ਅਮਰੀਕੀ ਸਰਹੱਦੀ ਗਸ਼ਤ ਅਧਿਕਾਰੀਆਂ ਨੇ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿੱਚ ਕਾਰਵਾਈ ਦੌਰਾਨ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 30 ਭਾਰਤੀ ਨਾਗਰਿਕਾਂ ਸਮੇਤ ਕੁੱਲ 42 ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ 23 ਨਵੰਬਰ ਤੋਂ 12 ਦਸੰਬਰ ਤੱਕ ਇਮੀਗ੍ਰੇਸ਼ਨ ਚੌਕੀਆਂ ਅਤੇ ਅੰਤਰ-ਏਜੰਸੀ ਜਾਂਚਾਂ ਦੌਰਾਨ ਕੀਤੀਆਂ ਗਈਆਂ, ਜਿੱਥੇ ਇਹ ਲੋਕ ਵਪਾਰਕ ਡਰਾਈਵਿੰਗ ਲਾਇਸੈਂਸਾਂ ਨਾਲ ਸੈਮੀ-ਟਰੱਕ ਚਲਾ ਰਹੇ ਸਨ।
ਗ੍ਰਿਫ਼ਤਾਰ ਕੀਤਿਆਂ ਵਿੱਚ ਦੋ ਐਲ ਸੈਲਵਾਡੋਰ ਤੋਂ ਹਨ, ਜਦਕਿ ਹੋਰ ਚੀਨ, ਏਰੀਟਰੀਆ, ਹੈਤੀ, ਹੋਂਡੁਰਾਸ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਤੋਂ ਹਨ। ਸੀਬੀਪੀ ਮੁਤਾਬਕ ਕੈਲੀਫੋਰਨੀਆ ਵੱਲੋਂ 31 ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸਨ।