Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Punjab

ਪੁਰਾਣੇ ਜਜ਼ਬਾਤ, ਨਵਾਂ ਅੰਦਾਜ਼: “ਮਨ ਭਰਿਆ” ਦਾ ਕ਼ਵਾਲੀ ਸਟਾਈਲ ਸੁਣਨ ਲਈ ਤਿਆਰ ਹੋ ਜਾਓ ਸਲਾਮਤ ਅਲੀ ਮਤੋਈ ਅਤੇ ਰਾਬਿਕਾ ਵਾਧਵਨ ਦੀ ਆਵਾਜ਼ ਵਿੱਚ

Updated on Saturday, December 20, 2025 14:14 PM IST

ਸਪੀਡ ਰਿਕਾਰਡ ਅਤੇ ਅੰਗਦ ਸਿੰਘ ਆਪਣੇ ਆਉਣ ਵਾਲੇ ਪ੍ਰੋਜੈਕਟ “ਮਨ ਭਰਿਆ ਦੇ ਕ਼ਵਾਲੀ ਵਰਜਨ” ਦੀ ਅਧਿਕਾਰਿਕ ਘੋਸ਼ਣਾ ਪ੍ਰੈਸ ਕਾਨਫਰੰਸ ਦੌਰਾਨ ਕੀਤੀ। ਪ੍ਰੈਸ ਕਾਨਫਰੰਸ ਵੈਨਿਊ ਪਾਰਟਨਰ ਕਟਾਣੀ ਪ੍ਰੀਮੀਅਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਜੀ, ਸਲਾਮਤ ਅਲੀ ਮਤੋਈ, ਰਾਬਿਕਾ ਵਾਧਵਨ, ਮਾਹੀ ਸ਼ਰਮਾ, ਜੀ ਖਾਨ ਸਰਦਾਰ ਅਲੀ ਅਤੇ ਜਸਮੀਨ ਅਖਤਰ, ਵਰਗੇ ਕਲਾਕਾਰਾਂ ਨੇ ਸ਼ਿਰਕਤ ਕਰਕੇ ਸਮਾਰੋਹ ਦੀ ਸ਼ਾਨ ਵਧਾਈ।

ਬੀ ਪ੍ਰਾਕ ਦੀ ਆਵਾਜ਼ ਅਤੇ ਜਾਨੀ ਦੇ ਕਲਮ ਨਾਲ ਸਜਿਆ ਹਿੱਟ ਗੀਤ “ਮਨ ਭਰਿਆ” ਪੰਜਾਬੀ ਮਿਊਜ਼ਿਕ ਦੇ ਸਭ ਤੋਂ ਲੋਕਪ੍ਰਿਯ ਅਤੇ ਜਜ਼ਬਾਤੀ ਗੀਤਾਂ ਵਿੱਚੋਂ ਇੱਕ ਰਿਹਾ ਹੈ। ਹੁਣ ਇਹ ਦਿਲ ਛੂਹਣ ਵਾਲਾ ਗੀਤ ਇੱਕ ਨਵੀਂ ਰੂਹ ਨਾਲ ਕ਼ਵਾਲੀ ਸਟਾਈਲ ਵਿੱਚ ਵਾਪਸੀ ਕਰ ਰਿਹਾ ਹੈ, ਜਿਸਨੂੰ ਉਭਰਦੇ ਕਲਾਕਾਰ ਸਲਾਮਤ ਅਲੀ ਮਤੋਈ ਅਤੇ ਰਾਬਿਕਾ ਵਾਧਵਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦਾ ਸੰਗੀਤ ਪ੍ਰਿੰਸ ਸੱਗੂ ਵੱਲੋਂ ਨਵੇਂ ਢੰਗ ਨਾਲ ਰਿਕਰੀਏਟ ਕੀਤਾ ਗਿਆ ਹੈ।

