ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਆਉਣ ਤੋਂ ਬਾਅਦ GRAP-4 ਨਾਲ ਜੁੜੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਵਾਇੂ ਪ੍ਰਦੂਸ਼ਣ ਕੰਟਰੋਲ ਲਈ ਲਾਗੂ ਕੀਤੀਆਂ ਗਈਆਂ ਇਹ ਸਖ਼ਤ ਸ਼ਰਤਾਂ ਇੱਕ ਹਫ਼ਤੇ ਬਾਅਦ ਹਟਾਈਆਂ ਗਈਆਂ ਹਨ। ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੀ ਉਪ-ਕਮੇਟੀ ਨੇ ਮੀਟਿੰਗ ਦੌਰਾਨ ਕਿਹਾ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸਪਸ਼ਟ ਸੁਧਾਰ ਦਰਜ ਕੀਤਾ ਗਿਆ ਹੈ।
ਵਾਇੂ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਮੁਤਾਬਕ, ਤੇਜ਼ ਹਵਾਵਾਂ ਅਤੇ ਅਨੁਕੂਲ ਮੌਸਮੀ ਹਾਲਾਤਾਂ ਕਾਰਨ ਦਿੱਲੀ ਦਾ ਏਅਰ ਕਵਾਲਿਟੀ ਇੰਡੈਕਸ (AQI) ਬਿਹਤਰ ਹੋਇਆ ਹੈ। ਬੁੱਧਵਾਰ ਨੂੰ AQI 271 ਦਰਜ ਕੀਤਾ ਗਿਆ, ਜੋ ‘ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਹਾਲਾਂਕਿ, ਮੌਸਮ ਵਿਭਾਗ (IMD/IITM) ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਵਾਵਾਂ ਹੌਲੀ ਹੋਣ ਕਾਰਨ AQI ਫਿਰ ਵੱਧ ਸਕਦਾ ਹੈ।
AQI 450 ਤੋਂ ਉੱਪਰ ਜਾਣ ‘ਤੇ GRAP-4 ਲਾਗੂ ਕੀਤਾ ਗਿਆ ਸੀ, ਜਿਸਨੂੰ ‘ਗੰਭੀਰ ਤੋਂ ਵੀ ਉੱਪਰ’ ਦੀ ਸ਼੍ਰੇਣੀ ਮੰਨਿਆ ਜਾਂਦਾ ਹੈ। ਹਾਲਾਂਕਿ GRAP-4 ਹਟਾ ਦਿੱਤਾ ਗਿਆ ਹੈ, ਪਰ GRAP-1 ਤੋਂ GRAP-3 ਤੱਕ ਦੇ ਸਾਰੇ ਉਪਾਇ ਜਾਰੀ ਰਹਿਣਗੇ। GRAP-4 ਦੌਰਾਨ ਸੜਕਾਂ ਤੋਂ ਹਟਾਏ ਗਏ ਪੁਰਾਣੇ ਵਾਹਨ ਹੁਣ ਮੁੜ ਦਿੱਲੀ ਦੀਆਂ ਸੜਕਾਂ ‘ਤੇ ਆ ਸਕਣਗੇ। ਇਸਦੇ ਨਾਲ ਹੀ, ਸਕੂਲਾਂ ਵਿੱਚ ਕਲਾਸ 11 ਤੱਕ (ਕਲਾਸ 10 ਤੋਂ ਇਲਾਵਾ) ਹਾਈਬ੍ਰਿਡ ਮੋਡ ਵਿੱਚ ਪੜ੍ਹਾਈ ਦੀ ਵਿਵਸਥਾ ਕੀਤੀ ਗਈ ਸੀ।