf Moon) ਨਾਲ ਹੋਵੇਗੀ। ਬ੍ਰਹਸਪਤੀ (Jupiter) ਵੀ ਆਪਣੇ ਸਿਖਰ ’ਤੇ ਚਮਕੇਗਾ, ਅਤੇ ਤੁਸੀਂ ਚੰਦਰਮਾ-ਨੈਪਚੂਨ-ਸ਼ਨੀ ਦਾ ਇੱਕ ਦਿਲਚਸਪ ਮੇਲ ਵੀ ਦੇਖ ਸਕੋਗੇ।
ਜਿਵੇਂ 3 ਜਨਵਰੀ ਧਰਤੀ ਸੂਰਜ ਦੇ ਸਭ ਤੋਂ ਨੇੜੇ ਹੋਵੇਗੀ। 3 ਜਨਵਰੀ ਨੂੰ ਪੂਰਨਮਾਸ਼ੀ (Full Moon) ਜਿਸ ਨੂੰ ‘ਵੁਲਫ ਮੂਨ’ ਕਿਹਾ ਜਾਂਦਾ ਹੈ, ਆਪਣੇ ਪੂਰੇ ਜਲੌਅ ਵਿੱਚ ਹੋਵੇਗੀ। ਪੁਰਾਣੇ ਸਮਿਆਂ ਵਿੱਚ ਲੋਕਾਂ ਦਾ ਮੰਨਣਾ ਸੀ ਕਿ ਸਾਲ ਦੇ ਇਸ ਹਿੱਸੇ ਵਿੱਚ ਬਘਿਆੜ (Wolves) ਸ਼ਿਕਾਰ ਅਤੇ ਇਲਾਕੇ ਦੀ ਨਿਸ਼ਾਨਦੇਹੀ ਲਈ ਜ਼ਿਆਦਾ ਉੱਚੀ ਹੂਕਾਂ ਮਾਰਦੇ ਹਨ।
3–4 ਜਨਵਰੀ ਕੁਆਡਰੈਂਟਿਡ ਉਲਕਾ ਵਰਖਾਸਾਲ ਦੀ ਪਹਿਲੀ ਵੱਡੀ ਉਲਕਾ ਵਰਖਾ, ਜਿਸ ਵਿੱਚ ਪ੍ਰਤੀ ਘੰਟਾ 80 ਉਲਕਾ ਦੇਖੇ ਜਾਣ ਦੀ ਸੰਭਾਵਨਾ ਹੈ। ਉਲਕਾ ਵਰਖਾ ਦੀ ਖ਼ਾਸੀਅਤ ਇਹ ਹੈ ਕਿ ਇਸ ਦਾ ਸਿਖਰ (Peak) ਸਿਰਫ਼ ਕੁਝ ਘੰਟਿਆਂ ਲਈ ਹੀ ਰਹਿੰਦਾ ਹੈ। ਹਾਲਾਂਕਿ ਪੂਰਨਮਾਸ਼ੀ ਦੀ ਰੌਸ਼ਨੀ ਕਾਰਨ ਛੋਟੇ ਉਲਕਾ ਦੇਖਣੇ ਮੁਸ਼ਕਲ ਹੋ ਸਕਦੇ ਹਨ, ਪਰ ਇਹ ਵਰਖਾ ਆਪਣੇ ਚਮਕਦਾਰ ‘ਫਾਇਰਬਾਲ’ (Fireball) ਉਲਕਾ ਲਈ ਜਾਣੀ ਜਾਂਦੀ ਹੈ ਜੋ ਆਸਾਨੀ ਨਾਲ ਦਿਖਾਈ ਦੇ ਸਕਦੇ ਹਨ।
10 ਜਨਵਰੀ ਬ੍ਰਹਸਪਤੀ ਵਿਰੋਧ (Opposition) ਇਸ ਦਿਨ ਬ੍ਰਹਸਪਤੀ ਸੂਰਜ ਦੇ ਬਿਲਕੁਲ ਉਲਟ ਹੋਵੇਗਾ ਅਤੇ ਪੂਰੀ ਰਾਤ ਚਮਕਦਾਰ ਦਿਖਾਈ ਦੇਵੇਗਾ। ਇਸ ਦਾ ਮਤਲਬ ਹੈ ਕਿ ਧਰਤੀ, ਸੂਰਜ ਅਤੇ ਬ੍ਰਹਸਪਤੀ ਦੇ ਵਿਚਕਾਰ ਹੋਵੇਗੀ। ਇਹ ਗ੍ਰਹਿ ਨੂੰ ਦੇਖਣ ਦਾ ਸਭ ਤੋਂ ਵਧੀਆ ਸਮਾਂ ਹੈ ਕਿਉਂਕਿ ਇਹ ਧਰਤੀ ਦੇ ਨੇੜੇ ਹੋਵੇਗਾ ਅਤੇ ਸੂਰਜ ਡੁੱਬਣ ਤੋਂ ਲੈ ਕੇ ਸੂਰਜ ਚੜ੍ਹਨ ਤੱਕ ਪੂਰੀ ਰਾਤ ਦਿਖਾਈ ਦੇਵੇਗਾ।
23 ਜਨਵਰੀ ਚੰਦਰਮਾ, ਨੈਪਚੂਨ ਅਤੇ ਸ਼ਨੀ ਇੱਕ ਕਤਾਰ ਵਿੱਚ ਦਿਖਾਈ ਦੇਣਗੇ। 30–31 ਜਨਵਰੀ ਚੰਦਰਮਾ ਅਤੇ ਬ੍ਰਹਸਪਤੀ ਅਸਮਾਨ ਵਿੱਚ ਇੱਕ-ਦੂਜੇ ਦੇ ਬਹੁਤ ਨੇੜੇ ਹੋਣਗੇ।