ਇਸ ਪ੍ਰੋਜੈਕਟ ਦੇ ਪਿੱਛੇ ਨਵੀਂ ਸੋਚ ਹੈ ਕਿ ਉਭਰਦੇ ਟੈਲੈਂਟ ਨੂੰ ਮਜ਼ਬੂਤ ਮੰਚ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਕਲਾ ਨੂੰ ਹਰ ਵਰਗ ਦੇ ਦਰਸ਼ਕਾਂ ਤੱਕ ਪਹੁੰਚਾਇਆ ਜਾਵੇ। ਸਲਾਮਤ ਅਲੀ ਮਤੋਈ, ਜੋ ਕਿ “ਤੇਰਾ ਬਿਨਾ ਨਾ ਗੁਜ਼ਾਰਾ ਹੈ” ਦੇ ਮੂਲ ਕੰਪੋਜ਼ਰ ਵੀ ਹਨ, ਕਈ ਸਾਲਾਂ ਤੋਂ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਸੰਘਰਸ਼ ਕਰ ਰਹੇ ਸਨ। ਇਸ ਪ੍ਰੋਜੈਕਟ ਨਾਲ ਸਪੀਡ ਰਿਕਾਰਡਜ਼ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਗਾਇਕ ਵਜੋਂ ਲਾਂਚ ਕਰ ਰਿਹਾ ਹੈ, ਜੋ ਉਨ੍ਹਾਂ ਦੇ ਕਰੀਅਰ ਲਈ ਇੱਕ ਮਹੱਤਵਪੂਰਨ ਮੋੜ ਹੈ।

ਇਸ ਦੇ ਨਾਲ ਹੀ, ਇੱਕ ਖਾਸ ਸਰਪ੍ਰਾਈਜ਼ ਵਜੋਂ ਮਾਹੀ ਸ਼ਰਮਾ ਇਸ ਪ੍ਰੋਜੈਕਟ ਵਿੱਚ ਪਹਿਲੀ ਵਾਰ ਆਪਣੀ ਆਵਾਜ਼ ਅਤੇ ਸ਼ੇਰੋ-ਸ਼ਾਇਰੀ ਰਾਹੀਂ ਦਰਸ਼ਕਾਂ ਸਾਹਮਣੇ ਆ ਰਹੀ ਹੈ।

ਇਹ ਪਹਿਲ ਸਪੀਡ ਰਿਕਾਰਡਜ਼ ਦੀ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਨਵੇਂ ਸੰਗੀਤਕ ਪ੍ਰਯੋਗ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਅੰਗਦ ਸਿੰਘ ਅਤੇ ਪਿਕਸਿਲਰ ਸਟੂਡੀਓਜ਼ ਦੇ ਵੱਡੇ ਕਾਂਸੈਪਟ ਅਧੀਨ, ਕਲਾਸਿਕ ਪੰਜਾਬੀ ਹਿੱਟਸ ਨੂੰ ਵੱਖ-ਵੱਖ ਸੰਗੀਤਕ ਅੰਦਾਜ਼ਾਂ ਵਿੱਚ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਦਰਸ਼ਕ ਜਾਣੇ-ਪਛਾਣੇ ਗੀਤਾਂ ਨੂੰ ਨਵੇਂ ਕਲਾਤਮਕ ਨਜ਼ਰੀਏ ਨਾਲ ਮਹਿਸੂਸ ਕਰ ਸਕਣ।

“ਮਨ ਭਰਿਆ – ਕ਼ਵਾਲੀ ਵਰਜਨ” ਰਿਵਾਇਤ, ਜਜ਼ਬਾਤ ਅਤੇ ਨਵੀਂ ਸੋਚ ਦਾ ਖੂਬਸੂਰਤ ਮਿਲਾਪ ਹੈ, ਜੋ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੂਹਣ ਦੇ ਨਾਲ-ਨਾਲ ਅਗਲੀ ਪੀੜ੍ਹੀ ਦੇ ਕਲਾਕਾਰਾਂ ਲਈ ਨਵੇਂ ਦਰਵਾਜ਼ੇ ਖੋਲ੍ਹਦਾ ਹੈ।

