2021-22 ਵਿੱਚ ਇਕ ਕਨਾਲ ਜ਼ਮੀਨ ਤੋਂ ਸ਼ੁਰੂ ਕੀਤੀ ਫਲੋਰੀਕਲਚਰ ਅੱਜ ਲਾਭਦਾਇਕ ਕਾਰੋਬਾਰ ਬਣ ਚੁੱਕੀ ਹੈ। ਗੇਂਦੇ ਦੇ ਫੁੱਲ ਉਗਾ ਕੇ ਉਹ ਸਾਲਾਨਾ 50-55 ਹਜ਼ਾਰ ਰੁਪਏ ਪ੍ਰਤੀ ਕਨਾਲ ਕਮਾਈ ਕਰ ਰਹੀ ਹੈ, ਜੋ ਧਾਨ-ਕਣਕ ਨਾਲੋਂ ਕਾਫ਼ੀ ਵੱਧ ਹੈ। ਪਰਿਵਾਰਕ ਸਹਿਯੋਗ ਨਾਲ ਉਹ ਫੁੱਲ ਮਾਨਸਾ, ਬਰੇਟਾ, ਬੁੱਢਲਾਡਾ ਤੇ ਲੁਧਿਆਣਾ ਦੀਆਂ ਮੰਡੀਆਂ ਵਿੱਚ ਵੇਚਦੀ ਹੈ।
ਅਮਨਜੀਤ ਨੇ ਕਿਹਾ ਕਿ ਉਸਦੀ ਮਿਹਨਤ ਨਾਲ ਪਰਿਵਾਰ ਨੂੰ ਇਕ ਏਕੜ ਜ਼ਮੀਨ ਵੇਚਣ ਤੋਂ ਬਚਾਇਆ ਗਿਆ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਉਸਨੂੰ ਪਿੰਡਾਂ ਦੇ ਨੌਜਵਾਨਾਂ ਲਈ ਪ੍ਰੇਰਣਾ ਕਰਾਰ ਦਿੱਤਾ।