ਅਸਮਾਨ ਦੇਖਣ ਲਈ 5 ਆਸਾਨ ਨੁਕਤੇ (ਬਿਨਾਂ ਕਿਸੇ ਉਪਕਰਨ ਦੇ): ਸੂਰਜ ਡੁੱਬਣ ਤੋਂ ਬਾਅਦ ਦੇਖੋ: ਗ੍ਰਹਿਆਂ ਅਤੇ ਚਮਕਦਾਰ ਤਾਰਿਆਂ ਨੂੰ ਦੇਖਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਨਾਈਟ ਸਕਾਈ ਮੈਪ ਦੀ ਵਰਤੋਂ ਕਰੋ: ਰੀਅਲ-ਟਾਈਮ ਵਿੱਚ ਤਾਰਿਆਂ ਦੀ ਪਛਾਣ ਕਰਨ ਲਈ ਮੋਬਾਈਲ ਐਪਸ ਦੀ ਮਦਦ ਲਓ।
ਚੰਦਰਮਾ ’ਤੇ ਨਜ਼ਰ ਰੱਖੋ: ਚੰਦਰਮਾ ਨੂੰ ਦੇਖਣਾ ਸਭ ਤੋਂ ਆਸਾਨ ਹੈ, ਇਸ ਦੀਆਂ ਬਦਲਦੀਆਂ ਕਲਾਵਾਂ (Phases) ਨੂੰ ਟਰੈਕ ਕਰੋ। ਹਨੇਰੀ ਜਗ੍ਹਾ ਲੱਭੋ: ਸ਼ਹਿਰ ਦੀਆਂ ਬੱਤੀਆਂ ਤੋਂ ਦੂਰ ਜਾਓ ਅਤੇ ਆਪਣੀਆਂ ਅੱਖਾਂ ਨੂੰ 15-20 ਮਿੰਟ ਲਈ ਹਨੇਰੇ ਵਿੱਚ ਸੈੱਟ ਹੋਣ ਦਿਓ। ਮੌਸਮ ਦੀ ਜਾਂਚ ਕਰੋ: ਸਾਫ਼ ਅਸਮਾਨ ਲਈ ਪਹਿਲਾਂ ਹੀ ਮੌਸਮ ਦੀ ਭਵਿੱਖਬਾਣੀ ਦੇਖ ਲਓ।
 
Have something to say? Post your comment
ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

: ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

: ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

: ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

: ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

: ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

: ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

: ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

: ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

: ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

: ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

X