Have something to say? Post your comment
ਰਾਏਕੋਟ ਦੇ ਨਵੇਂ ਐੱਸਡੀਐੱਮ ਕਪਿਲ ਜਿੰਦਲ ਦਾ ਪੰਚਾਇਤ ਯੂਨੀਅਨ ਵੱਲੋਂ ਸਵਾਗਤ

: ਰਾਏਕੋਟ ਦੇ ਨਵੇਂ ਐੱਸਡੀਐੱਮ ਕਪਿਲ ਜਿੰਦਲ ਦਾ ਪੰਚਾਇਤ ਯੂਨੀਅਨ ਵੱਲੋਂ ਸਵਾਗਤ

ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ

: ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ

ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਤੋਂ ਅੰਮ੍ਰਿਤਸਰ ਲਈ ਤਿੰਨ ਬੱਸਾਂ ਰਵਾਨਾ

: ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਤੋਂ ਅੰਮ੍ਰਿਤਸਰ ਲਈ ਤਿੰਨ ਬੱਸਾਂ ਰਵਾਨਾ

ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਸੋਹਾਣਾ ਤੋਂ 30 ਨਵੰਬਰ ਨੂੰ ਨਗਰ ਕੀਰਤਨ

: ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਸੋਹਾਣਾ ਤੋਂ 30 ਨਵੰਬਰ ਨੂੰ ਨਗਰ ਕੀਰਤਨ

ਪਟਿਆਲਾ ਕਿਸਾਨ ਰੈਲੀ ਲਈ ਪੱਖੋਵਾਲ ਬਲਾਕ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ

: ਪਟਿਆਲਾ ਕਿਸਾਨ ਰੈਲੀ ਲਈ ਪੱਖੋਵਾਲ ਬਲਾਕ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ

ਕੈਨੇਡਾ ਵਿੱਚ ਪੜ੍ਹਦੇ ਨੌਜਵਾਨਾਂ ਦੀ ਸੰਸਥਾ ਨੇ ਰਾਜੋਆਣਾ ਕਲਾਂ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ

: ਕੈਨੇਡਾ ਵਿੱਚ ਪੜ੍ਹਦੇ ਨੌਜਵਾਨਾਂ ਦੀ ਸੰਸਥਾ ਨੇ ਰਾਜੋਆਣਾ ਕਲਾਂ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ

ਅਕਾਲੀ ਦਲ–ਭਾਜਪਾ ਗੱਠਜੋੜ ਦੀ ਅਸਿੱਧੀ ਹਮਾਇਤ ਦਾ ਵਿਰੋਧ ਕਰਨ ਕਿਸਾਨ ਜਥੇਬੰਦੀਆਂ — ਮਨਜੀਤ ਸਿੰਘ ਧਨੇਰ

: ਅਕਾਲੀ ਦਲ–ਭਾਜਪਾ ਗੱਠਜੋੜ ਦੀ ਅਸਿੱਧੀ ਹਮਾਇਤ ਦਾ ਵਿਰੋਧ ਕਰਨ ਕਿਸਾਨ ਜਥੇਬੰਦੀਆਂ — ਮਨਜੀਤ ਸਿੰਘ ਧਨੇਰ

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ

: ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ

ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ

: ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ

ਫ਼ਤਹਿਗੜ੍ਹ ਸਾਹਿਬ ਦੇ ਪਰਸ਼ੋਤਮ ਸਿੰਘ ਦੇ ਅੰਗਦਾਨ ਨਾਲ ਤਿੰਨ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ

: ਫ਼ਤਹਿਗੜ੍ਹ ਸਾਹਿਬ ਦੇ ਪਰਸ਼ੋਤਮ ਸਿੰਘ ਦੇ ਅੰਗਦਾਨ ਨਾਲ ਤਿੰਨ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ

X